ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਤਿੰਨ ਖਿਡਾਰੀ ਬਣਾਏ ਉਮੀਦਵਾਰ

ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਤਿੰਨ ਖਿਡਾਰੀ ਬਣਾਏ ਉਮੀਦਵਾਰ

ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕੁੱਲ 90 ਵਿੱਚੋਂ 78 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨੀਂ ਭਾਜਪਾ ’ਚ ਸ਼ਾਮਲ ਹੋਏ ਉਲੰਪਿਕ ਤਮਗ਼ਾ–ਜੇਤੂ ਯੋਗੇਸ਼ਵਰ ਦੱਤ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਤੇ ਮਹਿਲਾ ਭਲਵਾਨ ਬਬੀਤਾ ਫ਼ੋਗਾਟ ਨੂੰ ਆਪਣੇ ਉਮੀਦਵਾਰ ਐਲਾਨਿਆ ਹੈ।

 

 

ਹਰਿਆਣਾ ’ਚ ਵੋਟਾਂ ਆਉਂਦੀ 21 ਅਕਤੂਬਰ ਨੂੰ ਪੈਣਗੀਆਂ ਤੇ ਨਤੀਜੇ 24 ਅਕਤੂਬਰ ਨੂੰ ਆ ਜਾਣਗੇ। ਯੋਗੇਸ਼ਵਰ ਦੱਤ ਹਰਿਆਣਾ ਦੇ ਬੜੌਦਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਸੰਦੀਪ ਸਿੰਘ ਨੂੰ ਪੇਹੋਵਾ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ।

 

 

ਹਰਿਆਣਾ ਪੁਲਿਸ ਦੀ ਨੌਕਰੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਬਬੀਤਾ ਫ਼ੋਗਾਟ ਦਾਦਰੀ ਵਿਧਾਨ ਸਭਾ ਸੀਟ ਉੱਤੇ ਆਪਣੀ ਕਿਸਮਤ ਅਜ਼ਮਾਉਣਗੇ।

 

 

ਹਰਿਆਣਾ ਵਿਧਾਨ ਸਭਾ ਚੋਣਾਂ 2019 ’ਚ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਤੋਂ ਚੋਣ ਲੜਗੇ। ਹਰਿਆਣਾ ਵਿਧਾਨ ਸਭਾ ਚੋਣ 2014 ਦੀ ਗੱਲ ਕਰੀਏ, ਤਾਂ ਪੇਹੋਵਾ ਤੋਂ ਇੰਡੀਅਨ ਨੇਸ਼ਨਲ ਲੋਕ ਦਲ (ਇਨੈਲੋ - INLD) ਦੇ ਉਮੀਦਵਾਰ ਜੇ.ਐੱਸ. ਸੰਧੂ ਨੇ ਚੋਣ ਜਿੱਤੀ ਸੀ। ਦਾਦਰੀ ਤੋਂ ਇਨੈਲੋ ਉਮੀਦਵਾਰ ਰਾਜਦੀਪ ਤੇ ਬੜੌਦਾ ਤੋਂ ਕਾਂਗਰਸ ਦੇ ਸ੍ਰੀਕ੍ਰਿਸ਼ਨ ਹੁੱਡਾ ਨੇ ਚੋਣ ਜਿੱਤੀ ਸੀ।

 

 

ਇਸ ਦਾ ਸਿੱਧਾ ਮਤਲਬ ਇਹੋ ਹੈ ਕਿ ਭਾਜਪਾ ਨੇ ਪਾਰਟੀ ’ਚ ਸ਼ਾਮਲ ਹੋਏ ਤਿੰਨੇ ਖਿਡਾਰੀਆਂ ਨੂੰ ਉਨ੍ਹਾਂ ਸੀਟਾਂ ਤੋਂ ਕਿਸਮਤ ਅਜ਼ਮਾਉਣ ਦਾ ਮੌਕਾ ਦਿੱਤਾ ਹੈ; ਜਿੱਥੋਂ ਪਿਛਲੀਆਂ ਚੋਣਾਂ ਦੌਰਾਨ ਮੋਦੀ ਲਹਿਰ ਦੇ ਬਾਵਜੂਦ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖ਼ੁਦ ਪਿਛਲੀ ਵਾਰ ਵਾਂਗ ਕਰਨਾਲ ਤੋਂ ਹੀ ਚੋਣ ਲੜਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP declares three players as contestants for Haryana Assembly Polls