ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਤਣਾਅ ਬਾਰੇ ਭਾਜਪਾ ਵੱਲੋਂ ਦਿੱਲੀ ਦੇ ਮੰਤਰੀ ’ਤੇ ਦੋਸ਼

ਦਿੱਲੀ ਤਣਾਅ ਬਾਰੇ ਭਾਜਪਾ ਵੱਲੋਂ ਦਿੱਲੀ ਦੇ ਮੰਤਰੀ ’ਤੇ ਦੋਸ਼

ਰਾਜ ਸਭਾ ਸੰਸਦ ਮੈਂਬਰ ਤੇ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਗੋਇਲ ਨੇ ਦਿੱਲੀ ਸਰਕਾਰ ਦੇ ਮੰਤਰੀ ਇਮਰਾਨ ਹੁਸੈਨ ਉੱਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਇਮਰਾਨ ਹੁਸੈਨ ਨੇ ਹੌਜ਼ਕਾਜ਼ੀ ਮਾਮਲੇ ਨੂੰ ਫਿਰਕੂ ਰੰਗਤ ਦੇ ਦਿੱਤੀ। ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।

 

 

ਸ੍ਰੀ ਗੋਇਲ ਨੇ ਮੰਗ ਕੀਤੀ ਕਿ ਚਾਂਦਨੀ ਚੌਕ ਦੇ ਹੌਜ਼ਕਾਜ਼ੀ ਵਿਖੇ ਧਾਰਮਿਕ ਸਥਾਨ ਤੋੜਨ ਦੀ ਘਟਨਾ ਦੇ ਮਾਮਲੇ ਵਿੱਚ ਦਿੱਲੀ ਸਰਕਾਰ ਦੇ ਮੰਤਰੀ ਇਮਰਾਨ ਹੁਸੈਨ ਦੀ ਪੂਰੀ ਭੂਮਿਕਾ ਦੀ ਜਾਂਚ ਕੀਤੀ ਜਾਵੇ।

 

 

ਉਨ੍ਹਾਂ ਕਿਹਾ ਕਿ ਵਿਡੀਓ ਤੇ ਜਨਤਾ ਤੋਂ ਇਕਠੇ ਕੀਤੇ ਗਏ ਸਾਰੇ ਸਬੁਤ ਇਹੋ ਦੱਸਦੇ ਹਨ ਕਿ ਪਾਰਕਿੰਗ ਦੇ ਝਗੜੇ ਨੂੰ ਇਮਰਾਨ ਹੁਸੈਨ ਨੇ ਫਿਰਕੂ ਤਣਾਅ ਵਿੱਚ ਬਦਲ ਦਿੱਤਾ।

 

 

ਸ੍ਰੀ ਗੋਇਲ ਨੇ ਕਿਹਾ ਕਿ ਇਮਰਾਨ ਦਾ ਇਹ ਦਾਅਵਾ ਕਿ ਉਨ੍ਹਾਂ ਨੂੰ ਪੁਲਿਸ ਥਾਣੇ ’ਚ ਡੀਸੀਪੀ ਤੇ ਐੱਸਐੱਚਓ ਨੇ ਸੱਦਿਆ ਸੀ, ਝੂਠਾ ਹੈ। ਦੋਵੇਂ ਹੀ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਆਖਿਆ ਹੈ ਕਿ ਉਨ੍ਹਾਂ ਇਮਰਾਨ ਖ਼ਾਨ ਨੂੰ ਨਹੀਂ ਸੱਦਿਆ।

 

 

ਸ੍ਰੀ ਗੋਇਲ ਨੇ ਕਿਹਾ ਕਿ ਪੁਲਿਸ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਉੱਧਰ ਗਲ਼ੀ ਦੁਰਗਾ ਮੰਦਰ ਵਿੱਚ ਵੀ ਆਮ ਵਾਂਗ ਪੂਜਾ ਚੱਲ ਰਹੀ ਹੈ। ਉਸ ਗਲ਼ੀ ਦੇ ਲੋਕ ਵੀ ਰੋਜ਼ਮੱਰਾ ਦੇ ਕੰਮ ਵਿੱਚ ਰੁੱਝੇ ਹੋਏ ਹਨ; ਉਂਝ ਭਾਵੇਂ ਬੀਤੇ ਦਿਨੀਂ ਆਉਂਦੀ 9 ਜੁਲਾਈ ਨੂੰ ਮੂਰਤੀ ਦੀ ਪ੍ਰਾਣ–ਪ੍ਰਤਿਸ਼ਠਾ ਵਿੱਚ ਕੁਝ ਸੰਗਠਨਾਂ ਦੇ ਆਉਣ ਦੇ ਐਲਾਨ ਤੋਂ ਬਾਅਦ ਇਲਾਕੇ ਦਾ ਮਾਹੌਲ ਕੁਝ ਗਰਮ ਜ਼ਰੂਰ ਹੋ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP alleges Delhi Minister over Delhi tension