ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਵਿਧਾਇਕ ਤੋੜਨ ਲਈ ਦਿੱਤਾ ਜਾ ਰਿਹਾ ਅਹੁਦੇ ਤੇ ਪੈਸੇ ਦਾ ਲਾਲਚ: ਕਮਲਨਾਥ

​​​​​​​ਵਿਧਾਇਕ ਤੋੜਨ ਲਈ ਦਿੱਤਾ ਜਾ ਰਿਹਾ ਅਹੁਦੇ ਤੇ ਪੈਸੇ ਦਾ ਲਾਲਚ: ਕਮਲਨਾਥ

 

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਭਾਜਪਾ ਵੱਲੋਂ ਫ਼ੋਨ ਕਾੱਲ ਆ ਰਹੇ ਹਨ ਤੇ ਉਨ੍ਹਾਂ ਨੂੰ ਧਨ ਦਾ ਲਾਲਚ ਦਿੱਤਾ ਜਾ ਰਿਹਾ ਹੈ। ਸ੍ਰੀ ਕਮਲ ਨਾਥ ਨੇ ਕਿਹਾ ਕਿ ਅਜਿਹੇ ਲਗਭਗ 10 ਫ਼ੋਨ ਕਾਲਜ ਹੁਣ ਤੱਕ ਮਿਲ ਚੁੱਕੇ ਹਨ।

 

 

ਮੁੱਖ ਮੰਤਰੀ ਨੇ ਇਹ ਗੱਲ ਅੱਜ ਕਾਂਗਰਸੀ ਵਿਧਾਇਕ ਤੇ ਲੋਕ ਸਭਾ ਉਮੀਦਵਾਰਾਂ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਭੋਪਾਲ ਦੇ ਸੂਬਾ ਕਾਂਗਰਸ ਦੇ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਦੱਸੀ।

 

 

ਸ੍ਰੀ ਕਮਲਨਾਥ ਨੇ ਕਿਹਾ ਕਿ ਲਗਭਗ 10 ਵਿਧਾਇਕਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਭਾਜਪਾ ਵੱਲੋਂ ਫ਼ੋਨ ਕੀਤੇ ਗਏ ਹਨ ਤੇ ਉਨ੍ਹਾਂ ਨੂੰ ਪੈਸੇ ਤੇ ਅਹੁਦੇ ਦਾ ਲਾਲਚ ਦਿੱਤਾ ਗਿਆ ਹੈ। ਇਹ ਪ੍ਰਵਾਨਗੀਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਪਰ ਕੋਈ ਵੀ ਪਾਰਟੀ ਵਿਧਾਇਕ ਉਨਾਂ ਦੇ ਪ੍ਰਸਤਾਵ ਨੂੰ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਆਗੂਆਂ ਉੱਤੇ ਪੂਰਾ ਭਰੋਸਾ ਹੈ।

 

 

ਸ੍ਰੀ ਕਮਲਨਾਥ ਨੇ ਇਹ ਨਹੀਂ ਦੱਸਿਆ ਕਿ ਕਿਸੇ ਵਿਧਾਇਕ ਨੂੰ ਕਿੰਨੇ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ ਪਰ ਕੁਝ ਵਿਧਾਇਕਾਂ ਨੇ ਆਪਣੀ ਸ਼ਨਾਖ਼ਤ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਨੂੰ ਹਰੇਕ ਨੂੰ ਇੱਕ ਤੋਂ ਚਾਰ ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ।

 

 

ਬਾਅਦ ’ਚ ਕੈਬਿਨੇਟ ਮੰਤਰੀ ਪ੍ਰਦੁੱਮਣ ਸਿੰਘ ਤੋਮਰ ਨੇ ਕਿਹਾ ਕਿ ਭਾਜਪਾ ਪਹਿਲਾਂ ਵਾਂਗ ਹੀ ਉਨ੍ਹਾਂ ਦੇ ਵਿਧਾਇਕ ਤੋੜਨ ਲਈ ਲਾਲਚ ਦੇਣ ਦਾ ਜਤਨ ਕਰ ਰਹੀ ਹੈ ਪਰ ਫਿਰ ਤੋਂ ਉਹ ਇਸ ਜਤਨ ਵਿੱਚ ਨਾਕਾਮ ਵੀ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP is Alluring our MLAs of designations and money says Kamalnath