ਅਗਲੀ ਕਹਾਣੀ

ਵਿਸ਼ਵਾਸਘਾਤੀ ਹੈ ਭਾਜਪਾ: ਪਰਵੀਨ ਤੋਗੜੀਆ

ਵਿਸ਼ਵਾਸਘਾਤੀ ਹੈ ਭਾਜਪਾ: ਪਰਵੀਨ ਤੋਗੜੀਆ

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਅੱਜ ਭਾਰਤੀ ਜਨਤਾ ਪਾਰਟੀ `ਤੇ ਦੋਸ਼ ਲਾਇਆ ਕਿ ਉਸ ਨੇ ਸੱਤਾ `ਚ ਆਉਣ ਤੋਂ ਬਾਅਦ ਰਾਮ ਮੰਦਰ ਦਾ ਮੁੱਦਾ ਤਿਆਗ ਦਿੱਤਾ ਹੈ। ਅਕਬਰਪੁਰ ਦੇ ਜਨਕਪੁਰੀ ਮੈਦਾਨ `ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਤੋਗੜੀਆ ਨੇ ਕਿਹਾ ਕਿ ਭਾਜਪਾ ਨੇ ਵਾਅਦਾ ਕੀਤਾ ਸੀ ਕਿ ਦੇਸ਼ ਦੀ ਸੱਤਾ `ਤੇ ਕਾਇਮ ਹੋਣ ਤੋਂ ਬਾਅਦ ਉਹ ਅਯੁੱਧਿਆ `ਚ ਰਾਮ ਮੰਦਰ ਦੀ ਉਸਾਰੀ ਜ਼ਰੂਰ ਕਰਵਾਏਗੀ ਪਰ ਹੁਣ ਜਦੋਂ ਉਸ ਦੀ ਸਰਕਾਰ ਵੀ ਕਾਇਮ ਹੋ ਚੁੱਕੀ ਹੈ ਪਰ ਉਹ ਹੁਣ ਉਸ ਮੁੱਦੇ ਨੂੰ ਭੁਲਾ ਬੈਠੀ ਹੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਚਾਰ ਵਰ੍ਹੇ ਲੰਘ ਚੁੱਕੇ ਹਨ ਪਰ ਇਸ ਮਾਮਲੇ `ਚ ਹਾਲੇ ਤੱਕ ਕੁਝ ਨਹੀਂ ਕੀਤਾ ਗਿਆ।


ਸ੍ਰੀ ਤੋਗੜੀਆ ਨੇ ਕਿਹਾ,‘ਭਾਰਤੀ ਜਨਤਾ ਪਾਰਟੀ ਸਿਰਫ਼ ਹਿੰਦੂਆਂ ਦੀਆਂ ਕਰੋੜਾਂ ਵੋਟਾਂ ਕਾਰਨ ਕੇਂਦਰ ਦੀ ਸੱਤਾ `ਤੇ ਕਾਬਜ਼ ਹੋ ਸਕੀ ਸੀ। ਹੁਣ ਉਸ ਨੂੰ ਸਿਰਫ਼ ਮੁਸਲਿਮ ਔਰਤਾਂ ਦੀ ਭਲਾਈ ਕਰਨੀ ਹੀ ਚੇਤੇ ਰਹੀ ਹੈ.... ਇੰਝ ਇਨ੍ਹਾਂ ਨੇ ਤੁਹਾਨੂੰ ਸਭਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ।` ਸ੍ਰੀ ਤੋਗੜੀਆ ਨੇ ਸੁਆਲ ਕੀਤਾ ਕਿ ਜਦੋਂ ਤਿੰਨ-ਤਲਾਕ ਦੇ ਮੁੱਦੇ `ਤੇ ਕਾਨੂੰਨ ਬਣਾਇਆ ਜਾ ਸਕਦਾ ਹੈ, ਤਾਂ ਰਾਮ ਮੰਦਰ ਦੀ ਉਸਾਰੀ ਲਈ ਕੋਈ ਕਾਨੂੰਨ ਕਿਉਂ ਨਹੀਂ ਬਣ ਸਕਦਾ।


ਸ੍ਰੀ ਤੋਗੜੀਆ ਨੇ ਕਿਹਾ ਕਿ ਉਹ ਆਉਂਦੀ 21 ਅਕਤੂਬਰ ਨੂੰ ਲਖਨਊ ਤੋਂ ਅਯੁੱਧਿਆ ਤੱਕ ਮਾਰਚ ਕਰ ਕੇ ਸਰਕਾਰ ਨੂੰ ਇਸ ਮੁੱਦੇ `ਤੇ ਜਾਗਰੁਕ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਜਨਮ-ਭੂਮੀ ਲਹਿਰ ਦੌਰਾਨ ਸੈਂਕੜੇ ਲੋਕਾਂ ਵੱਲੋਂ ਦਿੱਤੀਆਂ ਮਹਾਨ ਕੁਰਬਾਨੀਆਂ ਨੂੰ ਵੀ ਭੁਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਪਿਛਲੇ ਚਾਰ ਵਰ੍ਹਿਆਂ ਦੌਰਾਨ ਇੱਕ ਵਾਰ ਵੀ ਕਦੇ ਅਯੁੱਧਿਆ ਨਹੀਂ ਗਏ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP has betrayed says Praveen Togadia