ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ATS ਚੀਫ ਹੇਮੰਤ ਨੂੰ ਉਸਦੇ ਕਰਮਾਂ ਦੀ ਸਜ਼ਾ ਮਿਲੀ : ਸਾਧਵੀਂ ਪ੍ਰਗਿਆ

ATS ਚੀਫ ਹੇਮੰਤ ਨੂੰ ਉਸਦੇ ਕਰਮਾ ਦੀ ਸਜ਼ਾ ਮਿਲੀ : ਸਾਧਵੀਂ ਪ੍ਰਗਿਆ

ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਸਾਧਵੀਂ ਪ੍ਰਗਿਆ ਨੇ ਇਕ ਵਿਵਾਦਤ ਬਿਆਨ ਦਿੱਤਾ ਹੈ। ਸਾਧਵੀਂ ਪ੍ਰਗਿਆ ਨੇ ਮੁੰਬਈ ਹਮਲੇ ਵਿਚ ਸ਼ਹੀਦ ਹੋਏ ਏਟੀਐਸ ਚੀਫ ਹੇਮੰਤ ਕਰਕਰੇ ਉਤੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੇਮੰਤ ਕਰਕਰੇ ਦੀ ਅੱਤਵਾਦੀਆਂ ਵੱਲੋਂ ਕੀਤੀ ਹੱਤਿਆ ਉਸਦੇ ਕਰਮਾਂ ਦੀ ਸਜ਼ਾ ਹੈ। ਜੋ ਉਸਨੇ ਮੈਨੂੰ ਗਲਤ ਤਰੀਕੇ ਨਾਲ ਫਸਾ ਕੇ ਕੀਤੀ।

 

ਜ਼ਿਕਰਯੋਗ ਹੈ ਕਿ ਸਾਧਵੀਂ ਪ੍ਰਗਿਆ 2008 ਵਿਚ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਮਾਲੇਗਾਓ ਵਿਚ ਹੋਏ ਬੰਬ ਧਮਾਕੇ ਦੀ ਆਰੋਪੀ ਵੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਦਾ ਚੋਣਾਂ ਵਿਚ ਵੱਡੀ ਪੱਧਰ ਉਤੇ ਵਿਰੋਧ ਹੋ ਰਿਹਾ ਹੈ।

 

ਸਾਧਵੀਂ ਪ੍ਰਗਿਆ ਨੇ ਕਿਹਾ ਕਿ ਇਕ ਰਾਸ਼ਟਰੀ ਸੁਰੱਖਿਆ ਕਮਿਸ਼ਨ ਦੇ ਮੈਂਬਰ ਨੂੰ ਉਨ੍ਹਾਂ ਭੇਜਿਆ, ਹੇਮੰਤ ਕਰਕਰੇ ਨੂੰ ਉਨ੍ਹਾਂ ਮੁੰਬਈ ਬੁਲਾਇਆ। ਉਸ ਸਮੇਂ ਮੈਂ ਮੁੰਬਈ ਜੇਲ੍ਹ ਵਿਚ ਸੀ। ਰਾਸ਼ਟਰੀ ਸੁਰੱਖਿਆ ਕਮਿਸ਼ਨ ਦੇ ਮੈਂਬਰ ਨੇ ਹੇਮੰਤ ਕਰਕਰੇ ਨੂੰ ਬੁਲਾਕੇ ਕਿਹਾ ਕਿ ਜਦੋਂ ਤੁਹਾਡੇ ਕੋਲ ਸਬੂਤ ਨਹੀਂ ਤਾਂ ਸਾਧਵੀਂ ਜੀ ਨੂੰ ਛੱਡ ਦਿਓ। ਬਿਨਾਂ ਸਬੂਤ ਦੇ ਇਨ੍ਹਾਂ ਨੂੰ ਰੱਖਣਾ ਗੈਰਕਾਨੂੰਨੀ ਹੈ। ਪ੍ਰੰਤੂ ਉਸਨੇ ਕਿਹਾ ਕਿ ਮੈਂ ਕੁਝ ਵੀ ਕਰੂੰਗਾ, ਕਿਤੋ ਵੀ ਸਬੂਤ ਲੈ ਕੇ ਆਊਗਾ, ਪ੍ਰੰਤੂ ਸਾਧਵੀਂ ਨੂੰ ਨਹੀਂ ਛੱਡਾਂਗਾ।’

 

