ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਅਕਾਲੀਆਂ ਦੀ ਲੜਾਈ ਤੋਂ ਭਾਜਪਾ ਫ਼ਿਕਰਮੰਦ

(ਖੱਬੇ) ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਅਤੇ ਜਾਗੋ ਪਾਰਟੀ ਦੇ ਆਗੂ ਸ੍ਰੀ ਮਨਜੀਤ ਸਿੰਘ ਜੀਕੇ

ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਸ਼੍ਰੋਮਣੀ ਅਕਾਲੀ ਦਲ ਦੋਫਾੜ ਹੋ ਗਿਆ ਹੈ। ਇੱਥੇ ਸਿੱਖਾਂ ਦੀ ਲੜਾਈ ਤੋਂ ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਚੋਣਾਂ ’ਚ ਕਾਫ਼ੀ ਨੁਕਸਾਨ ਹੋਣ ਦਾ ਖ਼ਤਰਾ ਬਣ ਗਿਆ ਹੈ। ਭਾਜਪਾ ਨੂੰ ਲੱਗਦਾ ਹੈ ਕਿ ਹੁਣ ਸਿੱਖ ਵੋਟਰ ਭਾਜਪਾ ਤੋਂ ਲਾਂਭੇ ਹੋ ਸਕਦੇ ਹਨ।

 

 

ਦਰਅਸਲ, ਪੰਜਾਬ ਵਾਂਗ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਿੱਲੀ ’ਚ ਵੀ ਗੱਠਜੋੜ ਨਾਲ ਚੋਣ ਲੜਦੇ ਹਨ। ਦਿੱਲੀ ’ਚ ਸਿੱਖ ਵੋਟਾਂ ਲਈ ਭਾਜਪਾ ਹਾਲੇ ਵੀ ਅਕਾਲੀ ਦਲ ਉੱਤੇ ਹੀ ਨਿਰਭਰ ਕਰਦੀ ਹੈ।

 

 

ਪਿਛਲੇ ਲਗਭਗ ਇੱਕ ਸਾਲ ਤੋਂ ਅਕਾਲੀ ਦਲ ਦੀ ਦਿੱਲੀ ਇਕਾਈ ’ਚ ਜੰਗ ਚੱਲ ਰਹੀ ਸੀ। ਸ੍ਰੀ ਮਨਜੀਤ ਸਿੰਘ ਜੀਕੇ ਨੇ ਹੁਣ ਆਪਣੀ ਇੱਕ ਵੱਖਰੀ ਪਾਰਟੀ ‘ਜਾਗੋ’ ਬਣਾ ਲਈ ਹੈ। ਉਹ ਦਿੱਲੀ ’ਚ ਆਪਣੇ ਪੁਰਾਣੇ ਸਾਥੀਆਂ ਨੂੰ ਇੱਕਜੁਟ ਕਰਨ ਵਿੱਚ ਲੱਗ ਗਏ ਹਨ।

 

 

ਸ੍ਰੀ ਮਨਜੀਤ ਸਿੰਘ ਜੀਕੇ ਦੀ ਨਵੀਂ ਪਾਰਟੀ ਦਾ ਸਿੱਧਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਹੋਣਾ ਹੀ ਹੈ, ਭਾਜਪਾ ਵੀ ਯਕੀਨੀ ਤੌਰ ਉੱਤੇ ਉਸ ਤੋਂ ਪ੍ਰਭਾਵਿਤ ਹੋਵੇਗੀ। ਜਾਗਰਣ ਸਮੂਹ ਵੱਲੋਂ ਪ੍ਰਕਾਸ਼ਿਤ ਖ਼ਬਰ ਮੁਤਾਬਕ ਭਾਜਪਾ ਦੇ ਕੁਝ ਆਗੂ ਮੰਨਦੇ ਹਨ ਕਿ ਅਕਾਲੀਆਂ ਦੀ ਇਸ ਫੁੱਟ ਦਾ ਅਸਰ ਯਕੀਨੀ ਤੌਰ ’ਤੇ ਵਿਧਾਨ ਸਭਾ ਦੇ ਚੋਣ ਨਤੀਜਿਆਂ ਉੱਤੇ ਵੀ ਪੈ ਸਕਦਾ ਹੈ।

 

 

ਗੱਠਜੋੜ ਅਧੀਨ ਵਿਧਾਨ ਸਭਾ ਚੋਣਾਂ ’ਚ ਭਾਜਪਾ ਆਮ ਤੌਰ ’ਤੇ ਅਕਾਲੀਆਂ ਰਾਜੌਰੀ ਗਾਰਡਨ, ਹਰੀਨਗਰ, ਕਾਲਕਾਜੀ ਤੇ ਸ਼ਾਹਦਰਾ ਚਾਰ ਸੀਟਾਂ ਦਿੰਦੀ ਹੈ। ਇਨ੍ਹਾਂ ਵਿੱਚੋਂ ਰਾਜੌਰੀ ਗਾਰਡਨ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਿਧਾਇਕ ਹਨ।

 

 

ਸਾਲ 2013 ਦੌਰਾਨ ਕਾਲਕਾਜੀ ਤੇ ਸ਼ਾਹਦਰਾ ਸੀਟ ’ਤੇ ਵੀ ਅਕਾਲੀਆਂ ਨੂੰ ਜਿੱਤ ਹਾਸਲ ਹੋਈ ਸੀ। ਹੁਣ ਤੱਕ ਦੀਆਂ ਚੋਣਾਂ ਵਿੱਚ ਜੋ ਵੀ ਕਾਮਯਾਬੀ ਮਿਲੀ ਹੈ, ਉਸ ਵਿੱਚ ਅਕਾਲੀ ਇੱਕਜੁਟ ਸਨ। ਇੱਕਜੁਟਤਾ ਕਾਰਨ ਪੰਜਾਬ ਵਿਧਾਨ ਸਭਾ ’ਚ ਮਿਲੀ ਹਾਰ ਦੇ ਬਾਵਜੂਦ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ। ਤਦ ਸ੍ਰੀ ਮਨਜੀਤ ਸਿੰਘ ਜੀਕੇ ਦੀ ਭੂਮਿਕਾ ਬਹੁਤ ਅਹਿਮ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP concerned over Akalis internal tussle in Delhi