ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੇ ਪ੍ਰੱਗਿਆ ਠਾਕੁਰ ਨੂੰ ਵਿਵਾਦਗ੍ਰਸਤ ਬਿਆਨ ਦੇਣ ਤੋਂ ਵਰਜਿਆ

ਭਾਜਪਾ ਨੇ ਪ੍ਰੱਗਿਆ ਠਾਕੁਰ ਨੂੰ ਵਿਵਾਦਗ੍ਰਸਤ ਬਿਆਨ ਦੇਣ ਤੋਂ ਵਰਜਿਆ

ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਭੋਪਾਲ ਦੇ ਐੱਮਪੀ ਪ੍ਰੱਗਿਆ ਠਾਕੁਰ ਨੂੰ ਕਿਹਾ ਹੈ ਕਿ ਉਹ ਵਿਵਾਦਗ੍ਰਸਤ ਬਿਆਨਬਾਜ਼ੀਆਂ ਤੋਂ ਬਚਿਆ ਕਰਨ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਕੁਝ ਅੰਦਰੂਨੀ ਸੂਤਰਾਂ ਨੇ ਦਿੱਤੀ।

 

 

ਸ੍ਰੀ ਨੱਡਾ ਦੀ ਇਹ ਸਲਾਹ ਪ੍ਰੱਗਿਆ ਠਾਕੁਰ ਵੱਲੋਂ ਐਤਵਾਰ ਨੂੰ ਦਿੱਤੇ ਉਸ ਵਿਵਾਦਗ੍ਰਸਤ ਬਿਆਨ ਤੋਂ ਬਾਅਦ ਦਿੱਤੀ ਗਈ ਹੈ; ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਉਹ ਪਖਾਨੇ ਤੇ ਨਾਲ਼ੀਆਂ ਸਾਫ਼ ਕਰਨ ਲਈ ਵਿਧਾਇਕ ਨਹੀਂ ਚੁਣੇ ਗਏ ਹਨ।

 

 

ਪ੍ਰੱਗਿਆ ਠਾਕੁਰ ਨੇ ਮੱਧ ਪ੍ਰਦੇਸ਼ ’ਚ ਭਾਜਪਾ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਅਜਿਹਾ ਬਿਆਨ ਦਿੱਤਾ ਸੀ। ਉਨ੍ਹਾਂ ਆਖਿਆ ਸੀ ਕਿ ਉਹ ਸਿਰਫ਼ ਵਿਕਾਸ ਨੂੰ ਯਕੀਨੀ ਬਣਾਉਣ ਲਈ ਜਨਤਾ ਦੇ ਨੁਮਾਇਦੇ ਚੁਣੇ ਗਏ ਹਨ।

 

 

ਉਨ੍ਹਾਂ ਕਿਹਾ ਸੀ – ‘ਇੱਕ ਗੱਲ ਧਿਆਨ ’ਚ ਰੱਖਿਓ… ਅਸੀਂ ਇੱਥੇ ਕੋਈ ਨਾਲੀਆਂ ਸਾਫ਼ ਕਰਨ ਲਈ ਲਈ ਨਹੀਂ ਹਾਂ। ਕੀ ਗੱਲ ਸਮਝ ਪੈ ਗਈ? ਅਸੀਂ ਇੱਥੇ ਤੁਹਾਡੇ ਪਖਾਨੇ ਸਾਫ਼ ਕਰਨ ਲਈ ਨਹੀਂ ਹਾਂ। ਅਸੀਂ ਇੱਥੇ ਈਮਾਨਦਾਰੀ ਨਾਲ ਕੰਮ ਕਰਨ ਲਈ ਹਾਂ। ਮੈਂ ਪਹਿਲਾਂ ਵੀ ਕਈ ਵਾਰ ਇਹ ਗੱਲ ਆਖ ਚੁੱਕੀ ਹਾਂ।’

 

 

ਉੱਧਰ ਮੱਧ ਪ੍ਰਦੇਸ਼ ਦੇ ਕੁਝ ਸਥਾਨਕ ਲੋਕਾਂ ਦਾ ਕਹਿਣਾ ਹੇ ਕਿ ਪ੍ਰੱਗਿਆ ਠਾਕੁਰ ਨੇ ਇਸ ਵਿੱਚ ਕੁਝ ਵੀ ਨਵਾਂ ਨਹੀਂ ਆਖਿਆ ਕਿ ਸਥਾਨਕ ਮੁੱਦਿਆਂ ਲਈ ਸਿਰਫ਼ ਸਥਾਨਕ ਕੌਂਸਲਰ ਤੇ ਵਿਧਾਇਕ ਹੀ ਜ਼ਿੰਮੇਵਾਰ ਹਨ ਪਰ ਇਹ ਸਪੱਸ਼ਟ ਹੈ ਕਿ ਭਾਜਪਾ ਹੁਣ ਕੁਝ ਸੁਰੱਖਿਅਤ ਤਰੀਕੇ ਨਾਲ ਚੱਲਣਾ ਚਾਹੁੰਦੀ ਹੈ।

 

 

ਸਾਲ 2008 ਦੇ ਮਾਲੇਗਾਓਂ ਬੰਬ ਧਮਾਕੇ ਨਾਲ ਸਬੰਧਤ ਮਾਮਲੇ ’ਚ ਮੁਲਜ਼ਮ ਪ੍ਰੱਗਿਆ ਠਾਕੁਰ ਨੇ ਕਾਂਗਰਸੀ ਆਗੂ ਦਿਗਵਿਜੇ ਸਿੰਘ ਨੂੰ ਹਰਾ ਕੇ ਭੋਪਾਲ ਲੋਕ ਸਭਾ ਸੀਟ ਜਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP asks Pragya Thakur to refrain from controversial statements