ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਖੱਟਰ ਦੇ ਹਵਾਈ ਝੂਟਿਆਂ ਦਾ ਖ਼ਰਚਾ 80 ਹਜ਼ਾਰ ਰੁਪਏ ਪ੍ਰਤੀ ਦਿਨ

ਮਨੋਹਰ ਲਾਲ ਖੱਟਰ

ਹਰਿਆਣਾ ਵਿੱਚ ਅਕਤੂਬਰ 2014 ਵਿੱਚ ਭਾਜਪਾ ਦੀ ਸਰਕਾਰ ਬਣੀ ਸੀ। ਜਦੋਂ ਤੋਂ  ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ, ਉਨ੍ਹਾਂ ਦੀ ਹਵਾਈ ਯਾਤਰਾ 'ਤੇ ਪ੍ਰਤੀ ਦਿਨ 80,000 ਰੁਪਏ ਖਰਚ ਕੀਤਾ ਜਾ ਰਿਹਾ ਹੈ।

 

ਗੁਰੁਗਰਾਮ ਦੇ ਕਾਰਜਕਰਤਾ ਹਰਿੰਦਰ ਢੀਂਗਰਾ ਵੱਲੋਂ ਸੂਚਨਾ ਦਾ ਅਧਿਕਾਰ ਐਕਟ ਤਹਿਤ  ਦਾਇਰ ਆਰਟੀਆਈ ਰਾਹੀਂ ਇਹ ਖੁਲਾਸਾ ਹੋਇਆ ਹੈ। ਮੁੱਖ ਮੰਤਰੀ ਦੁਆਰਾ ਵਰਤੇ ਜਾਂਦੇ ਸਰਕਾਰੀ ਮਾਲਕੀ ਵਾਲੇ ਹੈਲੀਕਾਪਟਰ ਤੇ ਪਿਛਲੇ 45 ਮਹੀਨਿਆਂ ਦੌਰਾਨ ਕਿਰਾਏ ਉੱਤੇ ਲਏ ਗਏ ਹੈਲੀਕਾਪਟਰਾਂ ਦੇ ਤੇਲ ਲਈ ਸੂਬਾ ਸਰਕਾਰ ਵੱਲੋਂ ਲਗਪਗ 10 ਕਰੋੜ ਰੁਪਏ ਖਰਚੇ ਗਏ ਹਨ।

 

ਇੱਥੋ ਤੱਕ ਕਿ 10 ਕਰੋੜ ਵਿੱਚ ਖੱਟਰ ਦੇ ਵਿਦੇਸ਼ੀ ਦੌਰੇ 'ਤੇ ਹੋਏ ਖਰਚੇ ਨੂੰ ਬਾਹਰ ਰੱਖਿਆ ਗਿਆ ਹੈ। ਹੁਣ ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਿਰਾਏ ਉੱਤੇ ਪਲੇਨ ਲੈਣ ਨਾਲੋਂ ਸਰਕਾਰ ਨੂੰ ਹੀ ਇੱਕ ਏਅਰਕ੍ਰਾਫਟ ਖਰੀਦ ਲੈਣਾ ਚਾਹੀਦਾ ਹੈ, ਕਿਉਂਕਿ ਕਿਰਾਏ ਦੇ ਪਲੇਨ ਲਈ ਜ਼ਿਆਦਾ ਖਰਚ ਕਰਨਾ ਪੈ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP government in Haryana has splurged about Rs 80000 per day on Manohar Lal Khattar air travel