ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ਭਾਜਪਾ ਦਾ ਹੱਥ ਉੱਤੇ, ਖੱਟਰ ਦੀ ਵਾਪਸੀ ਦੇ ਆਸਾਰ

ਹਰਿਆਣਾ ’ਚ ਭਾਜਪਾ ਦਾ ਹੱਥ ਉੱਤੇ, ਖੱਟਰ ਦੀ ਵਾਪਸੀ ਦੇ ਆਸਾਰ

ਹਾਲੀਆ ਲੋਕ ਸਭਾ ਚੋਣਾਂ ’ਚ ਮਿਲੀ ਸ਼ਾਨਦਾਰ ਜਿੱਤ ਤੋਂ ਡਾਢੀ ਖ਼ੁਸ਼ ਹਰਿਆਣਾ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਇਸ ਵਾਰ ਵਿਧਾਨ ਸਭਾ ਚੋਣਾਂ ’ਚ ਜਿੱਤ ਦੀ ਪੂਰੀ ਆਸ ਹੈ। ਹਰਿਆਣਾ ’ਚ ਆਉਂਦੀ 21 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ।

 

 

ਭਾਜਪਾ ਨੇ ਹਰਿਆਣਾ ’ਚ ਸਾਲ 2014 ਦੌਰਾਨ ਪਹਿਲੀ ਵਾਰ ਆਪਣੇ ਦਮ ’ਤੇ ਸਰਕਾਰ ਬਣਾਈ ਸੀ। ਤਦ ਉਸ ਨੂੰ ਨਰਿੰਦਰ ਮੋਦੀ ਲਹਿਰ ਦਾ ਲਾਹਾ ਮਿਲਿਆ ਸੀ। ਐਤਕੀਂ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਭਾਜਪਾ ਦੀ ਹੀ ਝੋਲੀ ਪਈਆਂ ਹਨ; ਜਿਨ੍ਹਾਂ ਵਿੱਚੋਂ 9 ਉੱਤੇ ਉਸ ਦੇ ਉਮੀਦਵਾਰਾਂ ਨੂੰ 1.60 ਲੱਖ ਤੋਂ ਲੈ ਕੇ 6.5 ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਹੋਈ ਹੈ। ਉਸ ਨੂੰ 58 ਫ਼ੀ ਸਦੀ ਵੋਟਾਂ ਮਿਲੀਆਂ ਹਨ।

 

 

ਦਰਅਸਲ, ਵਿਰੋਧੀ ਪਾਰਟੀਆਂ ਆਪਣੀ ਅੰਦਰੂਨੀ ਖਿੱਚੋਤਾਣ ਵਿੱਚ ਹੀ ਫਸੀਆਂ ਹੋਈਆਂ ਹਨ ਤੇ ਸੂਬੇ ਦੀ ਸਿਆਸਤ ਵਿੱਚ ਅਲੱਗ–ਥਲੱਗ ਪੈ ਚੁੱਕੀਆਂ ਹਨ। ਇਸ ਦਾ ਲਾਹਾ ਭਾਜਪਾ ਨੂੰ ਮਿਲਣਾ ਤੈਅ ਸੀ।

 

 

ਸਾਲ 2014 ਦੌਰਾਨ ਭਾਜਪਾ ਨੇ ਇੱਕ ਪੰਜਾਬੀ ਮਨੋਹਰ ਲਾਲ ਖੱਟਰ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਸੀ।  18 ਸਾਲਾਂ ਵਿੱਚ ਪਹਿਲੀ ਵਾਰ ਕੋਈ ਗ਼ੈਰ–ਜਾਟ ਇਸ ਸੂਬੇ ਦਾ ਮੁੱਖ ਮੰਤਰੀ ਬਣਿਆ ਸੀ। ਸਾਲ 1996 ਤੋਂ 2014 ਤੱਕ ਜਾਟ ਭਾਈਚਾਰੇ ਦੇ ਹੀ ਮੁੱਖ ਮੰਤਰੀ ਬਣਦੇ ਰਹੇ ਸਨ। ਇਸ ਸਮੇਂ ਦੌਰਾਨ ਬੰਸੀ ਲਾਲ, ਓਮ ਪ੍ਰਕਾਸ਼ ਚੌਟਾਲਾ ਤੇ ਭੁਪਿੰਦਰ ਸਿੰਘ ਹੁੱਡਾ (ਦੋ ਵਾਰ) ਮੁੱਖ ਮੰਤਰੀ ਬਣੇ ਸਨ।

 

 

ਹਰਿਆਣਾ ’ਚ ਜਾਟ ਭਾਈਚਾਰੇ ਦੀ ਆਬਾਦੀ 25 ਫ਼ੀ ਸਦੀ ਹੈ ਤੇ ਉਹ ਬਹੁ–ਗਿਣਤੀ ’ਚ ਹਨ। ਸਾਲ 2016 ’ਚ ਰਾਖਵੇਂ ਕੋਟੇ ਲਈ ਵਿੱਢਿਆ ਗਿਆ ਜਾਟ ਅੰਦੋਲਨ ਬਹੁਤ ਅਹਿਮ ਰਿਹਾ ਸੀ। ਤਦ ਅੱਗਜ਼ਨੀ ਤੇ ਹਿੰਸਾ ਦੀਆਂ ਕਈ ਵਾਰਦਾਤਾਂ ਰੋਹਤਕ, ਸੋਨੀਪਤ, ਝੱਜਰ, ਜੀਂਦ ਤੇ ਭਿਵਾਨੀ ਜ਼ਿਲ੍ਹਿਆਂ ਵਿੱਚ ਵਾਪਰੀਆਂ ਸਨ। ਉਨ੍ਹਾਂ ਵਾਰਦਾਤਾਂ ਵਿੱਚ ਸਭ ਤੋਂ ਵੱਧ ਨੁਕਸਾਨ ਗ਼ੈਰ–ਜਾਟਾਂ ਦਾ ਹੀ ਹੋਇਆ ਸੀ। ਉਸ ਤੋਂ ਬਾਅਦ ਹਰਿਆਣਾ ’ਚ ਤਿੱਖੀ ਕਿਸਮ ਦਾ ਧਰੁਵੀਕਰਨ ਹੋ ਗਿਆ ਸੀ।

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇੱਥੇ ਕਲਿੱਕ ਕਰੋ / To Be Continued… ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP is on the upper hand in Haryana Khattar may comeback