ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਲਈ ਭਾਜਪਾ ਨੇ ਹਾਲੇ ਤੱਕ ਨਹੀਂ ਐਲਾਨਿਆ CM ਚਿਹਰਾ

ਦਿੱਲੀ ਲਈ ਭਾਜਪਾ ਨੇ ਹਾਲੇ ਤੱਕ ਨਹੀਂ ਐਲਾਨਿਆ CM ਚਿਹਰਾ

ਦਿੱਲੀ ’ਚ ਹੁਣ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਪਰ ਭਾਜਪਾ ਨੇ ਹਾਲੇ ਤੱਕ ਮੁੱਖ ਮੰਤਰੀ (CM) ਦੇ ਅਹੁਦੇ ਲਈ ਆਪਣੇ ਉਮੀਦਵਾਰ ਦੇ ਨਾਂਅ ਦਾ ਐਲਾਨ ਨਹੀਂ ਕੀਤਾ। ਕੱਲ੍ਹ ਰਾਮਲੀਲਾ ਮੈਦਾਨ ’ਚ ਭਾਜਪਾ ਨੇ ਆਪਣੀ ਇੱਕ ਵੱਡੀ ਰੈਲੀ ਰਾਹੀਂ ਦਿੱਲੀ ਵਾਸਤੇ ਆਪਣੀਆਂ ਚੋਣ ਮੁਹਿੰਮਾਂ ਦੀ ਸ਼ੁਰੂਆਤ ਤਾਂ ਕਰ ਦਿੱਤੀ ਹੈ ਪਰ ਮੁੱਖ ਮੰਤਰੀ ਦਾ ਚਿਹਰਾ ਇਸ ਰੈਲੀ ਵਿੱਚ ਵੀ ਨਹੀਂ ਐਲਾਨਿਆ ਗਿਆ।

 

 

ਕੱਲ੍ਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ ਸੀ। ਦਿੱਲੀ ਭਾਜਪਾ ਦੇ ਕੁਝ ਆਗੂਆਂ ਨੂੰ ਪੂਰੀ ਆਸ ਸੀ ਕਿ ਇਸ ਰੈਲੀ ਵਿੱਚ ਸ੍ਰੀ ਮੋਦੀ ਦਿੱਲੀ ਦੇ ਮੁੱਖ ਮੰਤਰੀ ਲਈ ਭਾਜਪਾ ਦੇ ਉਮੀਦਵਾਰ ਦਾ ਐਲਾਨ ਕਰ ਦੇਣਗੇ ਪਰ ਅਜਿਹਾ ਕੁਝ ਨਹੀਂ ਵਾਪਰਿਆ। ਇਸ ਤੋਂ ਦਿੱਲੀ ਭਾਜਪਾ ਵਿੱਚ ਥੋੜ੍ਹਾ ਨਿਰਾਸ਼ਾ ਵਾਲਾ ਮਾਹੌਲ ਬਣ ਗਿਆ ਹੈ।

 

 

ਸ੍ਰੀ ਮੋਦੀ ਨੇ ਕੱਲ੍ਹ ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਦੇ ਚਿਹਰੇ ਬਾਰੇ ਕੋਈ ਸੰਕੇਤ ਨਹੀਂ ਕੀਤਾ। ਦਿੱਲੀ ਵਿਧਾਨ ਸਭਾ ਚੋਣਾਂ ਲਈ ਕੁਝ ਹੀ ਦਿਨਾਂ ਵਿੱਚ ਚੋਣ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।

 

 

ਉਂਝ ਕੱਲ੍ਹ ਦੀ ਰੈਲੀ ਨੇ ਦਿੱਲੀ ਭਾਜਪਾ ’ਚ ਚੱਲ ਰਹੇ ਅੰਦਰੂਨੀ ਵਿਵਾਦ ਦਾ ਖ਼ਾਤਮਾ ਜ਼ਰੂਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸਾਰੇ ਆਗੂਆਂ ਨੂੰ ਇੱਕਸਮਾਨ ਲਹਿਜੇ ਨਾਲ ਸੰਬੋਧਨ ਕਰਦਿਆਂ ਇਹ ਸੰਦੇਸ਼ ਦੇਣ ਦਾ ਜਤਨ ਕੀਤਾ ਕਿ ਚੋਣ ਵਿੱਚ ਫ਼ਿਲਹਾਲ ਕਿਸੇ ਚਿਹਰੇ ਨਾਲੋਂ ਜ਼ਿਆਦਾ ਮੁੱਦੇ ਭਾਰੂ ਰਹਿਣਗੇ। ਇਸ ਰੈਲੀ ਦੌਰਾਨ ਭਾਜਪਾ ਦੇ ਸਾਰੇ ਮੁੱਖ ਆਗੂ ਤੇ ਸੰਸਦ ਮੈਂਬਰ ਸਟੇਜ ਉੱਤੇ ਮੌਜੂਦ ਰਹੇ।

 

 

ਭਾਜਪਾ ਦੇ ਹਰੇਕ ਆਗੂ ਨੇ ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਹਰ ਸੰਭਵ ਜਤਨ ਕੀਤੇ। ਆਗੂਆਂ ਦੇ ਹਮਾਇਤੀ ਮੈਦਾਨ ਤੋਂ ਹੀ ਆਪਣੇ ਆਗੂ ਨੂੰ ਹਮਾਇਤ ਦਿੰਦੇ ਰਹੇ। ਪ੍ਰਧਾਨ ਮੰਤਰੀ ਸ੍ਰੀ ਮੋਦੀ ਜਦੋਂ ਰਾਮਲੀਲਾ ਮੈਦਾਨ ਪੁੱਜੇ, ਤਦ ਚਾਂਦਨੀ ਚੌਕ ਤੋਂ ਸੰਸਦ ਮੈਂਬਰ ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਭਾਸ਼ਣ ਦੇ ਰਹੇ ਸਨ।

 

 

ਸੂਬਾ ਪ੍ਰਧਾਨ ਮਨੋਜ ਤਿਵਾੜੀ ਨੇ ਵੀ ਲੋਕਾਂ ਨੂੰ ਕੁਝ ਚਿਰ ਭੋਜਪੁਰੀ ’ਚ ਸੰਬੋਧਨ ਕਰ ਕੇ ਜੋੜਨ ਦਾ ਜਤਨ ਕੀਤਾ। ਸ੍ਰੀ ਮੋਦੀ ਨੇ ਇੱਥੇ ਡੇਢ ਘੰਟਾ ਭਾਸ਼ਣ ਦਿੱਤਾ। ਉਨ੍ਹਾਂ ਦਿੱਲੀ ਭਾਜਪਾ ਦੇ ਸਾਰੇ ਆਗੂਆਂ ਦਾ ਬਰਾਬਰ ਨਾਂਅ ਲਿਆ। ਇੰਝ ਇਹੋ ਸੰਕੇਤ ਦਿੱਤਾ ਗਿਆ ਕਿ ਚੋਣ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਕੋਈ ਵੀ ਚਿਹਰਾ ਮੁੱਖ ਮੰਤਰੀ ਦੇ ਅਹੁਦੇ ਲਈ ਉਜਾਗਰ ਨਹੀਂ ਕੀਤਾ ਜਾਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP has not declared yet its CM face for Delhi