ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਆਪਣੇ ਵਾਅਦਿਆਂ ’ਤੇ ਨਹੀਂ ਟਿਕੀ - ਮਹਿਬੂਬਾ ਮੁਫਤੀ

ਭਾਰਤੀ ਜਨਤਾ ਪਾਰਟੀ ਦੀ ਮਦਦ ਨਾਲ ਪਿਛਲੇ ਲਗਭਗ ਤਿੰਨ ਸਾਲ ਤੱਕ ਸੱਤਾ ਚ ਰਹਿਣ ਮਗਰੋਂ ਭਾਜਪਾ ਤੋਂ ਵੱਖ ਹੋਣ ਕਾਰਨ ਇਸ ਸਾਲ ਜੂਨ ਚ ਸਰਕਾਰ ਡਿੱਗਣ ਕਾਰਨ ਲਾਂਬੇ ਹੋਈ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਹੈ।

 

ਮਹਿਬੂਬਾ ਨੂੰ ਜਦੋਂ ਹਿੰਦੁਸਤਾਨ ਟਾਈਮਜ਼ ਦੇ ਪੱਤਰਕਾਰ ਨੇ ਪੁੱਛਿਆ ਕਿ ਕੀ ਗਠਜੋੜ ਟੁੱਟਣ ਕਾਰਨ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਇਆ ਤਾਂ ਉਨ੍ਹਾਂ ਕਿਹਾ ਕਿ ਬਿਲਕੁਲ ਮੈਨੂੰ ਨੁਕਸਾਨ ਹੋਇਆ। ਅਸੀਂ ਲੋਕਾਂ ਦੇ ਗੁੱਸੇ ਦਾ ਸਿ਼ਕਾਰ ਹੋਏ। ਜਿਸ ਸਮੇਂ ਵਿਰੋਧੀ ਧੜੇ ਚ ਸੀ ਲੋਕਾਂ ਦਾ ਪਿਆਰ ਅਤੇ ਉਨ੍ਹਾਂ ਦੀ ਹਮਦਰਦੀ ਮੇਰੇ ਨਾਲ ਸੀ। ਪਰ ਹੁਣ ਭਾਜਪਾ ਨਾਲ ਗਠਜੋੜ ਕੀਤਾ ਤਾਂ ਉਨ੍ਹਾਂ ਹੀ ਲੋਕਾਂ ਦਾ ਪਿਆਰ ਅਤੇ ਗੁੱਸਾ ਹੋਰ ਨਫਰਤ ਚ ਬਦਲ ਗਿਆ।

 

ਮਾਰਚ 2015 ਚ ਵਿਧਾਨ ਸਭਾ ਚੋਣਾਂ ਚ ਕਿਸੇ ਇੱਕ ਦਲ ਨੂੰ ਬਹੁਮਤ ਨਾ ਮਿਲਣ ਮਗਰੋਂ ਮਹਿਬੂਬਾ ਦੇ ਪਿਤਾ ਦੀ ਅਗਵਾਈ ਚ ਸੂਬੇ ਚ ਭਾਜਪਾ ਅਤੇ ਪੀਡੀਪੀ ਵਿਚਾਲੇ ਗਠਜੋੜ ਹੋਇਆ। ਪਰ ਹਿਜਬੁਲ ਮੁਜ਼ਾਹਿਦੀਨ ਅੱਤਵਾਦੀ ਸੰਗਠਨ ਬੁਰਹਾਨ ਵਾਨੀ ਦੀ ਮੌਤ ਤੋਂ ਪਹਿਲਾਂ ਜਨਵਰੀ 2016 ਚ ਮੁਫਤੀ ਸਈਦ ਦਾ ਦਿਹਾਂਤ ਹੋ ਗਿਆ। ਹਿਜਬੁਲ ਪੋਸਟਰ ਬੁਆਏ ਦੇ ਇਨਕਾਊਂਟਰ ਮਗਰੋਂ ਘਾਟੀ ਚ ਰੱਜ ਕੇ ਹਿੰਸਾ ਹੋਈ ਅਤੇ ਇਸ ਘਟਨਾ ਚ ਘੱਟੋ ਘੱਟ 100 ਲੋਕਾਂ ਦੀ ਮੌਤ ਹੋ ਗਈ।

 

50 ਸਾਲਾ ਮਹਿਬੂਬਾ ਨੇ ਕਿਹਾ ਕਿ ਭਾਜਪਾ ਕੋਲ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਦੂਰਅੰਦੇਸ਼ੀ ਸੋਚ ਦੀ ਘਾਟ ਸੀ। ਜਿਨ੍ਹਾਂ ਨੇ ਕਸ਼ਮੀਰੀਆਂ ਤੱਕ 90 ਅਤੇ 2000 ਦੀ ਸ਼ੁਰੂਆਤ ਚ ਪਹੁੰਚਣ ਦਾ ਮੋਢੀ ਕਿਹਾ ਜਾਂਦਾ ਸੀ।

 

ਮਹਿਬੂਬਾ ਨੇ ਕਿਹਾ ਕਿ ਅਸੀਂ ਕਾਫੀ ਵੱਧ ਚੜ੍ਹ ਸੋਚ ਲਿਆ। ਵਾਜਪਾਈ ਦੇ ਸਮੇਂ ਤੋਂ ਅਸੀਂ ਇੰਨਾ ਪ੍ਰਭਾਵਿਤ ਸਨ ਕਿ ਸੋਚਿਆ ਕਿ ਉਹੀ ਮੌਜੂਦਾ ਕੇਂਦਰੀ ਅਗਵਾਈ ਚ ਹੋਵੇਗਾ। ਪਰ ਅਜਿਹਾ ਨਹੀਂ ਹੋਇਆ ਕਿਉਂਕਿ ਭਾਜਪਾ ਦੀ ਸੋਚ ਵੱਖਰੀ ਸੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP does not stick to its promises - Mehbooba Mufti