ਨਵੀਂ ਦਿੱਲੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਸੁਨੀਲ ਯਾਦਵ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ 25,000 ਵੋਟਾਂ ਨਾਲ ਆਪਣੀ ਜਿੱਤ ਦਾ ਭਰੋਸਾ ਹੈ। ਕੇਜਰੀਵਾਲ ਨੂੰ ਇੱਕ ਉੱਚ ਪ੍ਰੋਫਾਈਲ ਰਾਜਨੇਤਾ ਦੱਸਦਿਆਂ ਯਾਦਵ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੇ ਆਪ ਨੂੰ ‘ਆਮ ਆਦਮੀ’ਕਹਿ ਕੇ ਹਲਕੇ ਨੂੰ ਮੂਰਖ ਬਣਾਇਆ ਹੈ।
ਯਾਦਵ ਨੇ ਕਿਹਾ, “ਜਦੋਂ ਕੇਜਰੀਵਾਲ ਇਥੇ (ਨਵੀਂ ਦਿੱਲੀ) ਚੋਣ ਲੜਨ ਆਏ, ਲੋਕਾਂ ਨੇ ਸੋਚਿਆ ਕਿ ਉਹ ਉਨ੍ਹਾਂ ਦੀ ਗੱਲ ਸੁਣਨਗੇ। ਪਰ ਪੰਜ ਸਾਲਾਂ ਬਾਅਦ ਅਸੀਂ ਸੁਣ ਰਹੇ ਹਾਂ ਕਿ ਉਹ ਉੱਚ ਪੱਧਰੀ ਨੇਤਾ ਹੈ। ”ਯਾਦਵ ਨੇ‘ਆਪ’ ਨੇਤਾ ਖ਼ਿਲਾਫ਼ ਚੋਣ ਲੜਨ ਦੇ ਕਿਸੇ ਡਰ ਤੋਂ ਇਨਕਾਰ ਕੀਤਾ।
ਯਾਦਵ ਨੇ ਕਿਹਾ, “ਅਸੀਂ ਸ਼ੀਲਾ ਦੀਕਸ਼ਤ ਨੂੰ ਹਰਾਉਣ ਲਈ ਉਤਰੇ ਸੀ। ਹੁਣ ਮੈਂ ਕੇਜਰੀਵਾਲ ਨੂੰ ਹਰਾਉਣ ਆਇਆ ਹਾਂ।” ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਸਥਾਨਕ ਮੁੱਦਿਆਂ‘ਤੇ ਧਿਆਨ ਕੇਂਦਰਿਤ ਨਹੀਂ ਕਰਨ ਅਤੇ ਰਾਸ਼ਟਰੀ ਮੁੱਦਿਆਂ ‘ਤੇ ਧਿਆਨ ਕੇਂਦਰਤ ਕਰਦਿਆਂ ਯਾਦਵ ਨੇ ਕਿਹਾ ਕਿ ਉਹ ਸਥਾਨਕ ਏਜੰਡੇ‘ਤੇ ਚੋਣ ਲੜ ਰਹੇ ਹਨ।
ਯਾਦਵ ਨੇ ਕਿਹਾ, “ਮੈਂ ਆਪਣੇ ਹਲਕੇ ਦੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਗੱਲ ਕਰ ਰਿਹਾ ਹਾਂ। ਮੈਂ ਉਨ੍ਹਾਂ ਦੇ ਪਾਣੀ ਅਤੇ ਬਿਜਲੀ ਦੇ ਬਿੱਲਾਂ ਬਾਰੇ ਗੱਲ ਕਰ ਰਿਹਾ ਹਾਂ। ਨਵੀਂ ਦਿੱਲੀ ਨੂੰ ਮੁਫਤ ਪਾਣੀ ਅਤੇ ਬਿਜਲੀ ਦਾ ਲਾਭ ਨਹੀਂ ਮਿਲਿਆ ਹੈ। ਮੈਂ ਉਨ੍ਹਾਂ ਬਾਰੇ ਗੱਲ ਕਰ ਰਿਹਾ ਹਾਂ।”
ਉਨ੍ਹਾਂ ਕਿਹਾ, “ਕੇਜਰੀਵਾਲ ਜਿੱਤ ਤੋਂ ਬਾਅਦ ਹਲਕੇ ਨੂੰ ਭੁੱਲ ਗਏ। ਮੈਂ ਇੱਕ ਸਥਾਨਕ ਹਾਂ ਅਤੇ ਆਪਣੇ ਹਲਕੇ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਦਾ ਹਾਂ।”