ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਸਰਕਾਰ ਸੰਵਿਧਾਨ ਨੂੰ ਤੋੜਨ ਦਾ ਕੰਮ ਕਰ ਰਹੀ ਹੈ, ਸਾਨੂੰ ਰੋਕਣਾ ਹੋਵੇਗਾ: ਪ੍ਰਿਯੰਕਾ ਗਾਂਧੀ

ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਸਿਟੀਜ਼ਨਸ਼ਿਪ ਸੋਧ ਕਾਨੂੰਨ ਦਾ ਵਿਰੋਧ ਕਰਨ ਦੌਰਾਨ ਖਦੇੜੀਆਂ ਗਈਆਂ ਔਰਤਾਂ ਨਾਲ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਅੱਜ ਮੁਲਾਕਾਤ ਕੀਤੀ। ਪ੍ਰਿਅੰਕਾ ਨੇ ਪੀੜਤ ਮਹਿਲਾਵਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ ਪੁੱਛਿਆ। ਇਸੇ ਦੌਰਾਨ ਪ੍ਰਿਯੰਕਾ ਗਾਂਧੀ ਨੇ ਕੇੰਦਰ ਦੀ ਮੌਜੂਦਾ ਸਰਕਾਰ ਉੱਤੇ ਹਮਲਾ ਕਰਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਸੰਵਿਧਾਨ ਤੋੜਨ ਦਾ ਕੰਮ ਕਰ ਰਹੀ ਹੈ। ਸਾਨੂੰ ਇਸ ਨੂੰ ਰੋਕਣਾ ਹੋਵੇਗਾ।

 

ਪ੍ਰਿਅੰਕਾ ਗਾਂਧੀ ਨੇ ਪੀੜਤ ਔਰਤਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਹਾਨੂੰ ਤਸੀਹੇ ਦਿੱਤੇ ਗਏ ਹਨ। ਤੁਸੀਂ ਚਿੰਤਾ ਨਾ ਕਰੋ, ਮੈਂ ਤੁਹਾਡੇ ਨਾਲ ਖੜੀ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਉਨ੍ਹਾਂ ਦੀਆਂ ਖ਼ਤਰਨਾਕ ਨੀਤੀਆਂ ਤੋਂ ਬਚਾਉਣਾ ਹੋਵੇਗਾ। ਦੇਸ਼ਧ੍ਰੋਹ ਵਰਗੀਆਂ ਧਾਰਾਵਾਂ ਨੂੰ ਪੇਸ਼ ਕਰਨਾ ਗ਼ਲਤ ਹੈ ਅਤੇ ਮੈਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੀ। ਪ੍ਰਿਅੰਕਾ ਗਾਂਧੀ ਨੇ ਪੀੜਤ ਔਰਤਾਂ ਨਾਲ ਲਗਭਗ 45 ਮਿੰਟ ਗੱਲਬਾਤ ਕੀਤੀ। ਆਜ਼ਮਗੜ੍ਹ ਦੇ ਬਿਲਾਰੀਆਗੰਜ ਵਿੱਚ ਜੌਹਰ ਅਲੀ ਪਾਰਕ ਨੇੜੇ ਇੱਕ ਘਰ ਵਿੱਚ 100 ਤੋਂ ਵੱਧ ਔਰਤਾਂ ਇਕੱਠੀਆਂ ਹੋਈਆਂ ਸਨ।

 

ਦੱਸਣਯੋਗ ਹੈ ਕਿ ਆਜਮਗੜ੍ਹ ਦੇ ਬਿਲਾਰੀਆਗੰਜ ਕਸਬੇ ਵਿੱਚ ਸੀਏਏ ਅਤੇ ਐਨਆਰਸੀ ਦੇ ਵਿਰੋਧ ਵਿੱਚ ਪੰਜ ਫਰਵਰੀ ਨੂੰ ਔਰਤਾਂ ਨੇ ਸ਼ਾਹੀਨ ਬਾਗ਼ ਦੀ ਤਰਜ਼ ਉੱਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਸੀ। ਪੁਲਿਸ ਨੇ ਧਰਨਾ ਖ਼ਤਮ ਕਰਾਉਣ ਲਈ ਮਹਿਲਾਵਾਂ ਨੂੰ ਉਥੋਂ ਖਦੇੜ ਦਿੱਤਾ। ਇਸ ਦੌਰਾਨ ਲਾਠੀਚਾਰਜ, ਆਂਸੂ ਗੈਸ ਤੇ ਪੱਥਰਬਾਜੀ ਦੀ ਘਟਨਾ ਵੀ ਹੋਈ ਸੀ। ਲਾਠੀਚਾਰਜ ਵਿੱਚ ਕਈ ਔਰਤਾਂ ਜ਼ਖ਼ਮੀ ਹੋਈਆਂ ਸਨ। ਜਦਕਿ 19 ਲੋਕਾਂ ਨੂੰ ਦੇਸ਼ ਧ੍ਰੋਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP is breaking the Indian constitution we have to stop them says Priyanka Gandhi in Azamgarh