ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP ਨੇ ਬੰਦੂਕਬਾਜ਼ MLA ਚੈਂਪੀਅਨ ’ਤੇ ਕੀਤੀ ਵੱਡੀ ਕਾਰਵਾਈ

ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੀ ਖਾਨਪੁਰ ਵਿਧਾਨ ਸਭਾ ਖੇਤਰ ਤੋਂ ਭਾਜਪਾ (BJP) ਦੇ ਵਿਧਾਇਕ ਪ੍ਰਣਬ ਸਿੰਘ ਚੈਂਪੀਅਨ (Pranav Singh Champion) ਨੂੰ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਇਕ ਵੀਡੀਓ ਵਾਇਰਲ ਹੋਣ ਮਗਰੋਂ ਪਾਰਟੀ ਤੋਂ 6 ਸਾਲ ਲਈ ਕੱਢ ਦਿੱਤਾ ਗਿਆ ਹੈ।

 

ਵੀਡੀਓ ਵਾਇਰਲ ਹੋਣ ਮਗਰੋਂ ਉਤਰਾਖੰਡ ਭਾਜਪਾ ਪ੍ਰਧਾਨ ਭੱਟ ਅਤੇ ਸੂਬਾਈ ਮਾਮਲਿਆਂ ਦੇ ਇੰਚਾਰਜ ਸ਼ਿਆਮ ਜਾਜੂ ਨੇ ਚੈਂਪੀਅਨ ਦੇ ਚਰਿੱਤਰ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਅਨੁਸ਼ਾਸਨ ਚ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

ਦੱਸ ਦੇਈਏ ਕਿ ਉਤਰਾਖੰਡ ਵਿਧਾਇਕ ਕੁੰਵਰ ਪ੍ਰਣਵ ਸਿੰਘ ਜਿਨ੍ਹਾਂ ਨੇ ਬਾਡੀ ਬਿਲਡਿੰਗ ਚ ਚੈਂਪੀਅਨਸ਼ਿਪ ਜਿੱਤਣ ਕਾਰਨ ਚੈਂਪੀਅਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਕ ਵੀਡੀਓ ਵਾਇਰਲ ਹੋਣ ਮਗਰੋਂ ਚਰਚਾ ਚ ਸਨ। ਇਸ ਵੀਡੀਓ ਚ ਉਹ 4 ਹਥਿਆਰਾਂ ਦੇ ਨਾਲ, ਸ਼ਰਾਬ ਪੀਂਦੇ ਹੋਏ ਗੀਤ ਦੀ ਧੁੰਨ ’ਤੇ ਨੱਚਦੇ ਹੋਏ ਸੂਬੇ ਅਤੇ ਦੇਸ਼ ਲਈ ਬੇਹਦ ਇਤਰਾਜਯੋਗ ਟਿੱਪਣੀ ਤੇ ਗੈਰ-ਸਮਾਜਿਕ ਸ਼ਬਦਾਂ ਬੋਲਦੇ ਨਜ਼ਰ ਆ ਰਹੇ ਹਨ।

 

ਚੈਂਪੀਅਨ ਦਾ ਪਿਛਲੇ ਮਹੀਨੇ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਚ ਉਹ ਇਕ ਪੱਤਰਕਾਰ ਨੂੰ ਧਮਕਾਉਂਦੇ ਹੋਏ ਨਜ਼ਰ ਆਏ ਸਨ। ਚੈਂਪੀਅਨ ਉਨ੍ਹਾਂ ਕਾਂਗਰਸੀ ਵਿਧਾਇਕਾਂ ਚੋਂ ਸਨ ਜਿਹੜੇ 2016 ਚ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਖਿਲਾਫ ਬਾਗੀ ਹੋ ਗਏ ਸਨ ਤੇ ਭਾਜਪਾ ਚ ਸ਼ਾਮਲ ਹੋ ਗਏ ਸਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bjp has expelled Kunwar Pranav Singh Champion for 6 years