ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀਆਂ ’ਚ ਮੋਦੀ ਦੀ ਸ਼ਲਾਘਾ ਕਰਨ ਵਾਲਾ ਨੌਜਵਾਨ BJP ਵਲੋਂ ਸਨਮਾਨਤ

ਸੋਮਵਾਰ ਨੂੰ ਭੋਪਾਲ ਚ ਕਾਂਗਰਸੀ ਆਗੂ ਦਿਗਵਿਜੇ ਸਿੰਘ ਦੇ ਚੋਣ ਪ੍ਰਚਾਰ ਸਮਾਗਮ ਚ ਪੀਐਮ ਮੋਦੀ ਅਤੇ ਸਰਜੀਕਲ ਸਟ੍ਰਾਈਕ ਦੀ ਸ਼ਲਾਘਾ ਕਰਨ ਵਾਲੇ ਨੌਜਵਾਨ ਅਮਿਤ ਮਾਲੀ ਦਾ ਮੱਧ ਪ੍ਰਦੇਸ਼ ਦੀ ਭਾਜਪਾ ਇਕਾਈ ਨੇ ਅੱਜ ਮੰਗਲਵਾਰ ਨੂੰ ਸਨਮਾਨ ਕੀਤਾ। ਦਿਗਵਿਜੇ ਸਿੰਘ ਨੇ ਅਮਿਤ ਨੂੰ ਸਟੇਜ (ਮੰਚ) ’ਤੇ ਸੱਦ ਕੇ ਪੁਛਿਆ ਸੀ ਕਿ ਕੀ ਤੁਹਾਡੇ ਖਾਤੇ ਚ 15 ਲੱਖ ਰੁਪਏ ਆਏ? ਇਸ ਤੇ ਅਮਿਤ ਨੇ ਸਰਜੀਕਲ ਸਟ੍ਰਾਈਕ ਦੀ ਸ਼ਲਾਘਾ ਕਰ ਦਿੱਤੀ।

 

ਜਾਣਕਾਰੀ ਮੁਤਾਬਕ ਭੋਪਾਲ ਚ ਅੱਜ ਭਾਜਪਾ ਇਕਾਈ ਨੇ ਅਮਿਤ ਮਾਲੀ ਨੂੰ ਸੱਦ ਕੇ ਫੁੱਲਾਂ ਨਾਲ ਸੁਆਗਤ ਕੀਤਾ। ਅਮਿਤ ਮਾਲੀ ਨੇ ਇਸ ਦੌਰਾਨ ਕਿਹਾ, ਦਿਗਵਿਜੇ ਸਿੰਘ ਦੇ ਸਵਾਲ ਪੁੱਛਣ ’ਤੇ ਮੈਂ ਹੱਕ ਚੁੱਕਿਆ ਅਤੇ ਸਟੇਜ ’ਤੇ ਗਿਆ। ਸਟੇਜ ਤੇ ਜਾ ਕੇ ਮੈਂ ਸਰਜੀਕਲ ਸਟ੍ਰਾਈਕ ਬਾਰੇ ਦਸਿਆ। ਇਸ ਤੋਂ ਬਾਅਦ ਮੈਨੂੰ ਹੇਠਾਂ ਲਾਹ ਦਿੱਤਾ ਗਿਆ। ਅਮਿਤ ਨੇ ਕਿਹਾ ਕਿ ਸਟੇਜ ਤੋਂ ਹੇਠਾਂ ਲਾਹਣ ਮਗਰੋਂ ਕਿਸੇ ਨੇ ਮੇਰੇ ਨਾਲ ਮਾੜਾ ਵਤੀਰਾ ਨਹੀਂ ਕੀਤਾ।

 

ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭੋਪਾਲ ਤੋਂ ਕਾਂਗਰਸੀ ਉਮੀਦਵਾਰ ਦਿਗਵਿਜੇ ਸਿੰਘ ਨੂੰ ਭੋਪਾਲ ਹੀ ਆਪਣੀ ਇਕ ਚੋਣ ਰੈਲੀ ਚੋਣ ਸਟੰਟ ਕਰਨਾ ਭਾਰੀ ਪੈ ਗਿਆ ਉਨ੍ਹਾਂ ਨੇ ਰੈਲੀ ਆਏ ਇਕ ਮੁੰਡੇ ਨੂੰ ਮੰਚ ਤੇ ਸੱਦ ਕੇ ਉਸ ਤੋਂ ਪੁੱਛਿਆ ਕਿ ਕੀ ਤੁਹਾਡੇ ਖਾਤੇ 15 ਲੱਖ ਰੁਪਏ ਆਏ

