ਭਾਰਤ-ਪਾਕਿ ਦਰਮਿਆਨ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਕੋਰੀਡੋਰ, ਟਰਮੀਨਲ ਵੇਖਣ ਅਤੇ ਸਰਹੱਦ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੀ। ਸੰਗਤ ਦੇ ਚਿਹਰੇ ਉੱਤੇ ਖੁਸ਼ੀ ਅਤੇ ਉਤਸ਼ਾਹ ਸਾਫ ਵੇਖਣ ਨੂੰ ਮਿਲ ਰਿਹਾ ਸੀ।
ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਸਣੇ ਚੰਡੀਗੜ੍ਹ, ਪੰਚਕੂਲ, ਹਿਮਾਚਲ ਦੇ ਕਈ ਜਿਲ੍ਹਿਆਂ ਸੰਗਤ ਕੋਰੀਡੋਰ ਵੇਖਣ ਲਈ ਪਹੁੰਚੀ। ਸਰਹੱਦ 'ਤੇ ਕਰਤਾਰਪੁਰ ਕੋਰੀਡਰ ਵਿਖੇ ਕਈ ਘੰਟੇ ਤੱਕ ਲੋਕਾਂ ਦੀ ਚਹਿਲ ਕਦਮੀ ਵੇਖਣ ਨੂੰ ਮਿਲੀ।
ਬਹੁਤ ਸਾਰੇ ਲੋਕ ਜਿਹੇ ਵੀ ਸਨ ਜੋ ਬਿਨਾਂ ਕਿਸੇ ਪਾਸਪੋਰਟ ਅਤੇ ਰਜਿਸਟ੍ਰੇਸ਼ਨ ਦੇ ਆਏ ਹੋਏ ਸਨ, ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਇਜਾਜ਼ਤ ਇਕਦਮ ਨਹੀਂ ਮਿਲਦੀ, ਇਸ ਲਈ 10 ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ।
ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਦੂਰ ਤੋਂ ਹੀ ਦੀਦਾਰ ਕੀਤੇ। ਸੈਨਾ ਦੇ ਕਈ ਜਵਾਨਾਂ ਨੇ ਵੀ ਦੂਰ ਤੋਂ ਹੀ ਗੁਰੂ ਘਰ ਦੇ ਦਰਸ਼ਨ ਕੀਤੇ।