ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦੀ ਵੈਬਸਾਈਟ ਹੈਕ : ਲਿਖਿਆ ‘ਪਾਕਿਸਤਾਨ ਜਿੰਦਾਬਾਦ’

ਭਾਜਪਾ ਦੀ ਵੈਬਸਾਈਟ ਹੈਕ : ਲਿਖਿਆ ‘ਪਾਕਿਸਤਾਨ ਜਿੰਦਾਬਾਦ’

ਭਾਜਪਾ ਦੀ ਗੋਆ ਇਕਾਈ ਦੀ ਇਕ ਪੁਰਾਣੀ ਵੈਬਸਾਈਟ ਸੋਮਵਾਰ ਨੂੰ ਅਣਪਛਾਤੇ ਲੋਕਾਂ ਨੇ ਹੈਕ ਕਰ ਲਈ ਅਤੇ ਉਸ `ਤੇ ‘ਪਾਕਿਸਤਾਨ ਜਿੰਦਾਬਾਦ’ ਦੇ ਨਾਅਰੇ ਲਿੱਖ ਦਿੱਤੇ। ਪਾਰਟੀ ਦੇ ਇਕ ਅਹੁਦੇਦਾਰ ਨੇ ਇਹ ਜਾਣਕਾਰੀ ਦਿੱਤੀ। ਵੈਬਸਾਈਟ ਹੈਕ ਹੋਣ ਦੇ ਬਾਅਦ ਉਸ `ਤੇ ਟੀਮ ਪੀਸੀਈ ਅਤੇ ਮੁਹੰਮਦ ਬਿਲਾਲ ਨਾਮ ਵੀ ਲਿਖੇ ਗਏ। ਟੀ ਪਸੀਈ ਸੰਭਾਵਤ : ਸਾਈਬਰ ਹਮਲਾ ਕਰਨ ਵਾਲੀ ਟੀਮ ਦਾ ਨਾਮ ਹੈ।


ਭਾਸ਼ਾ ਅਨੁਸਾਰ ਹੈਕਰ ਨੇ ਵੈਬਸਾਈਟ `ਤੇ ਅਲੱਗ ਅਲੱਗ ਚੀਜਾਂ ਲਿਖਣ ਦੇ ਬਾਅਦ ਇਕ ਸੰਦੇਸ਼ `ਚ ਇਕ ਲਿੰਕ ਛੱਡਿਆ -  "mailto:catch.if.you.can@hotmail.com" ।
ਭਾਜਪਾ ਦੇ ਆਈਟੀ ਸੈਲ ਨਾਲ ਜੁੜੇ ਪਾਰਟੀ ਦੇ ਇਕ ਅਹੁਦੇਦਾਰ ਨੇ ਕਿਹਾ ਕਿ ਇਹ ਇਕ ਪੁਰਾਣੀ ਵੈਬਸਾਈਟ ਸੀ। ਉਨ੍ਹਾਂ ਕਿਹਾ ਕਿ ਨਵੀਂ ਵੈਬਸਾਈਟ `ਚ ਹੈਕਿੰਗ ਵਿਰੋਧੀ ਸੁਰੱਖਿਆ ਉਪਾਅ ਕੀਤੇ ਹੋਏ ਹਨ।


ਅਹੁਦੇਦਾਰ ਨੇ ਕਿਹਾ ਕਿ ਭਾਜਪਾ ਨੇ ਆਪਣੀ ਪ੍ਰਦੇਸ਼ ਇਕਾਈਆਂ ਨੂੰ ਨਵੀਂ ਵੈਬਸਾਈਟ ਨਾਲ ਜੋੜ ਰੱਖਿਆ ਹੈ ਅਤੇ ਸਾਈਬਰ ਹਮਲੇ `ਚ ਉਸ `ਤੇ ਅਸਰ ਨਹੀਂ ਪਿਆ। ਭਾਜਪਾ ਦੀ ਗੋਆ ਇਕਾਈ ਦੇ ਜਨਰਲ ਸਕੱਤਰ ਸਦਾਨੰਦ ਤਨਵਾੜੇ ਨੇ ਸਾਈਬਰ ਹਮਲੇ ਨਾਲ ਜੁੜੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਅਹੁਦੇਦਾਰਾਂ ਨੇ ਕਿਹਾ ਕਿ ਪਾਰਟੀ ਨੇ ਹੁਣ ਤੱਕ ਪੁਲਿਸ `ਚ ਕੋਈ ਸਿ਼ਕਾਇਤ ਨਹੀਂ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bjp goa website get hacked