ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸਲਮਾਨਾਂ ਨੂੰ ਵੀ ਰਾਖਵਾਂਕਰਨ ਦੇਵੇ ਭਾਜਪਾ ਸਰਕਾਰ : ਮਾਇਆਵਤੀ

ਮੁਸਲਮਾਨਾਂ ਨੂੰ ਵੀ ਰਾਖਵਾਂਕਰਨ ਦੇਵੇ ਭਾਜਪਾ ਸਰਕਾਰ : ਮਾਇਆਵਤੀ

ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਮੁੱਖ ਮਾਇਆਵਤੀ ਨੇ ਕੇਂਦਰ ਸਰਕਾਰ ਵੱਲੋਂ ਗਰੀਬ ਉਚ ਜਾਤਾਂ ਨੂੰ ਦਸ ਫੀਸਦੀ ਰਾਖਵਾਂਕਰਨ ਦਿੱਤੇ ਜਾਣ ਨੂੰ ਭਾਜਪਾ ਦਾ ਰਾਜਨੀਤਿਕ ਤੇ ਚੁਣਾਵੀਂ ਸਟੰਟ ਕਰਾਰ ਦਿੱਤਾ ਹੈ। ਉਨ੍ਹਾਂ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀ ਸਮਾਜ ਦੇ ਗਰੀਬ ਲੋਕਾਂ ਨੂੰ ਵੀ ਕੇਂਦਰ ਸਰਕਾਰ ਰਾਖਵਾਂਕਰਨ ਦੇਵੇ। ਉਨ੍ਹਾਂ ਇਹ ਵੀ ਕਿਹਾ ਕਿ ਐਸਸੀ ਐਸਟੀ ਤੇ ਓਬੀਸੀ ਨੂੰ ਦਿੱਤੇ ਜਾ ਰਹੇ ਰਾਖਵਾਂਕਰਨ ਦੀ ਨਵੇਂ ਸਿਰੇ ਤੋਂ ਸਮੀਖਿਆ ਕਰਨ ਦੀ ਵੀ ਮੰਗ ਕੀਤੀ।


ਸਹੀ ਢੰਗ ਨਾਲ ਨਹੀਂ ਕੀਤਾ ਫੈਸਲਾ


ਮਾਇਆਵਤੀ ਨੇ ਮੰਗਲਵਾਰ ਨੂੰ ਦਿੱਲੀ `ਚ ਬਿਆਨ ਜਾਰੀ ਕਰਕੇ ਕਿਹਾ ਕਿ ਦੇਸ਼ ਦੇ ਗਰੀਬ ਉਚ ਜਾਤਾਂ ਨੂੰ ਵੀ ਰਾਖਵਾਂਕਰਨ ਦੇਣ ਦੀ ਬੀਐਸਪੀ ਲੰਬੇ ਸਮੇਂ ਤੋਂ ਮੰਗ ਕਰਦੀ ਰਹੀ ਹੈ। ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਹੈ ਪ੍ਰੰਤੂ ਭਾਜਪਾ ਨੇ ਇਸ ਮੰਗ ਨੂੰ ਅੱਧੇ-ਅਧੂਰੇ ਢੰਗ ਨਾਲ ਲਾਗੂ ਕੀਤਾ ਹੈ। ਚੰਗਾ ਹੁੰਦਾ ਕਿ ਇਹ ਫੈਸਲਾ ਪਹਿਲਾ ਲਿਆ ਜਾਂਦਾ ਅਤੇ ਇਸ ਨੂੰ ਭਾਜਪਾ ਸਰਕਾਰ ਸਹੀ ਢੰਗ ਨਾਲ ਲਾਗੂ ਕਰਦੀ ਹੈ। ਇਹ ਨਹੀਂ ਇਸ ਨੂੰ ਲਾਗੂ ਕਰਨ ਲਈ ਸੰਸਦ ਤੇ ਅਦਾਲਤ `ਚ ਉਚਿਤ ਢੰਗ ਨਾਲ ਮਾਰਗ ਪ੍ਰਸ਼ਸਤ ਕਰਦੀ ਹੈ।


ਮੁਸਲਮਾਨਾਂ ਨੂੰ ਵੀ ਭਾਜਪਾ ਦੇਵੇਂ ਰਾਖਵਾਂਕਰਨ


ਮਾਇਆਵਤੀ ਨੇ ਕਿਹਾ ਕਿ ਸਵਰਨ ਸਮਾਜ ਦੇ ਗਰੀਬਾਂ ਨਾਲ ਹੀ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀ ਦੇ ਗਰੀਬਾਂ ਨੂੰ ਆਰਥਿਕ ਆਧਾਰ `ਤੇ ਰਾਖਵਾਂਕਰਨ ਦੇਵੇ। ਬਸਪਾ ਨੇ ਇਸ ਲਈ ਕਈ ਵਾਰ ਪੱਤਰ ਵੀ ਲਿਖੇ ਹਨ।
ਨਵੇਂ ਸਿਰੇ ਤੋਂ ਹੋਵੇ ਰਾਖਵਾਂਕਰਨ ਦੀ ਸਮੀਖਿਆ


ਮਾਇਆਵਤੀ ਨੇ ਕਿਹਾ ਕਿ ਸੰਵਿਧਾਨ `ਚ ਸਮਾਜਿਕ, ਵਿਦਿਅਕ ਤੇ ਆਰਥਿਕ ਪਿੱਛੜੇਪਨ ਦੇ ਆਧਾਰ `ਤੇ ਰਾਖਵਾਂਕਰਨ ਦੇਣ ਦੀ ਵਿਵਸਥਾ ਬਹੁਤ ਪੁਰਾਣੀ ਹੋ ਚੁੱਕੀ ਹੈ। ਇਸ ਲਈ ਜ਼ਰੂਰੀ ਹੈ ਕਿ ਐਸਸੀਐਸਟੀ ਨੂੰ ਰਾਖਵਾਂਕਰਨ ਦੀ 50 ਫੀਸਦੀ ਸੀਮਾ ਦੀ ਸਹੀ ਨੀਅਤ ਨਾਲ ਸਮੀਖਿਆ ਕੀਤੀ ਜਾਵੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP government should give reservation to Muslims as well Mayawati