 

ਇਸ ਤੇ ਮੁੰਡੇ ਨੇ ਅਜਿਹਾ ਜਵਾਬ ਦਿੱਤਾ ਕਿ ਦਿਗਵਿਜੇ ਸਿੰਘ ਦੇ ਨਾਲ ਹੀ ਸਾਰੇ ਕਾਂਗਰਸੀਆਂ ਦੇ ਮੱਥੇ ਤੇ ਵੱਟ ਪੈ ਗਏ ਤੇ ਉਨ੍ਹਾਂ ਨੇ ਮੁੰਡੇ ਨੂੰ ਤੁਰੰਤ ਮੰਚ ਤੋਂ ਉਤਾਰ ਦਿੱਤਾ।

 

ਦਰਅਸਲ, ਦਿਗਵਿਜੇ ਸਿੰਘ ਨੇ ਭਰੇ ਮੰਚ ਤੋਂ ਇਕ ਮੁੰਡੇ ਨੂੰ ਭੀੜ ਤੋਂ ਸੱਦ ਕੇ ਪੁੱਛਿਆ- ਕੀ ਤੁਹਾਡੇ ਖਾਤੇ ਗਏ। ਜਾਓ। ਇੱਧਰ ਜਾਓ। ਖਾਤਾ ਨੰਬਰ ਲੈ ਆਓ ਤੁਹਾਡਾ। ਅਸੀਂ ਤੁਹਾਡਾ ਭਰਵਾਂ ਸੁਆਗਤ ਕਰਾਂਗੇ ਤੁਹਾਡੇ ਖਾਤੇ 15 ਲੱਖ ਰੁਪਏ ਗਏ। ਜਾਓ ਬੇਟੇ ਜਾਓ, ਤੇਰੇ ਖਾਤੇ ਮੋਦੀ ਜੀ ਨੇ 15 ਲੱਖ ਰੁਪਏ ਦਵਾ ਦਿੱਤੇ

 

ਦਿਗਵਿਜੇ ਸਿੰਘ ਦੀ ਇਸ ਗੱਲ ਤੇ ਮੁੰਡਾ ਮੰਚ ਉਪਰ ਗਿਆ ਤੇ ਬੋਲਿਆ- ਸਰਜੀਕਲ ਸਟ੍ਰਾਈਕ ਕਰਕੇ ਮੋਦੀ ਜੀ ਨੇ ਅੱਤਵਾਦੀਆਂ ਨੂੰ ਮਾਰਿਆ। ਇਸ ਤੇ ਦਿਗਵਿਜੇ ਸਿੰਘ ਬੋਲੇ- ਅਰੇ 15 ਲੱਖ ਆਏ ਕਿ ਨਹੀਂ। ਇਹ ਕਹਿੰਦੇ ਹੀ ਮੁੰਡੇ ਨੂੰ ਮੰਚ ਤੋਂ ਥੱਲੇ ਭੇਜ ਦਿੱਤਾ ਗਿਆ

 

ਦੱਸ ਦੇਈਏ ਕਿ ਦਿਗਵਿਜੇ ਸਿੰਘ ਕਾਂਗਰਸ ਵਲੋਂ ਅਤੇ ਸਾਧਵੀ ਠਾਕੁਰ ਭਾਜਪਾ ਵਲੋਂ ਭੋਪਾਲ ਲੋਕ ਸਭਾ ਸੀਟ ’ਤੇ ਚੋਣ ਲੜ ਰਹੇ ਹਨ।

 

VIDEO: 15 ਲੱਖ ਦੇ ਸੁਆਲ ਦਾ ਜਵਾਬ ਸੁਣ ਕੇ ਦਿਗਵਿਜੇ ਸਿੰਘ ਹੋਏ ਹੈਰਾਨ

 

 

 

 

 

 

 

 

 

..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP felicitates Amit Mali who praised surgical strike