ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘4 ਕਾਂਗਰਸੀ MLAs ਲਈ BJP ਨੇ ਕੀਤਾ ਸੀ ਹਵਾਈ ਜਹਾਜ਼ ਦਾ ਇੰਤਜ਼ਾਮ’

‘4 ਕਾਂਗਰਸੀ MLAs ਲਈ BJP ਨੇ ਕੀਤਾ ਸੀ ਹਵਾਈ ਜਹਾਜ਼ ਦਾ ਇੰਤਜ਼ਾਮ’

ਮੱਧ ਪ੍ਰਦੇਸ਼ ’ਚ ਕਮਲਨਾਥ ਸਰਕਾਰ ਉੱਤੇ ਹੁਣ ਸੱਚਮੁਚ ਸੰਕਟ ਦੇ ਬੱਦਲ ਛਾ ਗਏ ਹਨ। ਸਿਆਸੀ ਚਹਿਲ–ਪਹਿਲ ਦੌਰਾਨ ਅੱਜ ਮੰਵਲਵਾਰ ਸਵੇਰੇ ਸ੍ਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ਗਾਹ ਉੱਤੇ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਹ ਅਮਿਤ ਸ਼ਾਹ ਵੀ ਉਨ੍ਹਾਂ ਨਾਲ ਰਹੇ।

 

 

ਇਸ ਬਾਰੇ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਕਾਂਗਰਸੀ ਵਿਧਾਇਕਾਂ (MLAs) ਨੂੰ ਬੈਂਗਲੁਰੂ ਭੇਜਣ ਲਈ ਭਾਰਤੀ ਜਨਤਾ ਪਾਰਟੀ (BJP) ਨੇ ਚਾਰਟਰਡ ਪਲੇਨ (ਕਿਰਾਏ ਦੇ ਹਵਾਈ ਜਹਾਜ਼) ਦਾ ਇੰਤਜ਼ਾਮ ਕੀਤਾ ਸੀ।

 

 

ਮੁੱਖ ਮੰਤਰੀ ਸ੍ਰੀ ਕਮਲਨਾਥ ਨਾਲ ਮਿਲਣ ਉਨ੍ਹਾਂ ਦੀ ਰਿਹਾਇਸ਼ਗਾਹ ਉੱਤੇ ਜਾ ਰਹੇ ਦਿਗਵਿਜੇ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਕਾਂਗਰਸੀ ਵਿਧਾਇਕਾਂ ਨੂੰ ਕਰਨਾਟਕ ਭੇਜਣ ਲਈ ਚਾਰਟਰਡ ਹਵਾਈ ਜਹਾਜ਼ ਦਾ ਇੰਤ਼ਜ਼ਾਮ ਕੀਤਾ ਸੀ। ਉਨ੍ਹਾਂ ਇਸ ਦੇ ਸਬੂਤ ਹੋਣ ਦਾ ਵੀ ਦਾਅਵਾ ਕੀਤਾ ਹੈ।

 

 

ਸ੍ਰੀ ਦਿਗਵਿਜੇ ਸਿੰਘ ਨੇ ਇਸ ਨੂੰ ਮੱਧ ਪ੍ਰਦੇਸ਼ ਦੀ ਜਨਤਾ ਨਾਲ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਸ੍ਰੀ ਕਮਲਨਾਥ ਮਾਫ਼ੀਆ ਨਾਲ ਜੁੜੇ ਕੁਝ ਲੋਕਾਂ ਵਿਰੁੱਧ ਕਾਰਵਾਈ ਕੀਤੀ ਸੀ।

 

 

ਕਮਲਨਾਥ ਸਰਕਾਰ ਨੇ ਸੰਕਟ ’ਚੋਂ ਨਿੱਕਲਣ ਲਈ ਮੱਧ ਪ੍ਰਦੇਸ਼ ਕੈਬਿਨੇਟ ਦੇ 20 ਮੰਤਰੀਆਂ ਨੇ ਕੱਲ੍ਹ ਸੋਮਵਾਰ ਨੂੰ ਹੀ ਸ੍ਰੀ ਕਮਲਨਾਥ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ। ਮੰਨਿਆ ਜਾ ਰਿਹਾ ਸੀ ਕਿ ਮੁੱਖ ਮੰਤਰੀ ਸ੍ਰੀ ਕਮਲਨਾਥ ਤੋਂ ਨਾਰਾਜ਼ ਚੱਲ ਰਹੇ ਵਿਧਾਇਕਾਂ ਨੂੰ ਨਵੇਂ ਮੰਤਰੀ–ਮੰਡਲ ਵਿੱਚ ਜਗ੍ਹਾ ਦੇ ਕੇ ਮਨਾਇਆ ਜਾਵੇਗਾ।

 

 

ਤੇਜ਼ੀ ਨਾਲ ਬਦਲ ਰਹੇ ਘਟਨਾਕ੍ਰਮ ਵਿੱਚ ਸ੍ਰੀ ਸਿੰਧੀਆ ਦੇ ਕੈਂਪ ਦੇ 17 ਵਿਧਾਇਕ ਬੈਂਗਲੁਰੂ ਚਲੇ ਗਏ ਸਨ। ਉਸ ਤੋਂ ਬਾਅਦ ਸ੍ਰੀ ਕਮਲਨਾਥ ਨੇ ਤੁਰੰਤ ਦਿੱਲੀ ਪੁੱਜ ਕੇ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ।

 

 

ਇੱਕ ਸੀਨੀਅਰ ਮੰਤਰੀ ਨੇ ਦੱਸਿਆ ਕਿ ਬੈਂਗਲੁਰੂ ਗਏ ਸਾਰੇ ਵਿਧਾਇਕਾਂ ਦੇ ਮੋਬਾਇਲ ਫ਼ੋਨ ਬੰਦ ਆ ਰਹੇ ਹਨ। ਉੱਧਰ ਸੋਮਵਾਰ ਦੇਰ ਰਾਤੀਂ ਕਮਲਨਾਥ ਮੰਤਰੀ–ਮੰਡਲ ਦੀ ਮੀਟਿੰਗ ਵਿੱਚ ਵੀ ਸਿੰਧੀਆ ਕੈਂਪ ਦੇ ਛੇ ਮੰਤਰੀ ਮੌਜੂਦ ਨਹੀਂ ਸਨ। ਉਨ੍ਹਾਂ ’ਚੋਂ ਕਿਸੇ ਨੇ ਅਸਤੀਫ਼ਾ ਵੀ ਨਹੀਂ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP Arranged Chartered Plane for Four Congress MLAs