ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: BJD ਵਿਧਾਇਕ ਗ੍ਰਿਫਤਾਰ, ਇੰਜੀਨਿਅਰ ਤੋਂ ਸ਼ਰ੍ਹੇਆਮ ਕੱਢਵਾਈਆਂ ਸੀ ਬੈਠਕਾਂ

ਓਡੀਸ਼ਾ ਪੁਲਿਸ ਨੇ ਬੀਜੂ ਜਨਤਾ ਦਲ (ਬੀਜਦ) ਦੇ ਨਵੇਂ ਚੁਣੇ ਵਿਧਾਇਕ ਸਰੋਜ ਕੁਮਾਰ ਮੇਹਰ ਨੂੰ ਪੁਲਿਸ ਨੇ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੇਹਰ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਦਿਵਾਸੀ ਭਾਈਚਾਰੇ ਦੇ ਇਕ ਮੰਨੇ ਹੋਏ ਇੰਜੀਨਿਅਰ ਤੋਂ ਸ਼ਰ੍ਹੇਆਮ ਬੈਠਕਾਂ ਕੱਢਵਾਈਆਂ ਸਨ।

 

ਇਹ ਘਟਨਾ ਇਸ ਮਹੀਨੇ ਦੇ ਸ਼ੁਰੂਆਤ ਚ ਸਾਹਮਣੇ ਆਈ ਸੀ ਜਦੋਂ ਇਸਦੀ ਕਥਿਤ ਵੀਡੀਓ ਵਾਇਰਲ ਹੋ ਗਿਆ ਸੀ ਜਿਸ ਚ ਵਿਧਾਇਕ ਪੀਡਬਲਿਊਡੀ ਇੰਜੀਨਿਅਰ ਤੋਂ ਸ਼ਰ੍ਹੇਆਮ ਬੈਠਕਾਂ ਕਢਾਉਣ ਲਈ ਕਹਿੰਦੇ ਹੋਏ ਨਜ਼ਰ ਆ ਰਹੇ ਹਨ।

 

ਇਹ ਘਟਨਾ 5 ਜੂਨ ਨੂੰ ਪਟਨਾਗੜ੍ਹ ਵਿਧਾਨਸਭਾ ਖੇਤਰ ਚ ਹੋਈ ਸੀ। ਜਾਂਚ ਦੌਰਾਨ ਰਿਪੋਰਟ ਚ ਇਹ ਗੱਲ ਸਾਹਮਣੇ ਆਈ ਕਿ ਘਟੀਆ ਸੜਕਾ ਉਮਾਰੀ ਕਾਰਜ ਕਾਰਨ ਪਟਨਾਗੜ੍ਹ ਵਿਧਾਇਕ ਨੇ ਜੈਯਕਾਂਤ ਸਾਬਰ ਨੂੰ ਜਨਤਕ ਤੌਰ ਤੇ ਸਜ਼ਾ ਦਿੱਤੀ ਅਤੇ ਇੰਚਾਰਜ ਇੰਜੀਨਿਅਰ ਨੂੰ ਉਨ੍ਹਾਂ ਨੇ ਥੱਪੜ ਮਾਰਨ ਨੂੰ ਵੀ ਕਿਹਾ। ਇਸ ਵੀਡੀਓ ਚ ਵਿਧਾਇਕ ਸਰੋਜ ਇੰਜੀਨਿਅਰ ਤੋਂ ਬੈਠਕਾਂ ਕਢਵਾਉਂਦੇ ਹੋਏ ਨਜ਼ਰ ਆ ਰਹੇ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJD MLA Saroj Kumar Meher arrested for Punish Engineer in Odisha