ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਲੋਰ ਟੈਸਟ ਨਾ ਹੋਣ 'ਤੇ ਸੁਪਰੀਮ ਕੋਰਟ ਪਹੁੰਚੀ ਭਾਜਪਾ

ਮੱਧ ਪ੍ਰਦੇਸ਼ 'ਚ ਕਮਲਨਾਥ ਦੀ ਸਰਕਾਰ 26 ਮਾਰਚ ਤਕ ਬੱਚ ਗਈ ਹੈ। ਅੱਜ ਵਿਧਾਨ ਸਭਾ 'ਚ ਫ਼ਲੋਰ ਟੈਸਟ ਨਹੀਂ ਹੋਇਆ ਅਤੇ ਕੋਰੋਨਾ ਵਾਇਰਸ ਕਾਰਨ ਵਿਧਾਨ ਸਬਾ ਨੂੰ 26 ਮਾਰਚ ਤਕ ਮੁਲਤਵੀ ਕਰ ਦਿੱਤਾ ਗਿਆ। 
 

 

ਫ਼ਲੋਰ ਟੈਸਟ ਮੁਲਤਵੀ ਹੋਣ ਤੋਂ ਨਾਰਾਜ਼ ਭਾਜਪਾ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ। ਉਨ੍ਹਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ ਅਤੇ ਤੁਰੰਤ ਫ਼ਲੋਰ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ।
 

ਸ੍ਰੀ ਲਾਲਜੀ ਟੰਡਨ ਨੇ ਭਾਸ਼ਣ ਤੋਂ ਬਾਅਦ ਕਿਹਾ, "ਮੈਂ ਸਾਰੇ ਮੈਂਬਰਾਂ ਨੂੰ ਸਲਾਹ ਦੇਣੀ ਚਾਹੁੰਦਾ ਹਾਂ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ।" ਇੰਝ ਸਦਨ ’ਚ ਅੱਜ ਜਿਹੜਾ ਫ਼ਲੋਰ–ਟੈਸਟ ਹੋਣਾ ਸੀ, ਉਹ ਕੋਰੋਨਾ ਵਾਇਰਸ ਕਾਰਨ ਟਲ ਗਿਆ ਹੈ ਜਾਂ ਇਸ ਗੱਲ ਨੂੰ ਇੰਝ ਵੀ ਆਖਿਆ ਜਾ ਸਕਦਾ ਹੈ ਕਿ ਕੋਰੋਨਾ ਕਰਕੇ ਕਮਲਨਾਥ ਸਰਕਾਰ ਬਚ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP has filed a petition in SC seeking floor test in MP Assembly