ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦੀ ਸੰਸਦੀ ਦਲ ਕਾਰਜਕਾਰਣੀ ਦਾ ਗਠਨ

ਭਾਜਪਾ ਦੀ ਸੰਸਦੀ ਦਲ ਕਾਰਜਕਾਰਣੀ ਦਾ ਗਠਨ

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਆਪਣੇ ਸੰਸਦੀ ਦਲ ਦੀ ਕਾਰਜਕਾਰਨੀ ਦਾ ਗਠਨ ਕੀਤਾ ਹੈ। ਬੁੱਧਵਾਰ ਨੂੰ ਪਾਰਟੀ ਵੱਲੋਂ ਸੰਸਦੀ ਦਲ ਦੀ ਕਾਰਜਕਾਰਣੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ।

 

ਇਸ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲੋਕ ਸਭਾ ਵਿਚ ਪਾਰਟੀ ਦਾ ਉਪਨੇਤਾ ਅਤੇ ਥਾਵਰ ਚੰਦ ਗਹਿਲੋਤ ਨੂੰ ਰਾਜ ਸਭਾ ਵਿਚ ਪਾਰਟੀ ਦਾ ਆਗੂ ਨਿਯੁਕਤ ਕੀਤਾ ਗਿਆ ਹੈ। ਜਦੋਂਕਿ, ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਰਾਜ ਸਭਾ ਵਿਚ ਪਾਰਟੀ ਦਾ ਉਪ ਆਗੂ ਨਿਯੁਕਤ ਕੀਤਾ ਗਿਆ ਹੈ।

 

ਇਸ ਤੋਂ ਇਲਾਵਾ, ਪਾਰਟੀ ਦਾ ਸਰਕਾਰੀ ਚੀਫ ਵਿਹਪ ਪ੍ਰਲਹਾਦ ਜੋਸ਼ੀ ਅਤੇ ਲੋਕ ਸਭਾ ਵਿਚ ਉਪ ਸਰਕਾਰੀ ਚੀਫ ਵਿਹਪ ਅਰਜਨ ਰਾਮ ਮੇਘਵਾਲ ਨੂੰ ਨਿਯੁਕਤ ਕੀਤਾ ਗਿਆ ਹੈ।

ਰਾਜਸਭਾ ਵਿਚ ਉਪ ਸਰਕਾਰੀ ਚੀਫ ਵਿਹਪ ਵੀ ਮੁਰਲੀਧਰਨ ਨੂੰ ਬਣਾਇਆ ਗਿਆ ਹੈ। ਲੋਕ ਸਭਾ ਵਿਚ ਪਾਰਟੀ ਦਾ ਚੀਫ ਵਿਹਪ ਸੰਜੇ ਜੈਸਵਾਲ ਅਤੇ ਰਾਜ ਸਭਾ ਵਿਚ ਨਰਾਇਣ ਲਾਲ ਪੰਚਾਰੀਆ ਨੂੰ ਨਿਯੁਕਤ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP formed the parliamentary party executive know who got what responsibility