ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਦੇ ਕਟਿਹਾਰ ਰੇਲਵੇ ਸਟੇਸ਼ਨ 'ਤੇ ਬਿਸਕੁਟ ਦੇ ਪੈਕਟਾਂ ਲਈ ਭਿੜੇ ਲੋਕ

ਕੋਰੋਨਾ ਵਾਇਰਸ ਮਹਾਂਮਾਰੀ 'ਚ ਦੇਸ਼ ਭਰ ਵਿੱਚ ਲਾਗੂ ਲੌਕਡਾਊਨ ਵਿਚਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਭੇਜਣ ਦਾ ਸਿਲਸਿਲਾ ਜਾਰੀ ਹੈ। ਇਸ ਦੇ ਲਈ ਸਰਕਾਰ ਨੇ ਸ਼ਰਮਿਕ ਸਪੈਸ਼ਲ ਐਕਸਪ੍ਰੈਸ ਟਰੇਨਾਂ ਦਾ ਪ੍ਰਬੰਧ ਕੀਤਾ ਹੈ। ਅਜਿਹੀ ਹੀ ਇੱਕ ਟਰੇਨ ਦੇ ਯਾਤਰੀਆਂ ਦੀ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਭੁੱਖ ਮਿਟਾਉਣ ਲਈ ਲੋਕ ਇੱਕ-ਦੂਜੇ ਦੀ ਮਾਰਕੁੱਟ ਕਰਨ 'ਤੇ ਉਤਾਰੂ ਹਨ।
 

ਇਹ ਵੀਡੀਓ ਬਿਹਾਰ ਦੇ ਕਟਿਹਾਰ ਰੇਲਵੇ ਸਟੇਸ਼ਨ ਦੀ ਹੈ। ਰੇਲਵੇ ਅਧਿਕਾਰੀਆਂ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ। ਇੱਕ ਰੇਲਵੇ ਅਧਿਕਾਰੀ ਦੇ ਅਨੁਸਾਰ ਵਾਇਰਲ ਹੋਈ ਵੀਡੀਓ ਬਿਹਾਰ ਦੇ ਕਟਿਹਾਰ ਰੇਲਵੇ ਸਟੇਸ਼ਨ ਦੀ ਹੈ, ਜਿੱਥੇ ਦਿੱਲੀ ਤੋਂ ਪੂਰਨੀਆ ਜਾ ਰਹੀ ਸ਼ਰਮਿਕ ਸਪੈਸ਼ਲ ਐਕਸਪ੍ਰੈਸ ਬੁੱਧਵਾਰ ਨੂੰ ਕਟਿਹਰ ਰੇਲਵੇ ਸਟੇਸ਼ਨ 'ਤੇ ਰੁਕੀ ਸੀ। ਇਸ ਦੌਰਾਨ ਬਿਸਕੁਟਾਂ ਨੂੰ ਲੈ ਕੇ ਪ੍ਰਵਾਸੀ ਮਜ਼ਦੂਰਾਂ ਵਿੱਚਕਾਰ ਲੁੱਟ-ਖੋਹ ਮੱਚ ਗਈ।
 

 

ਲਗਭਗ ਇੱਕ ਮਿੰਟ ਦੀ ਇਸ ਵੀਡੀਓ 'ਚ ਇਹ ਸਾਫ਼ ਵਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਸਟੇਸ਼ਨ 'ਤੇ ਬਿਸਕੁਟ ਦਾ ਬੈਗ ਲੈ ਕੇ ਖੜਾ ਹੈ। ਅਚਾਨਕ ਬਹੁਤ ਸਾਰੇ ਮਜ਼ਦੂਰ ਉਸ ਨੂੰ ਚਾਰੇ ਪਾਸਿਉਂ ਘੇਰ ਲੈਂਦੇ ਹਨ। ਇਸ ਤੋਂ ਬਾਅਦ ਉਸ ਦੇ ਬੈਗ 'ਚ ਪਏ ਬਿਸਕੁਟਾਂ ਦੀ ਲੁੱਟ ਸ਼ੁਰੂ ਹੋ ਜਾਂਦੀ ਹੈ। ਜਿਸ 'ਚ ਜਿੰਨੀ ਤਾਕਤ ਸੀ, ਉਹ ਓਨਾ ਜ਼ੋਰ ਲਗਾ ਕੇ ਬੈਗ ਖਿੱਚ ਰਿਹਾ ਸੀ। ਇੱਕ-ਦੂਜੇ ਨਾਲ ਗੁੱਥਮਗੁੱਥੀ ਹੋ ਕੇ ਮੁਸਾਫ਼ਰ ਬਿਸਕੁਲ ਲੁੱਟਣ ਲੱਗ ਗਏ।
 

ਉੱਤਰ-ਪੂਰਬੀ ਸਰਹੱਦੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸੁਭਾਨ ਚੰਦਰ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਘਟਨਾ ਦੁਖਦ ਹੈ। ਸੁਭਾਨ ਚੰਦਰਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਿਸਕੁਟ ਦੀ ਲੁੱਟ ਦੀ ਤਸਵੀਰ ਜੋ ਬੁੱਧਵਾਰ ਨੂੰ ਨਵੀਂ ਦਿੱਲੀ-ਪੂਰਨੀਆ ਰੇਲ ਗੱਡੀ 'ਚ ਆਈਆਰਸੀਟੀਸੀ ਵੱਲੋਂ ਯਾਤਰੀਆਂ ਨੂੰ ਖਾਣਾ ਦਿੱਤੇ ਜਾਣ ਦੇ ਬਾਵਜੂਦ ਵਾਇਰਲ ਹੋਈ ਸੀ, ਬਹੁਤ ਦੁਖਦਾਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Biscuit snatched at Katihar railway station in Bihar