ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੁਪਰੀਮ ਕੋਰਟ ਦੇ ਫ਼ੈਸਲੇ ਪਿੱਛੋਂ ਹੀ ਕਰਨਾਟਕ ’ਚ ਬਣ ਸਕੇਗੀ BJP ਸਰਕਾਰ

​​​​​​​ਸੁਪਰੀਮ ਕੋਰਟ ਦੇ ਫ਼ੈਸਲੇ ਪਿੱਛੋਂ ਹੀ ਕਰਨਾਟਕ ’ਚ ਬਣ ਸਕੇਗੀ BJP ਸਰਕਾਰ

ਕਰਨਾਟਕ ’ਚ ਭਾਵੇਂ ਵਿਧਾਨ ਸਭਾ ਵਿੱਚ ਜੇਡੀਐੱਸ–ਕਾਂਗਰਸ ਦੀ ਸਰਕਾਰ ਡਿੱਗ ਪਈ ਹੋਵੇ ਤੇ ਇਸ ਨਾਲ ਯਕੀਨੀ ਤੌਰ ਉੱਤੇ ਭਾਜਪਾ (BJP) ਦੀ ਸੱਤਾ ਵਿੱਚ ਵਾਪਸੀ ਲਈ ਰਾਹ ਪੱਧਰਾ ਹੋ ਗਿਆ ਹੈ ਪਰ ਭਾਜਪਾ ਇਸ ਮਾਮਲੇ ਵਿੱਚ ਕੋਈ ਕਾਹਲ਼ੀ ਨਹੀਂ ਕਰੇਗੀ।

 

 

ਬਾਗ਼ੀ ਵਿਧਾਇਕਾਂ ਤੇ ਕਾਂਗਰਸ ਦੀਆਂ ਪਟੀਸ਼ਨਾਂ ਉੱਤੇ ਸੁਪਰੀਮ ਕੋਰਟ ਨੇ ਹਾਲੇ ਫ਼ੈਸਲਾ ਸੁਣਾਉਣਾ ਹੈ; ਇਸ ਲਈ ਭਾਜਪਾ ਇਸ ਮਾਮਲੇ ਵਿੱਚ ਕੋਈ ਜਲਦਬਾਜ਼ੀ ਨਹੀਂ ਕਰੇਗੀ।

 

 

ਇਸੇ ਲਈ ਹੁਣ ਕਰਨਾਟਕ ਭਾਜਪਾ ਵਿਧਾਇਕ ਪਾਰਟੀ ਦੀ ਤੁਰੰਤ ਕਿਸੇ ਮੀਟਿੰਗ ਦੀ ਕੋਈ ਸੰਭਾਵਨਾ ਘੱਟ ਹੈ ਕਿਉਂਕਿ ਬੀਐੱਸ ਯੇਦੀਯੁਰੱਪਾ ਪਹਿਲਾਂ ਤੋਂ ਹੀ ਸੂਬਾ ਪ੍ਰਧਾਨ ਤੇ ਵਿਧਾਇਕ ਪਾਰਟੀ ਦੇ ਆਗੂ ਹਨ। ਸੂਤਰਾਂ ਮੁਤਾਬਕ ਕਰਨਾਟਕ ਭਾਜਪਾ ਦੇ ਆਗੂ ਸ੍ਰੀ ਯੇਦੀਯੁਰੱਪਾ ਹੀ ਮੁੱਖ ਮੰਤਰੀ ਬਣਨਗੇ।

 

 

ਸ੍ਰੀ ਯੇਦੀਯੁਰੱਪਾ ਨੇ ਬੁੱਧਵਾਰ ਨੂੰ ਬੰਗਲੌਰ ਸਥਿਤ ਆਰਐੱਸਐੱਸ ਦੇ ਦਫ਼ਤਰ ਵਿੱਚ ਪੁੱਜਣ ਪਿੱਛੋਂ ਕਿਹਾ ਕਿ ਉਹ ਇੱਥੇ ਸੰਘ ਪਰਿਵਾਰ ਦੇ ਸੀਨੀਅਰ ਆਗੂਆਂ ਦਾ ਆਸ਼ੀਰਵਾਦ ਲੈਣ ਆਏ ਹਨ। ਉਨ੍ਹਾਂ ਕਿਹਾ ਕਿ ਉਹ ਦਿੱਲੀ ਤੋਂ ਹਦਾਇਤਾਂ ਉਡੀਕ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP Govt will be formed in Karnatka only after Supreme Court verdict