ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਗੇ ਦਿਨ ਆਉਣ ਦਾ ਡਮਰੂ ਵਜਾਉਣ ਵਾਲੀ BJP ਸਰਕਾਰ ਨੇ ਅਰਥਚਾਰਾ ਕੀਤਾ ਪੰਕਚਰ: ਪ੍ਰਿਅੰਕਾ ਗਾਂਧੀ

ਚੰਗੇ ਦਿਨ ਆਉਣ ਦਾ ਡਮਰੂ ਵਜਾਉਣ ਵਾਲੀ BJP ਸਰਕਾਰ ਨੇ ਅਰਥਚਾਰਾ ਕੀਤਾ ਪੰਕਚਰ: ਪ੍ਰਿਅੰਕਾ ਗਾਂਧੀ

ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕੁੱਲ ਘਰੇਲੂ ਉਤਪਾਦਨ (GDP) ਦੀ ਰਫ਼ਤਾਰ ਸਵਾ ਛੇ ਸਾਲਾਂ ਦੇ ਹੇਠਲੇ ਪੱਧਰ ਤੱਕ ਚਲੇ ਜਾਣ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਉੱਤੇ ਅੱਜ ਤਿੱਖਾ ਹਮਲਾ ਕਰਦਿਆਂ ਕਿਹਾ ਕਿ ‘ਚੰਗੇ ਦਿਨ ਆਉਣ ਦਾ ਡਮਰੂ ਵਜਾਉਣ ਵਾਲੀ ਭਾਰਤੀ ਜਨਤਾ ਪਾਰਟੀ (BJP) ਦੀ ਅਗਵਾਈ ਹੇਠਲੀ ਸਰਕਾਰ ਨੇ ਅਰਥ–ਵਿਵਸਥਾ ਦੀ ਹਾਲਤ ਪੰਕਚਰ ਕਰ ਕੇ ਰੱਖ ਦਿੱਤੀ ਹੈ।’

 

 

ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਅਪ੍ਰੈਲ–ਜੂਨ 2019 ਦੇ ਜਾਰੀ ਅੰਕੜਿਆਂ ਨੂੰ ਲੈ ਕੇ ਟਵਿਟਰ ਉੱਤੇ ਲਿਖਿਆ,‘ਕੁੱਲ ਘਰੇਲੂ ਉਤਪਾਦਨ ਦੇ ਵਿਕਾਸ ਦਰ ਤੋਂ ਸਾਫ਼ ਹੈ ਕਿ ਵਧੀਆ ਦਿਨਾਂ ਦਾ ਡਮਰੂ ਵਜਾਉਣ ਵਾਲੀ ਭਾਜਪਾ ਸਰਕਾਰ ਨੇ ਅਰਥ–ਵਿਵਸਥਾ ਦੀ ਹਾਲਤ ਪੰਕਚਰ ਕਰ ਦਿੱਤੀ ਹੈ।’

 

 

ਇੱਥੇ ਵਰਨਣਯੋਗ ਹੈ ਕਿ ਕੁੱਲ ਘਰੇਲੂ ਉਤਪਾਦਨ ਦੇ ਅੰਕੜਿਆਂ ਵਿੱਚ ਵਿਕਾਸ ਦਰ ਪਿਛਲੇ ਸਵਾ ਛੇ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਉੱਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਨਾ GDP ਵਿੱਚ ਕੋਈ ਵਿਕਾਸ ਹੈ ਤੇ ਨਾ ਰੁਪਏ ਦੀ ਮਜ਼ਬੂਤੀ। ਰੁਜ਼ਗਾਰ ਗ਼ਾਇਬ ਹੈ।

 

 

ਕਾਂਗਰਸ ਦੇ ਜਨਰਲ ਸਕੱਤਰ ਨੇ ਸਰਕਾਰ ਉੱਤੇ ਵਿਅੰਗ ਕੱਸਿਆ ਕਿ ਹੁਣ ਤਾਂ ਸਾਫ਼ ਕੀਤਾ ਜਾਵੇ ਕਿ ਅਰਥ–ਵਿਵਸਥਾ ਨੂੰ ਤਬਾਹ ਕਰ ਕੇ ਰੱਖ ਦੇਣ ਦੀ ਇਹ ਕਰਤੂਤ ਹੈ ਕਿਸ ਦੀ।

 

 

ਕੇਂਦਰੀ ਅੰਕੜਾ ਦਫ਼ਤਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਉਸਾਰੀ, ਖੇਤੀਬਾੜੀ ਤੇ ਪੁਟਾਈ (ਮਾਈਨਿੰਗ) ਦੇ ਖੇਤਰ ਵਿੱਚ ਸੁਸਤੀ ਕਾਰਨ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦੀ ਵਿਕਾਸ ਦਰ ਲਗਾਤਾਰ ਪੰਜਵੀਂ ਤਿਮਾਹੀ ਦੌਰਾਨ ਘਟਦਿਆਂ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਪੰਜ ਫ਼ੀ ਸਦੀ ਰਹਿ ਗਈ; ਜਦ ਕਿ ਪਿਛਲੇ ਵਿੱਤੀ ਵਰ੍ਹੇ ਦੇ ਇਸੇ ਸਮੇਂ ਦੌਰਾਨ ਇਹ ਵਾਧਾ ਦਰ ਅੱਠ ਫ਼ੀ ਸਦੀ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP Govt punctured economy who propagated a lot about Achhe Din