ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੂੰ ਮਿਲਿਆ 800 ਕਰੋੜ ਰੁਪਏ ਚੰਦਾ, ਇਕੱਲੇ TATA ਦੇ 356 ਕਰੋੜ

ਭਾਜਪਾ ਨੂੰ ਮਿਲਿਆ 800 ਕਰੋੜ ਰੁਪਏ ਚੰਦਾ, ਇਕੱਲੇ TATA ਦੇ 356 ਕਰੋੜ

ਇਸ ਵਰ੍ਹੇ 2018–19 ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਹੁਣ ਤੱਕ ਕੁੱਲ 800 ਕਰੋੜ ਰੁਪਏ ਚੰਦੇ ਵਜੋਂ ਮਿਲ ਚੁੱਕੇ ਹਨ। ਇਹ ਜਾਣਕਾਰੀ ਭਾਜਪਾ ਨੇ ਚੋਣ ਕਮਿਸ਼ਨ ਕੋਲ ਜਮ੍ਹਾ ਕਰਵਾਏ ਦਸਤਾਵੇਜ਼ਾਂ ’ਚ ਦਿੱਤੀ ਹੈ। ਰਾਜ ਸਭਾ ਦੇ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਭਾਜਪਾ ’ਤੇ ਇਸ ਮਾਮਲੇ ’ਚ ਵੱਡੇ ਦੋਸ਼ ਲਾਏ ਹਨ। ਚੰਦੇ ਦੀ ਮੋਟੀ ਰਕਮ ਨੂੰ ਲੈ ਕੇ ਸ੍ਰੀ ਸਵਾਮੀ ਨੇ ਭਾਜਪਾ ਨੂੰ ਘੇਰਿਆ ਹੈ।

 

 

ਸ੍ਰੀ ਸਵਾਮੀ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਟਾਟਾ ਨੇ ਭਾਜਪਾ ਨੂੰ ਭਾਰੀ ਰਕਮ ਚੰਦੇ ’ਚ ਦਿੱਤੀ ਹੈ। ਜੇ ਸਰਕਾਰ ਏਅਰ ਇੰਡੀਆ ਦੀ ਕਮਾਂਡ ਟਾਟਾ ਨੂੰ ਸੌਂਪਦੀ ਹੈ, ਤਾਂ ਇੱਥੇ ‘ਕਨਫ਼ਲਿਕਟ ਆੰਫ਼ ਇੰਟਰੈਸਟ’ ਹੋਵੇਾ। ਸ੍ਰੀ ਸਵਾਮੀ ਦੇ ਇਸ ਟੀਵਟ ਨੂੰ ਸਵੇਰੇ 9:43 ਵਜੇ ਤੋਂ ਹੁਣ ਤੱਕ 800 ਤੋਂ ਵੱਧ ਵਾਰ ਰੀ–ਟਵੀਟ ਕੀਤਾ ਜਾ ਚੁੱਕਾ ਹੈ। ਲਗਭਗ ਸੱਤ ਹਜ਼ਾਰ ਦੇ ਲਗਭਗ ਉਸ ਨੂੰ ‘ਲਾਈਕ’ ਵੀ ਮਿਲ ਚੁੱਕੇ ਹਨ।

 

 

ਭਾਜਪਾ ਨੂੰ ਇਸ ਵਰ੍ਹੇ ਨਕਦ, ਚੈੱਕ ਤੇ ਆਨਲਾਈਨ ਭੁਗਤਾਨ ਰਾਹੀਂ 800 ਕਰੋੜ ਰੁਪਏ ਤੋਂ ਵੱਧ ਦੀ ਰਕਮ ਚੰਦੇ ’ਚ ਮਿਲ ਚੁੱਕੀ ਹੈ; ਜਦ ਕਿ ਕਾਂਗਰਸ ਨੂੰ ਸਿਰਫ਼ 146 ਕਰੋੜ ਰੁਪਏ ਚੰਦਾ ਮਿਲਿਆ ਹੈ।

 

 

ਭਾਜਪਾ ਨੂੰ ਸਭ ਤੋਂ ਵੱਧ ਚੰਦਾ 356 ਕਰੋੜ ਰੁਪਏ ਟਾਟਾ ਸਮੂਹ ਦੀ ਸੰਸਥਾ ‘ਪ੍ਰੋਗਰੈਸਿਵ ਇਲੈਕਟੋਰਲ ਟ੍ਰੱਸਟ’ ਨੇ ਦਿੱਤਾ ਹੈ। ਭਾਰਤ ਦੇ ਸਭ ਤੋਂ ਅਮੀਰ ਟ੍ਰੱਸਟ ‘ਦਿ ਪਰੂਡੈਂਟ ਇਲੈਕਟੋਰਲ ਟ੍ਰੱਸਟ’ ਨੇ ਭਾਜਪਾ ਨੂੰ 67 ਕਰੋੜ ਰੁਪਏ ਚੰਦਾ ਦਿੱਤਾ ਹੈ। ਇਸੇ ਟ੍ਰੱਸਟ ਨੇ ਕਾਂਗਰਸ ਨੂੰ 39 ਕਰੋੜ ਰੁਪਏ ਚੰਦਾ ਦਿੱਤਾ ਹੈ।

 

 

ਇਸ ਟ੍ਰੱਸਟ ਨੂੰ ਭਾਰਤੀ ਗਰੁੱਪ, ਹੀਰੋ ਮੋਟੋਕਾਰਪ, ਜੁਬਲੀਐਂਟ ਫ਼ੂਡਵਰਕਸ, ਓਰੀਐਂਟ ਸੀਮਿੰਟ, ਡੀਐਲਐੱਫ਼, ਜੇਕੇ ਟਾਇਰਜ਼ ਜਿਹੇ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਹਾਸਲ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP got Rs 800 Crore Donation Only TATA gave Rs 356 Crore