ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੇ ਛੱਡਿਆ ਪੀਡੀਪੀ ਦਾ ਸਾਥ, ਮਹਿਬੂਬਾ ਨੇ ਦਿੱਤਾ ਅਸਤੀਫ਼ਾ

ਭਾਜਪਾ ਨੇ ਛੱਡਿਆ ਪੀਡੀਪੀ ਦਾ ਸਾਥ, ਮਹਿਬੂਬਾ ਨੇ ਦਿੱਤਾ ਅਸਤੀਫ਼ਾ

ਭਾਰਤੀ ਜਨਤਾ ਪਾਰਟੀ ਨੇ ਜੰਮੂ-ਕਸ਼ਮੀਰ ਵਿੱਚ ਪੀਡੀਪੀ ਭਾਵ ਪੀਪਲ`ਜ਼ ਡੈਮੋਕ੍ਰੈਟਿਕ ਪਾਰਟੀ ਤੋਂ ਆਪਣੀ ਹਮਾਇਤ ਵਾਪਸ ਲੈ ਲਈ ਹੈ। ਇੰਝ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਸਰਕਾਰ ਖ਼ਤਮ ਹੋ ਗਈ ਹੈ ਤੇ ਹੁਣ ਉੱਥੇ ਰਾਜਪਾਲ ਦੀ ਹਕੂਮਤ ਹੋਵੇਗੀ। ਮਹਿਬੂਬਾ ਮੁਫ਼ਤੀ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ।

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਮ ਮਾਧਵ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਸ਼ਮੀਰ ਵਿੱਚ ਹੁਣ ਪੀਡੀਪੀ ਸਰਕਾਰ ਨਾਲ ਮਿਲ ਕੇ ਚੱਲਣਾ ਔਖਾ ਹੋ ਗਿਆ ਸੀ। ‘ਆਮ ਨਾਗਰਿਕਾਂ ਨੂੰ ਬੁਨਿਆਦੀ ਅਧਿਕਾਰ, ਆਮ ਲੋਕਾਂ ਦੀਆਂ ਜਾਨਾਂ ਸਭ ਖ਼ਤਰੇ ਵਿੱਚ ਪੈ ਗਿਆ ਹੈ ਤੇ ਕੋਈ ਉੱਥੇ ਖੁੱਲ੍ਹ ਕੇ ਨਹੀਂ ਬੋਲ ਸਕਦਾ`

ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਭਾਰਤੀ ਜਨਤਾ ਪਾਰਟੀ ਦੇ 25 ਅਤੇ ਪੀਡੀਪੀ ਦੇ 28 ਵਿਧਾਇਕ ਹਨ ਤੇ 45 ਦੇ ਅੰਕੜੇ ਨਾਲ ਬਹੁਮੱਤ ਸਿੱਧ ਹੁੰਦਾ ਹੈ।

ਪੀਪਲ`ਜ਼ ਡੈਮੋਕ੍ਰੈਟਿਕ ਪਾਰਟੀ ਤੋਂ ਹਮਾਇਤ ਵਾਪਸ ਲੈਣ ਦਾ ਫ਼ੈਸਲਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵੱਲੋਂ ਦਿੱਲੀ `ਚ ਜੰਮੂ-ਕਸ਼ਮੀਰ ਵਿੱਚ ਆਪਣੇ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਦੌਰਾਨ ਲਿਆ ਗਿਆ ਹੈ।

ਦਰਅਸਲ, ਦੋਵੇਂ ਪਾਰਟੀਆਂ ਵਿਚਾਲੇ ਦੂਰੀਆਂ ਉਦੋਂ ਤੋਂ ਹੀ ਵਧਣ ਲੱਗ ਪਈਆਂ ਸਨ, ਜਦੋਂ ਕੇਂਦਰ ਸਰਕਾਰ ਨੇ ਰਮਜ਼ਾਨ ਦੇ ਮਹੀਨੇ ਤੋਂ ਬਾਅਦ ਦਹਿਸ਼ਤਗਰਦਾਂ ਵਿਰੋਧੀ ਆਪਣੇ ਆਪਰੇਸ਼ਨ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਸੀ।

ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਪੀਡੀਪੀ ਦਾ ਇਹ ਮੰਨਣਾ ਹੈ ਕਿ ਕੇਂਦਰ ਸਰਕਾਰ ਨੂੰ ਵੱਖਵਾਦੀਆਂ ਤੱਕ ਪਹੁੰਚ ਕਰਨੀ ਚਾਹੀਦੀ ਸੀ। ਪਰ ਉੱਧਰ ਕੇਂਦਰ ਸਰਕਾਰ ਦੀ ਦਲੀਲ ਹੈ ਕਿ ਉਨ੍ਹਾਂ ਨੂੰ ਪੂਰਾ ਇੱਕ ਮਹੀਨਾ ਗੋਲ਼ੀਬੰਦੀ ਲਈ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਆਮ ਸਮਾਜ ਨਾਲ ਨੇੜਤਾ ਕਾਇਮ ਕਰਨ ਦਾ ਕੋਈ ਜਤਨ ਨਹੀਂ ਕੀਤਾ।

ਕੇਂਦਰ ਸਰਕਾਰ ਨੇ ਕਸ਼ਮੀਰ ਵਾਦੀ ਵਿੱਚ ਦਹਿਸ਼ਤਗਰਦਾਂ ਵਿਰੁੱਧ ਆਪਣੀਆਂ ਸਾਰੀਆਂ ਕਾਰਵਾਈ ਰਮਜ਼ਾਨ ਦੇ ਮਹੀਨੇ ਦੌਰਾਨ ਰੋਕ ਕੇ ਰੱਖੀਆਂ ਸਨ ਪਰ ਉਸ ਦੌਰਾਨ ਬਹੁਤ ਜਿ਼ਆਦਾ ਹਿੰਸਾ ਫੈਲੀਆਂ ਤੇ ਅਨੇਕਾਂ ਜਾਨਾਂ ਚਲੀਆਂ ਗਈਆਂ। ਈਦ ਤੋਂ ਐਨ ਪਹਿਲਾਂ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦਾ ਕਤਲ ਕਰ ਦਿੱਤਾ ਗਿਆ ਸੀ। ਇੰਝ ਗੋਲ਼ੀਬੰਦੀ ਦੀ ਮਿਆਦ ਨੂੰ ਅੱਗੇ ਵਧਾਉਣ ਦੀਆਂ ਸਾਰੀਆਂ ਸੰਭਾਵਨਾਵਾਂ ਮੱਧਮ ਪੈ ਗਈਆਂ ਸਨ।

ਗੋਲ਼ੀਬੰਦੀ ਲਾਗੂ ਕਰਨ ਦਾ ਵਿਚਾਰ ਵੀ ਮਹਿਬੂਬਾ ਮੁਫ਼ਤੀ ਨੇ ਹੀ ਦਿੱਤਾ ਸੀ, ਜਦ ਕਿ ਭਾਰਤੀ ਜਨਤਾ ਪਾਰਟੀ ਪਹਿਲੇ ਹੀ ਦਿਨ ਤੋਂ ਇਸ ਦਾ ਵਿਰੋਧ ਕਰਦੀ ਰਹੀ ਹੈ। ਇਸ ਤੋਂ ਇਲਾਵਾ, ਵੱਖਵਾਦੀਆਂ ਨਾਲ ਸ਼ਾਂਤੀ-ਵਾਰਤਾ ਦੇ ਮਾਮਲੇ `ਤੇ ਵੀ ਪੀਡੀਪੀ ਤੇ ਭਾਜਪਾ ਵਿਚਾਲੇ ਵੱਡੇ ਮੱਤਭੇਦ ਸਾਹਮਣੇ ਆਉਂਦੇ ਰਹੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP Breaks Alliance with PDP