ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP ਨੇ ਲੋਕ ਸਭਾ ਚੋਣਾਂ ਲਈ ਦਿੱਤਾ ‘ਮਿਸ਼ਨ 50 ਪਲੱਸ’ ਦਾ ਨਾਅਰਾ

ਪਿਛਲੀਆਂ ਲੋਕ ਸਭਾ ਚੋਣਾਂ ਚ ਭਾਜਪਾ ਦੀ ਜਿੱਤ ਚ ਸਭ ਤੋਂ ਅਹਿਮ ਭੂਮਿਕਾ ਉੱਤਰ ਪ੍ਰਦੇਸ਼ ਦੀ ਰਹੀ ਹੈ ਕਿਉ਼ਕਿ ਭਾਜਪਾ ਨੇ ਇੱਥੋਂ 80 ’ਚੋਂ 73 ਸੀਟਾਂ ਜਿੱਤੀਆਂ ਸਨ ਪਰ ਇਸਦੇ ਬਾਅਦ ਹੋਈਆਂ ਜਿਮਣੀ ਚੋਣਾਂ ਚ ਵਿਰੋਧੀਆਂ ਨਾਲ ਗਠਜੋੜ ਦਾ ਅਸਰ ਦੇਖਣ ਨੂੰ ਮਿਲਿਆ। ਜਿਸ ਕਾਰਨ ਭਾਜਪਾ ਨੂੰ ਲੋਕ ਸਭਾ ਦੀ ਜਿਮਣੀ ਚੋਣਾਂ ਚ ਫੂਲਪੁਰ, ਕੈਰਾਨਾ ਅਤੇ ਗੋਰਖਪੁਰ ਸੀਟਾਂ ਤੇ ਹਾਰ ਦਾ ਸਾਹਮਣਾ ਕਰਨਾ ਪਿਆ।

 

ਸਾਲ 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਜਾਤੀ ਅਤੇ ਸਮਾਜਿਕ ਸਮੀਰਕਨਾਂ ਚ ਸਪਾ, ਬਸਪਾ, ਕਾਂਗਰਸ ਅਤੇ ਰਾਲੋਦ ਦੇ ਇੱਠਠਿਆਂ ਹੋਣ ਮਗਰੋਂ ਮੁ਼ਸ਼ਕਲਾਂ ਵੱਧ ਸਕਦੀਆਂ ਹਨ। ਇਸੇ ਕਾਰਨ ਪਾਰਟੀ ਨੇ ‘ਮਿਸ਼ਨ 50 ਪਲੱਸ’ ਦਾ ਨਾਅਰਾ ਦਿੱਤਾ ਹੈ। ਗਠਜੋੜ ਦੀ ਹਾਲਤ ਚ ਭਾਜਪਾ ਲਈ ਇਸ ਸਥਿਤੀ ਚ ਸਭ ਤੋਂ ਜਿ਼ਆਦਾ ਸੰਭਾਵਨਾਵਾਂ ਬਣਨਗੀਆਂ। ਸਾਲ 2014 ਦੀਆਂ ਲੋਕ ਸਭਾ ਚੋਣਾਂ ਚ ਭਾਜਪਾ ਨੂੰ 31 ਫੀਸਦ ਵੋਟਾਂ ਮਿਲੀਆਂ ਸਨ।

 

ਦੂਜੇ ਪਾਸੇ ਭਾਜਪਾ ਦੇ ਵੱਡੇ ਆਗੂ ਬੇਸ਼ੱਕ 5 ਸੂਬਿਆਂ ਚ ਚੋਣ ਪ੍ਰਚਾਰ ਚ ਰੁੱਝੇ ਹਨ ਪਰ ਪਾਰਟੀ ਦੀ ਲੋਕ ਸਭਾ ਚੋਣਾਂ ਦੀ ਤਿਆਰੀ ਚ ਕੋਈ ਖਾਸ ਫਰਕ ਨਹੀਂ ਪਿਆ ਹੈ। ਜਿਨ੍ਹਾਂ ਸੂਬਿਆਂ ਚ ਚੋਣਾਂ ਨਹੀਂ ਹਨ, ਉੱਥੇ ਵੀ ਪਾਰਟੀ ਦੇ ਸਾਂਸਦ ਅਤੇ ਲੋਕ ਸਭਾ ਦਾ ਅੰਦਰੂਨੀ ਸਰਵੇਖਣ ਜਾਰੀ ਹੈ।

 

ਲੋਕ ਸਭਾ ਲਈ ਸਭ ਤੋਂ ਅਹਿਮ ਉੱਤਰ ਪ੍ਰਦੇਸ਼ ਚ ਇਹ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਦਸੰਬਰ ਦੇ ਆਖਰ ਤੱਕ ਇੱਕ ਰਿਪੋਰਟ ਪਾਰਟੀ ਆਲਾਕਮਾਨ ਨੂੰ ਸੌਂਪੀ ਜਾਵੇਗੀ। ਲੋਕ ਸਭਾ ਚੋਣਾਂ ਚ ਇਸਦੀ ਅਹਿਮ ਭੂਮਿਕਾ ਹੋਵੇਗੀ। ਪਾਰਟੀ ਦੇ ਮੁਖ ਆਗੂ ਨੇ ਕਿਹਾ ਕਿ ਇਸ ਨਾਲ ਜ਼ਮੀਨੀ ਹਾਲਾਤਾਂ ਅਤੇ ਵਰਕਰਾਂ ਦੀ ਸਲਾਹ ਪ੍ਰਾਪਤ ਕੀਤੀ ਜਾ ਰਹੀ ਹੈ।

 

ਸੂਰਤਾਂ ਮੁਤਾਬਕ ਸਰਵੇਖਣ ਕਰਨ ਵਾਲੀ ਟੀਮ ਨੂੰ ਪਾਰਟੀ ਨੇ ਗੁਪਤ ਰੱਖਿਆ ਹੈ। ਫਿਰ ਵੀ ਕਈ ਸਥਾਨਾਂ ਤੇ ਉਨ੍ਹਾਂ ਬਾਰੇ ਚ ਵਰਕਰਾਂ ਨੂੰ ਪਤਾ ਲੱਗ ਹੀ ਜਾਂਦਾ ਹੈ। ਸਰਵੇਖਣ ਕਰਨ ਵਾਲੀ ਟੀਮ ਨੇ ਪਾਰਟੀ ਨੂੰ ਗੁਪਤ ਰੱਖਿਆ ਹੈ। ਫਿਰ ਵੀ ਕਈ ਸਥਾਨਾਂ ਤੇ ਉਨ੍ਹਾਂ ਬਾਰੇ ਚ ਵਰਕਰਾਂ ਨੂੰ ਪਤਾ ਲੱਗ ਹੀ ਜਾਂਦਾ ਹੈ। ਸਰਵੇਖਣ ਕਰਨ ਵਾਲਿਆਂ ਨੂੰ ਕਿਹਾ ਗਿਆ ਹੈ ਕਿ ਉਹ ਨਾ ਤਾਂ ਕਿਸੇ ਦੇ ਦਬਾਅ ਚ ਆਉਦ ਤੇ ਨਾ ਹੀ ਕਿਸੇ ਦੇ ਕਹਿਣ ਤੇ ਵਿਸ਼ਵਾਸ ਕਰਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP for the Lok Sabha elections the Mission 50 plus slogan