ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਪਿੰਡ ਦੇ ਮੁਖੀਆਂ ਨੂੰ 15 ਅਗਸਤ ਨੂੰ ਤਿਰੰਗਾ ਲਹਿਰਾਉਣ ਦੀ ਸਲਾਹ

ਭਾਜਪਾ ਜੰਮੂ-ਕਸ਼ਮੀਰ ਦੀ ਹਰੇਕ ਪੰਚਾਇਤ ਚ ਆਜ਼ਾਦੀ ਦਿਹਾੜੇ ਦੇ ਮੌਕੇ ਤੇ 15 ਅਗਸਤ ਨੂੰ ਜਸ਼ਨ ਏ ਆਜ਼ਾਦੀ ਸਮਾਗਮ ਕਰੇਗੀ। ਸੂਬਾਈ ਇਕਾਈ ਦੇ ਪਾਰਟੀ ਮੁਖੀ ਰਵਿੰਦਰ ਰੈਨਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇੱਥੇ ਪਿੰਡ ਦੇ ਪ੍ਰਧਾਨਾਂ ਨਾਲ ਗੱਲਬਾਤ ਦੌਰਾਨ ਭਾਜਪਾ ਦੇ ਸੂਬਾ ਜਨਰਲ ਸਕੱਤਰ (ਸੰਗਠਨ) ਅਸ਼ੋਕ ਕੌਲ ਅਤੇ ਸੂਬਾਈ ਜਨਰਲ ਸਕੱਤਰ ਯੁੱਧਵੀਰ ਸੇਠੀ ਨੇ ਵੀ ਹਿੱਸਾ ਲਿਆ।

 

ਰੈਨਾ ਨੇ ਕਿਹਾ ਕਿ ਭਾਜਪਾ ਕਾਰਕੁੰਨ ਸੂਬੇ ਚ ਧਾਰਾ 370 ਖਤਮ ਹੋਣ ਦੇ ਇਤਿਹਾਸਿਕ ਫੈਸਲੇ ਦਾ ਜਸ਼ਨ ਸਥਾਨਕ ਪੱਧਰ ਤੇ ਪੂਰੇ ਸੂਬੇ ਚ ਮਨਾਉਣਗੇ ਤੇ ਭਾਜਪਾ ਆਗੂ ਹਰੇਕ ਪੰਚਾਇਤ, ਵਾਰਡ, ਮੁਹੱਲੇ ਚ ਜਸ਼ਨ ਏ ਆਜ਼ਾਦੀ ਦੇ ਤਿਓਹਾਰ ਨੂੰ ਮਨਾਉਣਗੇ। ਉਨ੍ਹਾਂ ਖੇਤਰ ਚ ਲੋਕਤੰਤਰ ਦੀ ਬਹਾਲੀ ਚ ਪਿੰਡ ਮੁਖੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

 

ਉਥੇ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਸ਼ਨ ਰੈੱਡੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੀ ਸਾਰੀ ਪੰਚਾਇਤਾਂ ਦੇ ਸਰਪੰਚਾਂ ਨੂੰ ਆਜ਼ਾਦੀ ਦਿਹਾੜੇ 15 ਅਗਸਤ ਨੂੰ ਕੌਮੀ ਝੰਡਾ ਲਹਿਰਾਉਣ ਦੀ ਸਲਾਹ ਦਿੱਤੀ ਗਈ ਹੈ।

 

ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਲੱਦਾਖ ਦੇ ਨਵੇਂ ਤਿਆਰ ਹੋਏ ਕੇਂਦਰ ਸ਼ਾਸਤ ਸੂਬੇ ਲੇਹ ਚ ਆਜ਼ਾਦੀ ਦਿਵਸ ਤੇ ਤਿਰੰਗਾ ਲਹਿਰਾਉਣ ਦੀ ਸੰਭਾਵਨਾ ਹੈ।

 

ਦੱਸਣਯੋਗ ਹੈ ਕਿ ਭਾਰਤੀ ਫ਼ੌਜ ਚ ਮਾਨਦ ਲੈਫ਼ਟੀਨੈਂਟ ਕਰਨਲ ਧੋਨੀ, ਵਰਤਮਾਨ ਚ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਚ ਖੇਵ ਵਿਖੇ ਤਾਇਨਾਤ ਹਨ। ਨਾਲ ਹੀ ਉਨ੍ਹਾਂ ਦੀ ਸੂਬਾਈ ਬਟਾਲੀਅਨ ਦੇ ਮੈਂਬਰ ਵੀ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP distributes national flags in kashmir prepares to celebrate Jashn e Azadi in valley