ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਈ ਮਾਮਲਿਆਂ ’ਤੇ ਸਹਿਮਤ ਹਨ BJP ਤੇ JJP

​​​​​​​ਕਈ ਮਾਮਲਿਆਂ ’ਤੇ ਸਹਿਮਤ ਹਨ BJP ਤੇ JJP

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

 

ਇਸ ਤੋਂ ਇਲਾਵਾ JJP ਆਪਣੇ ਚੋਣ ਮੈਨੀਫ਼ੈਸਟੋ ਵਿੱਚ 11,000 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਵੀ ਕਰ ਚੁੱਕੀ ਹੈ; ਜਦ ਕਿ ਭਾਜਪਾ ਨੇ ਬੇਰੁਜ਼ਗਾਰ ਪੋਸਟ–ਗ੍ਰੈਜੂਏਟ ਨੂੰ 9,000 ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ ਸ਼ੁਰੂ ਕੀਤੀ ਸੀ।

 

 

JJP ਇਹ ਵੀ ਚਾਹੁੰਦੀ ਹੈ ਕਿ ਸਰਕਾਰ ਆਪਣੇ ਮੁਲਾਜ਼ਮਾਂ ਦੀ ਪੈਨਸ਼ਨ ਯੋਜਨਾ (ਜੋ ਹੁਣ ਲਾਗੂ ਹੈ) ਵੀ ਤਬਦੀਲ ਕਰੇ। ਪਾਰਟੀ ਕਾਮਿਆਂ ਦੀ ਘੱਟੋ–ਘੱਟ ਤਨਖ਼ਾਹ 16,000 ਰੁਪਏ ਤੈਅ ਕਰਨਾ ਚਾਹੁੰਦੀ ਹੈ ਤੇ ਉਸ ਦਾ ਕਹਿਣਾ ਹੈ ਕਿ ਕਾਮੇ ਦੀ ਘੱਟੋ–ਘੱਟ ਦਿਹਾੜੀ ਜ਼ਰੂਰ ਹੀ 600 ਰੁਪਏ ਹੋਣੀ ਚਾਹੀਦੀ ਹੈ; ਜਦ ਕਿ ਹਰਿਆਣਾ ’ਚ ਇਹ ਹਾਲੇ 347 ਰੁਪਏ ਹੈ।

 

 

ਕੁਝ ਅਜਿਹੇ ਮੁੱਦੇ ਵੀ ਹਨ, ਜਿਨ੍ਹਾਂ ਉੱਤੇ BJP ਅਤੇ JJP ਦੋਵੇਂ ਸਹਿਮਤ ਹਨ। ਉਦਾਹਰਣ ਵਜੋਂ ਦੋਵੇਂ ਅਜਿਹੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੇ ਹੱਕ ਵਿੱਚ ਹਨ, ਜਿਨ੍ਹਾਂ ਨੇ ਸਹਿਕਾਰੀ ਵਿੱਤੀ ਸੰਸਥਾਨਾਂ ਤੋਂ ਖੇਤੀ–ਕਰਜ਼ੇ ਲਏ ਹੋਏ ਹਨ। ਇਸ ਤੋਂ ਇਲਾਵਾ ਦੋਵੇਂ ਹੀ ਪਾਰਟੀਆਂ ਫ਼ਸਲਾਂ ਦੀ ਬਿਹਤਰ ਕੀਮਤ ਕਿਸਾਨਾਂ ਨੂੰ ਦੇਣਾ ਚਾਹੁੰਦੀਆਂ ਹਨ, ਫ਼ਸਲਾਂ ਦੇ ਘੱਟੋ–ਘੱਟ ਸਮਰਥਨ ਮੁੱਲ ਵਿੱਚ ਸੁਧਾਰ ਚਾਹੁੰਦੀਆਂ ਹਨ।

 

 

