ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ BJP ਕਮਜ਼ੋਰ ਕੀਤੀ, ਮਹਾਰਾਸ਼ਟਰ ’ਚ ਰੋਕੀ, ਝਾਰਖੰਡ ’ਚ ਹਰਾਓ: ਚਿਦੰਬਰਮ

ਹਰਿਆਣਾ ’ਚ BJP ਕਮਜ਼ੋਰ ਕੀਤੀ, ਮਹਾਰਾਸ਼ਟਰ ’ਚ ਰੋਕੀ, ਝਾਰਖੰਡ ’ਚ ਹਰਾਓ: ਚਿਦੰਬਰਮ

ਕਾਂਗਰਸੀ ਆਗੂ ਸ੍ਰੀ ਪੀ. ਚਿਦੰਬਰਮ ਨੇ ਅੱਜ ਝਾਰਖੰਡ ’ਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਹਰਿਆਣਾ ’ਚ ਭਾਰਤੀ ਜਨਤਾ ਪਾਰਟੀ (ਭਾਜਪਾ – BJP) ਨੂੰ ਕਮਜ਼ੋਰ ਕੀਤਾ, ਮਹਾਰਾਸ਼ਟਰ ’ਚ ਉਸ ਨੂੰ ਸੱਤਾ ’ਚ ਆਉਣ ਤੋਂ ਰੋਕ ਦਿੱਤਾ ਅਤੇ ਹੁਣ ਉਹ ਲੋਕਾਂ ਨੂੰ ਝਾਰਖੰਡ ’ਚ ਭਾਜਪਾ ਨੂੰ ਹਰਾਉਣ ਦੀ ਅਪੀਲ ਕਰਦੇ ਹਨ।

 

 

ਝਾਰਖੰਡ ਦੀ ਇਹ ਚੋਣ ਇੱਕ ਪਾਸੇ ਭਾਜਪਾ ਤੇ ਦੂਜੇ ਪਾਸੇ ਧਰਮ–ਨਿਰਪੱਖ ਪ੍ਰਗਤੀਸ਼ੀਲ ਪਾਰਟੀਆਂ ਵਿਚਾਲੇ ਚੱਲ ਰਹੇ ਸੰਘਰਸ਼ ’ਚ ਇੱਕ ਅਹਿਮ ਪੜਾਅ ਸਿੱਧ ਹੋਵੇਗਾ। ਅੱਜ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਦੇ ਕੇ ਤੇ ਇਹ ਸਹੁੰ ਚੁੱਕ ਕੇ ਸ਼ੁਰੂ ਕਰਨਾ ਚਾਹੁੰਦਾ ਹਾਂ ਕਿ ਕਾਂਗਰਸ ਪਾਰਟੀ ਬਾਬਾ ਸਾਹਿਬ ਵੱਲੋਂ ਦਿੱਤੇ ਸੰਵਿਧਾਨ ’ਚ ਮੌਜੂਦ ਸੰਵਿਧਾਨਕ ਕਦਰਾਂ–ਕੀਮਤਾਂ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ; ਜਦ ਕਿ ਭਾਜਪਾ ਬਾਬਾ ਸਾਹਿਬ ਦੇ ਸੰਵਿਧਾਨ ਲਈ ਪ੍ਰਤੀਬੱਧ ਨਹੀਂ ਹੈ।

 

 

ਸ੍ਰੀ ਚਿਦੰਬਰਮ ਨੇ ਕਿਹਾ ਕਿ ਸੰਵਿਧਾਨ ਬਾਰੇ ਭਾਜਪਾ ਦਾ ਆਪਣਾ ਮਤ ਹੈ ਤੇ ਇਸ ਲਈ ਅਸੀਂ ਸਾਨੂੰ ਇਸ ਉਲਟ ਤੇ ਭਾਰਤ ’ਚ ਫੈਲੀ ਇੱਕ ਜ਼ਹਿਰੀਲੀ ਵਿਚਾਰਧਾਰਾ ਤੋਂ ਪੈਦਾ ਵੱਡੇ ਖ਼ਤਰੇ ਪ੍ਰਤੀ ਚੌਕਸ ਰਹਿਣਾ ਚਾਹੀਦਾ ਹੈ।

 

 

ਸ੍ਰੀ ਚਿਦੰਬਰਮ ਨੇ ਕਿਹਾ ਕਿ ਇਹ ਚੋਣ ਇੱਕ ਰਾਜ ਸਰਕਾਰ ਨੂੰ ਚੁਣਨ ਬਾਰੇ ਹੈ, ਜਿਸ ਵਿੱਚ 81 ਮੈਂਬਰ ਚੁਣੇ ਜਾਂਦੇ ਹਨ, ਜੋ ਰਾਜ ਨੂੰ ਪੰਜ ਸਾਲਾਂ ਤੱਕ ਚਲਾਉਣਗੇ। ਮੈਂ ਝਾਰਖੰਡ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਪੱਸ਼ਟ ਰਹਿਣ ਕਿ ਉਹ 81 ਜਣੇ ਕੌਣ ਹੋਣਗੇ?

 

 

ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਇਸ ਦੀ ਕੋਈ ਪ੍ਰਸੰਗਿਕਤਾ ਨਹੀਂ ਹੈ ਕਿ ਕੇਰਲ ਜਾਂ ਆਸਾਮ ਜਾਂ ਮੇਘਾਲਿਆ ’ਚ ਕੀ ਹੋ ਰਿਹਾ ਹੈ। ਕ੍ਰਿਪਾ ਕਰ ਕੇ ਉਨ੍ਹਾਂ 81 ਲੋਕਾਂ ਉੱਤੇ ਧਿਆਨ ਕੇਂਦ੍ਰਿਤ ਕਰੋ, ਜਿਨ੍ਹਾਂ ਨੂੰ ਇੱਥੇ ਚੁਣਿਆ ਜਾਣਾ ਹੈ। ਸ੍ਰੀ ਚਿਦੰਬਰਮ ਨੇ ਕਿਹਾ ਕਿ ਭਾਰਤ ਦੀ ਅਰਥ–ਵਿਵਸਥਾ ਡੂੰਘੇ ਸੰਕਟ ’ਚ ਹੈ।

 

 

ਫ਼ਰਵਰੀ 2019 ’ਚ RBI ਨੇ ਚਾਲੂ ਵਿੱਤੀ ਵਰ੍ਹੇ ਲਈ ਵਿਕਾਸ ਦਰ 7.4 ਫ਼ੀ ਸਦੀ ਰਹਿਣ ਦਾ ਅਨੁਮਾਨ ਲਾਇਆ। ਦਸੰਬਰ 2019 ’ਚ ਇਹ ਘਟ ਕੇ 5 ਫ਼ੀ ਸਦੀ ਰਹਿ ਗਈ। ਪਹਿਲਾਂ ਕਦੇ ਅਜਿਹਾ ਨਹੀਂ ਹੋਇਆ। 10 ਮਹੀਨਿਆਂ ਦੌਰਾਨ RBI ਨੇ ਇਸ ਨੂੰ 7.4% ਤੋਂ ਘਟਾ ਕੇ 5% ਕਰ ਦਿੱਤਾ। ਇਹ 5% ਤੋਂ ਵੀ ਹੇਠਾਂ ਜਾਵੇਗਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP get weakened in Haryana stopped in Maharashtra defeat it in Jharkhand Chidambaram