ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਨੇ ਪੂਰੇ ਦੇਸ਼ ਨੂੰ ਕਸ਼ਮੀਰ ਬਣਾ ਦਿੱਤਾ : ਯਸ਼ਵੰਤ ਸਿਨਹਾ

ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾਅਵਾ ਕਰਦੀ ਸੀ ਕਿ ਉਹ ਕਸ਼ਮੀਰ ਨੂੰ ਦੇਸ਼ ਦੇ ਬਾਕੀ ਸੂਬਿਆਂ ਦੀ ਤਰ੍ਹਾਂ ਬਣਾਏਗੀ, ਜਦਕਿ ਉਸ ਨੇ ਪੂਰੇ ਦੇਸ਼ ਨੂੰ ਕਸ਼ਮੀਰ ਜਿਹਾ ਬਣਾ ਦਿੱਤਾ ਹੈ। 
 

ਭਾਰਤੀ ਜਨਤਾ ਪਾਰਟੀ ਛੱਡ ਚੁੱਕੇ ਯਸ਼ਵੰਤ ਸਿਨਹਾ ਨੇ ਜਾਮੀਆ ਮਿੱਲਿਆ ਇਸਲਾਮੀਆ ਦੇ ਬਾਹਰ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਧਾਰਾ 370 ਤੇ 35 ਏ ਨੂੰ ਹਟਾ ਦਿੱਤਾ ਤਾ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਅਧਿਕਾਰ ਖੋਹਿਆ ਜਾ ਸਕੇ। 
 

ਸਿਨਹਾ ਨੇ ਇਹ ਵੀ ਕਿਹਾ ਕਿ ਐਤਵਾਰ ਨੂੰ ਜੇ.ਐਨ.ਯੂ. ਦੇ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਹੋਏ ਹਮਲੇ ਕਾਰਨ ਸਰਕਾਰੀ ਗੁੰਡਿਆਂ ਅਤੇ ਸਰਕਾਰੀ ਪੁਲਿਸ 'ਚ ਕੋਈ ਫਰਕ ਨਹੀਂ ਸੀ। ਸਿਨਹਾ ਨੇ ਪੁਲਿਸ 'ਤੇ ਸਮਾਜ ਵਿਰੋਧੀ ਅਨਸਰਾਂ ਦਾ ਸਮਰਥਨ ਕਰਨ ਦਾ ਦੋਸ਼ ਲਾਇਆ।
 

ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ 'ਚ ਮੌਜੂਦ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਉਹ ਕਸ਼ਮੀਰ ਨੂੰ ਦੇਸ਼ ਦੇ ਦੂਜੇ ਹਿੱਸਿਆਂ ਜਿਹਾ ਬਣਾ ਦੇਣਗੇ ਪਰ ਅੱਜ 5 ਮਹੀਨੇ ਬਾਅਦ ਕਸ਼ਮੀਰ ਭਾਰਤ ਦੇ ਦੂਜੇ ਹਿੱਸਿਆਂ ਜਿਹਾ ਤਾਂ ਨਹੀਂ ਬਣਿਆ ਪਰ ਭਾਰਤ ਦੇ ਬਾਕੀ ਹਿੱਸੇ ਕਸ਼ਮੀਰ ਜਿਹੇ ਜਰੂਰ ਬਣ ਗਏ ਹਨ। ਜੇ ਅੱਜ ਕੋਈ ਕਸ਼ਮੀਰ 'ਚ ਸੋਪੀਆਂ, ਬਾਰਾਮੂਲਾ ਜਾਂ ਪੁਲਵਾਮਾ ਜਾਂਦਾ ਹੈ ਤਾਂ ਉੱਥੇ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਵੇਖਦਾ ਹੈ ਅਤੇ ਹੁਣ ਅਜਿਹੀ ਹੀ ਸਥਿਤੀ ਦਿੱਲੀ 'ਚ ਬਣ ਗਈ ਹੈ, ਜਿੱਥੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP Govt Wanted Kashmir Like Rest of India Ended up Making India Like Kashmir Yashwant Sinha