ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਜੀਕਲ ਸਟ੍ਰਾਈਕ ਮੁੱਦੇ 'ਤੇ ਭਿੜੇ ਰਾਹੁਲ ਗਾਂਧੀ ਤੇ ਅਮਿਤ ਸ਼ਾਹ

ਸਰਜੀਕਲ ਸਟ੍ਰਾਈਕ ਮੁੱਦੇ 'ਤੇ ਭਿੜੇ ਰਾਹੁਲ ਗਾਂਧੀ ਤੇ ਅਮਿਤ ਸ਼ਾਹ

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਰਜੀਕਲ ਸਟ੍ਰਾਈਕ 'ਤੇ ਟਿੱਪਣੀ ਕਰਕੇ ਦੇਸ਼ ਦੇ ਸ਼ਹੀਦਾਂ ਦਾ ਅਪਮਾਨ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਹਰ ਨੌਜਵਾਨ ਜਿਹੜਾ ਅੱਜ ਸਰਹੱਦ ਦੀ ਸੁਰੱਖਿਆ ਕਰ ਰਿਹਾ ਹੈ, ਨੂੰ ਪੂਰਾ ਭਰੋਸਾ ਹੈ ਕਿ ਸਰਕਾਰ ਉਸ ਦੇ ਪਿੱਛੇ ਖੜ੍ਹੀ ਹੈ

 

ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਲਈ ਬਦਲਾ ਲੈ ਲਿਆ ਹੈ ਰਾਹੁਲ ਗਾਂਧੀ ਇਹ ਗੱਲ ਕਰ ਰਹੇ ਸਨ ਕਿ ਅਸੀਂ ਉੱਤਰ ਪ੍ਰਦੇਸ਼ ਚੋਣਾਂ ਜਿੱਤਣ ਲਈ ਸਰਜੀਕਲ ਸਟ੍ਰਾਈਕ ਕੀਤੀ .... ਤੁਸੀਂ ਦੇਸ਼ ਦੇ ਸ਼ਹੀਦਾਂ ਦਾ ਅਪਮਾਨ ਕਰਦੇ ਹੋ, ਤੁਹਾਡੇ ਕੋਲ ਹਿੰਮਤ ਨਹੀਂ ਸੀ

 

ਸ਼ਾਹ ਅਨੁਸਾਰ, "ਅੱਜ ਸਰਹੱਦ 'ਤੇ ਹਰ ਨੌਜਵਾਨ ਦੇ ਦਿਲ 'ਚ ਵਿਸ਼ਵਾਸ ਹੈ ਕਿ ਮੇਰੀ ਸਰਕਾਰ ਮੇਰੇ ਪਿੱਛੇ ਇਕ ਚੱਟਾਨ ਦੇ ਰੂਪ 'ਚ ਖੜ੍ਹੀ ਹੈ

 

ਕਿ ਕਾਂਗਰਸ ਪ੍ਰਧਾਨ ਨੇ ਉਦੈਪੁਰ ਵਿੱਚ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਸਰਜੀਕਲ ਸਟ੍ਰਾਈਕ ਵਰਗੇ 'ਸੈਨਾਈ ਫੈਸਲੇ' ਨੂੰ 'ਵੀ ਸਿਆਸੀ ਸੰਪਤੀ ਬਣਾ ਦਿੱਤਾ,  ਜਦਕਿ ਇਹ ਕੰਮ ਪਿਛਲੀ ਮਨਮੋਹਨ ਸਿੰਘ ਸਰਕਾਰ ਨੇ ਤਿੰਨ ਵਾਰ ਕੀਤਾ ਸੀ

 

ਸ਼ਾਹ ਨੇ ਕਿਹਾ, "ਇਕ ਪਾਸੇ ਮੋਦੀ ਦੀ ਲੀਡਰਸ਼ਿਪ 'ਚ ਦੇਸ਼ਭਗਤਾਂ ਦਾ ਗਰੁੱਪ ਹੈ, ਦੂਜੇ ਪਾਸੇ, ਰਾਹੁਲ ਦੀ ਅਗਵਾਈ 'ਚ ਉਨ੍ਹਾਂ ਲੋਕਾਂ ਦਾ ਗਰੁੱਪ ਹੈ, ਜਿਨ੍ਹਾਂ ਕੋਲ ਕੋਈ ਆਗੂ ਨਹੀਂ, ਕੋਈ ਨੀਤੀ ਨਹੀਂ

 

ਕਾਂਗਰਸ ਦੁਆਰਾ ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਨਾਂ ਦੀ ਘੋਸ਼ਣਾ ਕਰਨ 'ਤੇ ਨਾਕਾਮ ਰਹਿਣ ਬਾਰੇ ਸ਼ਾਹ ਨੇ ਕਿਹਾ,' ਜਿਹੜੀ ਦਾ ਸੈਨਾ ਕੋਈ ਕਮਾਂਡਰ ਹੀ ਨਹੀਂ, ਉਹ ਜਿੱਤ ਕਿਵੇਂ ਹਾਸਲ ਕਰ ਸਕਦੀ ਹੈ '

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP chief Amit Shah strongly reacts on Rahul Gandhi remarks on surgical strike