ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌੜਾ ਸੱਚ: ਭਾਰਤ `ਚ ਭੁੱਖ ਕਾਰਨ ਮਰਦੇ ਰੋਜ਼ਾਨਾ 3,000 ਬੱਚੇ

ਕੌੜਾ ਸੱਚ: ਭਾਰਤ `ਚ ਭੁੱਖ ਕਾਰਨ ਮਰਦੇ ਰੋਜ਼ਾਨਾ 3,000 ਬੱਚੇ

ਇਹ ਭਾਰਤ ਦਾ ਇੱਕ ਕੌੜਾ ਸੱਚ ਹੈ ਕਿ ਦੇਸ਼ `ਚ ਹਰ ਰੋਜ਼ 3,000 ਬੱਚੇ ਕੁਪੋਸ਼ਣ ਕਾਰਨ ਦਮ ਤੋੜ ਜਾਂਦੇ ਹਨ। ਬੀਤੇ ਦਿਨੀਂ ਰਾਜਧਾਨੀ ਨਵੀਂ ਦਿੱਲੀ `ਚ ਤਿੰਨ ਨਿੱਕੀਆਂ ਭੈਣਾਂ ਦੇ ਭੁੱਖ ਕਾਰਨ ਮਾਰੇ ਜਾਣ ਦੀ ਖ਼ਬਰ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਪੋਸਟ-ਮਾਰਟਮ ਰਿਪੋਰਟ ਤੋਂ ਪੁਸ਼ਟੀ ਹੋਈ ਸੀ ਕਿ ਉਨ੍ਹਾਂ ਦੇ ਢਿੱਡ `ਚ ਅਨਾਜ ਦਾ ਇੱਕ ਦਾਣਾ ਵੀ ਨਹੀਂ ਸੀ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਮਰਨ ਤੋਂ ਘੱਟੋ-ਘੱਟ ਸੱਤ-ਅੱਠ ਦਿਨ ਪਹਿਲਾਂ ਖਾਣਾ ਨਹੀਂ ਮਿਲਿਆ ਸੀ।


ਇਸ ਘਟਨਾ ਤੋਂ ਬਾਅਦ ਦੇਸ਼ ਭਰ `ਚ ਕੁਪੋਸ਼ਣ ਅਤੇ ਭੁੱਖਮਰੀ ਦੇ ਵਿਸ਼ੇ `ਤੇ ਬਹਿਸ ਛਿੜ ਪਈ ਸੀ। ਪਹਿਲਾਂ ਜੇ ਕੁਪੋਸ਼ਣ ਤੇ ਭੁੱਖਮਰੀ ਵਿਚਾਲੇ ਫ਼ਰਕ ਨੂੰ ਸਮਝ ਲਿਆ ਜਾਵੇ, ਤਾਂ ਠੀਕ ਰਹੇਗਾ। ਦਰਅਸਲ, ਚਾਲਾਕ ਸਰਕਾਰਾਂ ਲੋਕਾਂ ਨੂੰ ਸਾਡੇ ਦੇਸ਼ ਦਾ ਦੁਖਦਾਈ ਸੱਚ ਦੱਸਣ ਤੋਂ ਘਬਰਾਉਂਦੀਆਂ ਹਨ, ਇਸੇ ਲਈ ਪੋਸਟ-ਮਾਰਟਮ ਰਿਪੋਰਟਾਂ `ਚ ਸਦਾ ਇਹੋ ਕਿਹਾ ਜਾਂਦਾ ਹੈ ਕਿ ਫਲਾਣੇ ਵਿਅਕਤੀ ਦੀ ਮੌਤ ਕੁਪੋਸ਼ਣ ਕਾਰਨ ਹੋਈ ਹੈ।


ਇੱਥੇ ਇਹ ਵੀ ਵਰਨਣਯੋਗ ਹੈ ਕਿ ਭਾਰਤ `ਚ ਪੈਦਾ ਹੋਣ ਵਾਲੇ 1,000 ਬੱਚਿਆਂ `ਚੋਂ 34 ਆਪਣੀ ਮਾਂ ਦੀ ਕੁੱਖ `ਚ ਹੀ ਦਮ ਤੋੜ ਜਾਦੇ ਹਨ। ਪੰਜ ਸਾਲ ਤੋਂ ਘੱਟ ਉਮਰ ਦੇ 9 ਲੱਖ ਬੱਚੇ ਆਜ਼ਾਦ ਭਾਰਤ ਦਾ ਮਤਲਬ ਸਮਝਣ ਤੋਂ ਪਹਿਲਾਂ ਹੀ ਸਿਰਫ਼ ਭੁੱਖ ਕਾਰਨ ਸਾਡੇ ਦੇਸ਼ ਵਿੱਚ ਮਰ ਜਾਂਦੇ ਹਨ। ਇੱਕ ਹੋਰ ਅਨੁਮਾਨ ਅਨੁਸਾਰ ਦੇਸ਼ ਦੇ 19 ਕਰੋੜ ਲੋਕਾਂ ਨੂੰ ਰੋਜ਼ਾਨਾ ਖ਼ਾਲੀ ਪੇਟ ਸੌਣ ਲਈ ਮਜਬੂਰ ਹੋਣਾ ਪੈਂਦਾ ਹੈ।


ਕਾਲਾਹਾਂਡੀ ਤੋਂ ਲੈ ਕੇ ਦਿੱਲੀ ਤੱਕ ਭੁੱਖ ਕਾਰਨ ਹੋਣ ਵਾਲੀਆਂ ਮੌਤਾਂ ਇੱਕ ਦੁਖਦਾਈ ਹਕੀਕਤ ਹੈ; ਪਰ ਪਤਾ ਨਹੀਂ ਸਾਡੀਆਂ ਸਰਕਾਰਾਂ ਇਸ ਸੰਕਟ ਦਾ ਕਦੋਂ ਕੋਈ ਪੱਕਾ ਹੱਲ ਲੱਭ ਸਕਣਗੀਆਂ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bitter reality 3000 children die daily due to hunger