ਦੋਵੇਂ ਪਾਰਟੀਆਂ ਨੌਜਵਾਨਾਂ ਦੇ ਵਿਕਾਸ ਤੇ ਰੁਜ਼ਗਾਰ ਲਈ ਇੱਕ ਵੱਖਰਾ ਵਿਭਾਗ ਸਥਾਪਤ ਕਰਨਾ ਚਾਹੁੰਦੀਆਂ ਹਨ। ਦੋਵੇਂ ਪਾਰਟੀਆਂ ਪਿੰਡਾਂ ਦੀ ਆਬਾਦੀ ਵਿੱਚ ਸ਼ਰਾਬ ਦੇ ਠੇਕੇ ਕਾਇਮ ਨਹੀਂ ਹੋਣ ਦੇਣਾ ਚਾਹੁੰਦੀਆਂ। ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਭਾਈਵਾਲ ਪਾਰਟੀਆਂ ਦੇ ਚੋਣ ਮੈਨੀਫ਼ੈਸਟੋ ਬਹੁਤੇ ਮਾਮਲਿਆਂ ’ਚ ਇੱਕੋ ਜਿਹੇ ਹਨ ਤੇ ਇੱਕ–ਦੂਜੇ ਦਾ ਵਿਸਥਾਰ ਵੱਧ ਜਾਪਦੇ ਹਨ।

 

 

ਅਧਿਕਾਰੀ ਨੇ ਮੰਨਿਆ ਕਿ ਕੁਝ ਕੁ ਮੁੱਦਿਆਂ ਉੱਤੇ ਜ਼ਰੂਰ ਵਿਚਾਰ–ਵਟਾਂਦਰਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਤਾਲਮੇਲ ਕਮੇਟੀ ਜ਼ਰੂਰ ਕਿਸੇ ਘੱਟੋ–ਘੱਟ ਸਾਂਝੇ ਪ੍ਰੋਗਰਾਮ ਉੱਤੇ ਸਹਿਮਤ ਹੋ ਜਾਵੇਗੀ।

 

 

ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਦੀ ਇੱਕੋ ਜਿਹੀ ਸੋਚ ਕਾਰਨ ਹੀ ਹਰਿਆਣਾ ਟੀਚਰ ਇਲਿਜੀਬਿਲਿਟੀ ਟੈਸਟ (HTET) ਪ੍ਰੀਖਿਆ ਕੇਂਦਰ ਨਾਲ ਲੱਗਦੇ ਜ਼ਿਲ੍ਹੇ ’ਚ 50 ਕਿਲੋਮੀਟਰ ਦੀ ਦੂਰੀ ਦੇ ਅੰਦਰ ਕਾਇਮ ਹੋਣ ਦਾ ਫ਼ੈਸਲਾ ਲਿਆ ਗਿਆ ਸੀ।

 

 

JJP ਦਾ ਚੋਣ–ਮੈਨੀਫ਼ੈਸਟੋ ਤਿਆਰ ਕਰਨ ਵਾਲੀ ਕਮੇਟੀ ਵਿੱਚ ਸ਼ਾਮਲ ਰਹੇ ਕੇ.ਸੀ. ਬਾਂਗਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਰਵੱਈਆ ਪੂਰੀ ਤਰ੍ਹਾਂ ਹਾਂ–ਪੱਖੀ ਹੈ ਤੇ ਇਹੋ ਆਸ ਉਹ ਭਾਜਪਾ ਤੋਂ ਵੀ ਕਰਦੇ ਹਨ।

 

 

ਭਾਰਤੀ ਜਨਤਾ ਪਾਰਟੀ ਵੀ CMP ਬਣਾਉਣ ਲਈ ਇੱਕ ਨਿਗਰਾਨ ਕਮੇਟੀ ਕਾਇਮ ਕੀਤੇ ਜਾਣ ਦੀਆਂ ਸੰਭਾਵਨਾਵਾਂ ਉੱਤੇ ਗ਼ੌਰ ਕਰ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP and JJP agreed on various issues