ਸਾਧਵੀਂ ਨੇ ਅੱਗੇ ਬੋਲਿਆ ਕਿ ਇਹ ਉਸਦੀ ਕੁਟੀਲਤਾ ਸੀ, ਇਹ ਦੇਸ਼ਧ੍ਰੋਹ ਸੀ, ਇਹ ਧਰਮ ਵਿਰੁਧ ਸੀ। ਉਹ ਮੈਨੂੰ ਤਮਾਮ ਤਰ੍ਹਾਂ ਦੇ ਪ੍ਰਸ਼ਨ ਕਰਦਾ ਸੀ ਕਿ ਅਜਿਹਾ ਕਿਉਂ ਹੋਇਆ? ਇਸ ਤਰ੍ਹਾਂ ਕਿਉਂ ਹੋਇਆ? ਮੈਂ ਉਸ ਨੂੰ ਕਹਿੰਦੀ ਮੈਨੂੰ ਕੀ ਪਤਾ ਭਗਵਾਨ ਜਾਣੇ ਤਾਂ ਉਸਨੇ ਕਿਹਾ ਕਿ ਕੀ ਮੈਨੂੰ ਇਹ ਜਾਣ ਲਈ ਭਗਵਾਨ ਕੋਲ ਜਾਣਾ ਪਵੇਗਾ। ਮੈਂ ਕਿਹਾ ਬਿਲਕੁਲ ਜੇਕਰ ਤੁਹਾਨੂੰ ਜ਼ਰੂਰਤ ਹੈ ਤਾਂ ਤੁਸੀਂ ਜ਼ਰੂਰ ਜਾਓ।’

 

ਸਾਧਵੀਂ ਨੇ ਅੱਗੇ ਕਿਹਾ ਕਿ ‘ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ, ਪ੍ਰੰਤੂ ਮੈਂ ਉਸ ਨੂੰ ਕਿਹਾ ਕਿ ਤੇਰਾ ਸਰਵਨਾਸ਼ ਹੋਵੇਗਾ। ਮੈਨੂੰ ਅਸਹਿਣਸ਼ੀਲ ਤਸੀਹੇ ਅਤੇ ਗਾਲੀਆਂ ਦਿੱਤੀਆਂ ਗਈਆਂ। ਜਦੋਂ ਕਿਸੇ ਦਾ ਇੱਥੇ ਜਨਮ ਜਾਂ ਮੌਤ ਹੁੰਦਾ ਹੈ ਤਾਂ ਠੀਕ ਸਵਾ ਮਹੀਨੇ ਵਿਚ ਸੂਤਕ ਲੱਗਦਾ ਹੈ। ਜਿਸ ਦਿਨ ਮੈਂ ਗਈ ਸੀ, ਉਸ ਦਿਨ ਸੂਤਕ ਲਗ ਗਿਆ ਸੀ ਅਤੇ ਜਿਸ ਦਿਨ ਅੱਤਵਾਦੀਆਂ ਨੇ ਉਸ ਨੂੰ ਮਾਰਿਆ, ਸੂਤਕ ਖਤਮ ਹੋ ਗਿਆ ਸੀ।

 

ਉਨ੍ਹਾਂ ਕਿਹਾ ਕਿ ਉਸ ਨੂੰ ਸੰਨਿਆਸੀ ਅਤੇ ਸੰਤਾਂ ਦਾ ਸ਼ਰਾਪ ਲੱਗਿਆ ਅਤੇ ਉਸਦੀ ਮੌਤ ਹੋਈ।  ਉਨ੍ਹਾਂ ਕਿਹਾ ਕਿ 2008 ਵਿਚ ਮੈਂ ਜੇਲ੍ਹ ਗਈ ਅਤੇ ਸ਼ਕਤੀਆਂ ਉਥੇ ਪ੍ਰਾਪਤ ਹੋ ਗਈਆਂ ਅਤੇ ਕਾਂਗਰਸ ਦੇ ਧਰਮ ਵਿਰੁੱਧ ਗਈ, ਸੰਨਿਆਸੀ ਨੂੰ ਬਿਨਾਂ ਦੋਸ਼ ਅੰਦਰ ਭੇਜਿਆ, ਉਸ ਦਿਨ ਮੈਂ ਕਿਹਾ ਇਸ ਸ਼ਾਸਨ ਦਾ ਅੰਤ ਅਤੇ ਸਰਵਨਾਸ਼ ਹੋ ਜਾਵੇਗਾ ਅਤੇ ਅੱਜ ਪ੍ਰਤੱਖ ਉਦਾਹਰਣ ਤੁਹਾਡੇ ਸਾਹਮਣੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bjp candidate sadhvi pragya singh thakur controversial statement on late ats chief hemant karkare that he was murdered due to his karma