ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਟਪਾੜਾ ਬਾਰੇ BJP ਦੇ ਵਫ਼ਦ ਨੇ ਅਮਿਤ ਸ਼ਾਹ ਨੂੰ ਸੌਂਪੀ ਰਿਪੋਰਟ

ਭਾਟਪਾੜਾ ਬਾਰੇ BJP ਦੇ ਵਫ਼ਦ ਨੇ ਅਮਿਤ ਸ਼ਾਹ ਨੂੰ ਸੌਂਪੀ ਰਿਪੋਰਟ

ਪੱਛਮੀ ਬੰਗਾਲ ਦੇ ਭਾਟਪਾੜਾ ’ਚ ਹਿੰਸਾ ਤੇ ਭਾਜਪਾ ਕਾਰਕੁੰਨਾਂ ਦੇ ਕਤਲਾਂ ਨੂੰ ਲੈ ਕੇ ਭਾਜਪਾ (BJP) ਸੰਸਦ ਮੈਂਬਰ ਐੱਸ.ਐੱਸ. ਆਹਲੂਵਾਲੀਆ ਦੀ ਅਗਵਾਈ ਹੇਠ ਭਾਜਪਾ ਦੇ ਤਿੰਨ–ਮੈਂਬਰੀ ਵਫ਼ਦ ਨੇ ਅੱਜ ਸ਼ਾਮੀਂ ਕੇ਼ਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ।

 

 

ਇੱਥੇ ਵਰਨਣਯੋਗ ਹੈ ਕਿ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਦੇ ਭਾਟਪਾੜਾ ਵਿਖੇ ਹਿੰਸਾ ਦੌਰਾਨ ਵੀਰਵਾਰ ਨੂੰ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਵੀਰਵਾਰ ਨੂੰ ਇੱਥੇ ਹਿੰਸਾ ਭੜਕ ਗਈ ਸੀ ਤੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਸਨ। ਹਿੰਸਾ ਰੋਕਣ ਲਈ ਪੁਲਿਸ ਨੂੰ ਗੋਲੀਆਂ ਵੀ ਚਲਾਉਣੀਆਂ ਪਈਆਂ ਸਨ।

 

 

ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੇ ਭਾਟਪਾੜਾ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਭ ਨੂੰ ਸ਼ਾਂਤੀ ਲਿਆਉਣ ਵਿੱਚ ਹਾਂ–ਪੱਖੀ ਯੋਗਦਾਨ ਦੇਣਾ ਚਾਹੀਦਾ ਹੈ। ਪੱਛਮੀ ਬੰਗਾਲ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ, ਤਾਂ ਜੋ ਲੋਕ ਤਰੱਕੀ ਕਰ ਸਕਣ।

 

 

ਇੱਥੇ ਵਰਨਣਯੋਗ ਹੈ ਕਿ ਭਾਜਪਾ ਦੇ ਤਿੰਨ–ਮੈਂਬਰੀ ਵਫ਼ਦ ਨੇ ਭਾਟਪਾੜਾ ਸ਼ਹਿਰ ਦਾ ਬੀਤੇ ਦਿਨੀਂ ਦੌਰਾ ਕਰ ਕੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP delegation presented report about Bhatpara to Amit Shah