ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ ਤੋਂ ਠੀਕ ਪਹਿਲਾਂ ਝਾਰਖੰਡ ’ਚ ਭਾਜਪਾ-ਏਜੇਐਸਯੂ ਗੱਠਜੋੜ ਟੁੱਟਿਆ

ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸੋਮਵਾਰ ਨੂੰ ਭਾਜਪਾ-ਏਜੇਐਸਯੂ ਗੱਠਜੋੜ ਟੁੱਟ ਗਿਆ। ਦੂਜੇ ਪਾਸੇ, ਭਾਜਪਾ ਨੇ ਐਲਾਨੀ ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ। ਭਾਜਪਾ ਨੇ ਲੋਹੜਗਾਗਾ ਅਤੇ ਚੰਦਨ ਕਿਆਰੀ ਸਮੇਤ 11 ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਹਨ।

 

ਝਾਰਖੰਡ ਵਿੱਚ 81 ਮੈਂਬਰੀ ਅਸੈਂਬਲੀ ਦੀਆਂ ਚੋਣਾਂ ਪੰਜ ਗੇੜਾਂ ਚ ਹੋਣਗੀਆਂ। ਵੋਟਿੰਗ ਦਾ ਪਹਿਲਾ ਗੇੜ 30 ਨਵੰਬਰ ਨੂੰ ਹੋਵੇਗਾ ਅਤੇ ਆਖਰੀ ਅਤੇ ਪੰਜਵਾਂ ਗੇੜ 20 ਦਸੰਬਰ ਨੂੰ ਹੋਵੇਗਾ। ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗੀ।

 

ਪਹਿਲੇ ਗੇੜ ਚ ਕੁੱਲ 13 ਵਿਧਾਨ ਸਭਾ ਸੀਟਾਂ ਲਈ 30 ਨਵੰਬਰ ਨੂੰ ਵੋਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀਆਂ 81 ਸੀਟਾਂ ਚੋਂ 13 ਸੀਟਾਂ ‘ਤੇ 30 ਨਵੰਬਰ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਵਿੱਚ ਚਤਰ, ਗੁਮਲਾ, ਵਿਸ਼ਨੂੰਪੁਰ, ਲੋਹਾਰਗਾਗਾ, ਮਨਿਕਾ, ਲਾਤੇਹਾਰ, ਪਾਂਕੀ, ਡਲਟੋਂਗੰਜ, ਵਿਸ਼ਰਾਮਪੁਰ, ਛਤਰਪੁਰ, ਹੁਸੈਨਬਾਦ, ਗੜ੍ਹਵਾ ਅਤੇ ਭਵਨਾਥਪੁਰ ਸ਼ਾਮਲ ਹਨ।

 

ਇਨ੍ਹਾਂ 13 ਸੀਟਾਂ ਚੋਂ ਚਤਰ, ਲਾਤੇਹਰ ਅਤੇ ਛਤਰਪੁਰ ਅਨੁਸੂਚਿਤ ਜਾਤੀਆਂ ਲਈ ਰਾਖਵੀਂਆਂ ਹਨ ਜਦੋਂਕਿ ਗੁਮਲਾ, ਬਿਸ਼ਨਪੁਰ, ਲੋਹੜਗਾਗਾ ਅਤੇ ਮਨੀਕਾ ਅਨੁਸੂਚਿਤ ਜਨਜਾਤੀਆਂ ਲਈ ਰਾਖਵੀਂਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP AJSU Alliance Split Ahead Jharkhand Assembly Elections