ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਅੱਠ ਲੱਖ ਕੰਧਾਂ ਆਪਣੇ ਨਵੇਂ ਨਾਅਰੇ ਨਾਲ ਰੰਗ ਰਹੀ ਹੈ ਭਾਜਪਾ

ਲੋਕ ਸਭਾ ਚੋਣਾਂ: ਅੱਠ ਲੱਖ ਦੀਵਾਰਾਂ ਆਪਣੇ ਨਵੇਂ ਨਾਅਰੇ ਨਾਲ ਰੰਗ ਰਹੀ ਹੈ ਭਾਜਪਾ

2019 ਵਿੱਚ ਸ਼ਹਿਰ ਤੇ ਪਿੰਡਾਂ ਦੀਆਂ ਕੰਧਾਂ ਨੂੰ ਹੁਣ ਇਕ ਵਾਰ ਫਿਰ 'ਮੋਦੀ ਸਰਕਾਰ'  ਦੇ ਨਾਅਰੇ ਨਾਲ ਰੰਗੀਆਂ ਜਾਣਗੀਆਂ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਤਹਿਤ, ਭਾਰਤੀ ਜਨਤਾ ਪਾਰਟੀ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ।ਇਸ ਤਰ੍ਹਾਂ ਦਸੰਬਰ ਦੇ ਮਹੀਨੇ ਤੱਕ ਅੱਠ ਲੱਖ ਤੋਂ ਜ਼ਿਆਦਾ ਦੀਵਾਰਾਂ ਨੂੰ ਸਿਰਫ਼ ਉੱਤਰ- ਪ੍ਰਦੇਸ਼ ਵਿੱਚ ਭਾਜਪਾ ਦੇ ਨਾਅਰੇ ਨਾਲ ਰੰਗੀਆਂ ਜਾਵੇਗੀ।

 

ਇੱਕ ਫੁੱਟ ਦਾ 'ਕਮਲ'


ਭਾਜਪਾ ਦੇ ਸੂਬਾਈ  ਅਹੁਦੇਦਾਰਾਂ ਦੀ ਮੀਟਿੰਗ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਡਾ. ਮਹੇਂਦਰ ਨਾਥ ਪਾਂਡੇ ਅਤ ਸੂਬੇ ਦੇ ਜਨਰਲ ਸਕੱਤਰ (ਸੰਗਠਨ) ਸੁਨੀਲ ਬਾਂਸਲ ਨੇ ਇਹ ਫੈਸਲਾ ਲਿਆ ਹੈ। ਇਸ ਮੀਟਿੰਗ ਤੋਂ ਬਾਅਦ ਖੇਤਰੀ ਤੇ ਜ਼ਿਲ੍ਹਾ ਵਰਕਰਾਂ ਨੂੰ ਬੁਲਾਇਆ ਗਿਆ ਤੇ ਕਿਹਾ ਗਿਆ ਕਿ ਹਰ ਇੱਕ ਬੂਥ 'ਤੇ ਪੰਜਾਂ ਦੀਵਾਰਾਂ ਨੂੰ ਭਾਜਪਾ ਦੇ ਨਾਅਰੇ ਤੇ ਚੋਣ ਨਿਸ਼ਾਨ' ਕਮਲ ' ਨਾਲ ਪੇਂਟ ਕੀਤਾ ਜਾਵੇ।  ਨਾਅਰਾ ' ਇੱਕ ਵਾਰ ਫਿਰ ਮੋਦੀ ਸਰਕਾਰ' ਹੋਵੇਗਾ। ਦੂਜਾ ਨਾਅਰਾ 'ਲੋਕਾਂ ਦਾ ਸੰਕਲਪ ਅਟੱਲ, ਫਿਰ ਦੇਸ਼ ਵਿੱਚ ਖਿੜੇ ਕਮਲ' ਤੇ ਤੀਜਾ 'ਸਬਕਾ ਸਾਥ ਸਬਕਾ ਵਿਕਾਸ਼ ਕੰਧ 'ਤੇ ਲਿਖਿਆ ਜਾਵੇਗਾ।

 

 ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਕੰਧ ਉੱਤੇ ਬਣੀ ਤਿੰਨ ਫੁੱਟ ਦੀ ਪੇਂਟਿੰਗ ਵਿੱਚੋਂ ਇੱਕ ਫ਼ੁੱਟ ਹਿੱਸੇ ਉੱਤੇ ਕਾਲੇ ਰੰਗ ਦਾ ਭਾਜਪਾ ਦਾ ਚੋਣ ਨਿਸ਼ਾਨ 'ਕਮਲ'  ਬਣਾਇਆ ਜਾਵੇਗਾ। ਚੋਣ ਨਿਸ਼ਾਨ ਵੱਡਾ ਹੋਣਾ ਚਾਹੀਦਾ ਹੈ ਤਾਂ ਕਿ ਇਹ ਦੂਰੀ ਤੋਂ ਦਿਖ ਸਕੇ. ਚੋਣ ਨਿਸ਼ਾਨ 'ਕਾਲਾ'  ਇਸ ਲਈ ਕਿਉਂਕਿ ਈਵੀਐਮ ਮਸ਼ੀਨਾਂ ਵਿੱਚ ਭਾਜਪਾ ਉਮੀਦਵਾਰਾਂ ਦੇ ਸਾਹਮਣੇ ਚੋਣ ਨਿਸ਼ਾਨ ਵੀ ਕਾਲੇ  ਰੰਗ ਵਿੱਚ ਹੋਵਗਾ. ਬਾਕੀ ਪੇਟਿੰਗ ਲਈ ਭਗਵਾ ਰੰਗ ਵਰਤਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP decide slogan for next Loksabha election 2019 ek baar phir modi sarkar