ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP ਵੱਲੋਂ ਕਰਨਾਟਕ ’ਚ ਭਰੋਸੇ ਦੇ ਵੋਟ ਦੀ ਤਿਆਰੀ, ਕੁਮਾਰਸਵਾਮੀ ਦੀ ਪਾਰਟੀ ਦੋਫਾੜ

ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਆਪਣੇ ਸਮਰਥਕਾਂ ਨਾਲ

ਭਾਰਤੀ ਜਨਤਾ ਪਾਰਟੀ (BJP) ਨੇ ਹੁਣ ਸੋਮਵਾਰ ਨੂੰ ਕਰਨਾਟਕ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਹਾਸਲ ਕਰਨ ਲਈ ਸਬੰਧਤ ਮਤਾ ਪੇਸ਼ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲਈ ਵਿਧਾਨ ਸਭਾ ਦਾ ਇੱਕ ਖ਼ਾਸ ਸੈਸ਼ਨ ਸੱਦਿਆ ਜਾਵੇਗਾ। ਇਹ ਜਾਣਕਾਰੀ ਨਵੇਂ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਦਿੱਤੀ ਹੈ।

 

 

ਇਸੇ ਦੌਰਾਨ ਕਰਨਾਟਕ ਵਿੱਚ ਸ੍ਰੀ ਯੇਦੀਯੁਰੱਪਾ ਦੀ ਸਰਕਾਰ ਬਣਨ ਤੋਂ ਬਾਅਦ ਇੱਕ ਵਾਰ ਫਿਰ ਕਰਨਾਟਕ ਦੀ ਸਿਆਸਤ ਵਿੱਚ ਵੱਡਾ ਮੋੜ ਆਇਆ ਹੈ। ਜੇਡੀਐੱਸ ਵਿਧਾਇਕਾਂ ਨੇ ਸਾਬਕਾ ਮੁੱਖ ਮੰਤਰੀ ਸ੍ਰੀ ਐੱਚਡੀ ਕੁਮਾਰਸਵਾਮੀ ਨੂੰ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰਨ ਲਈ ਆਖਿਆ ਹੈ।

 

 

ਹੁਣ ਜਨਤਾ ਦਲ (ਸੈਕੂਲਰ) ਦੇ ਦੋ ਗੁੱਟ ਬਣ ਗਏ ਹਨ; ਇੱਕ ਗੁੱਟ ਤਾਂ ਵਿਰੋਧੀ ਧਿਰ ਵਿੱਚ ਬੈਠਣ ਲਈ ਤਿਆਰ ਹੈ; ਜਦ ਕਿ ਦੂਜੇ ਨੇ ਭਾਜਪਾ ਨੂੰ ਹਮਾਇਤ ਦੇਣ ਦੀ ਮੰਗ ਕੀਤੀ ਹੈ।

 

 

 

ਉੱਧਰ ਭਾਰਤੀ ਜਨਤਾ ਪਾਰਟੀ ਭਾਵੇਂ ਕਾਂਗਰਸ–ਜਨਤਾ ਦਲ (ਸੈਕੂਲਰ) ਸਰਕਾਰ ਡੇਗਣ ਵਿੱਚ ਤਾਂ ਕਾਮਯਾਬ ਹੋ ਗਈ ਹੈ ਪਰ ਹਾਲੇ ਤੱਕ ਜ਼ਿਆਦਾਤਰ ਬਾਗ਼ੀ ਵਿਧਾਇਕਾਂ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ; ਇਸ ਲਈ ਹਾਲੇ ਉਸ ਲਈ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰਨ ਕੁਝ ਔਖਾ ਹੋ ਸਕਦਾ ਹੈ।

 

 

ਇਨ੍ਹਾਂ ਬਾਗ਼ੀ ਵਿਧਾਇਕਾਂ ਦੇ ਅਸਤੀਫ਼ਿਆਂ ਕਾਰਨ ਹੀ ਤਾਂ ਪਿਛਲੇ ਮੁੱਖ ਮੰਤਰੀ ਸ੍ਰੀ ਐੱਚਡੀ ਕੁਮਾਰਸਵਾਮੀ ਦੀ ਅਗਵਾਈ ਹੇਠਲੀ ਕਾਂਗਰਸ–ਜਨਤਾ ਦਲ (ਸੈਕੂਲਰ) ਸਰਕਾਰ ਡਿੱਗੀ ਸੀ।

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਆਪਣੇ ਸਮਰਥਕਾਂ ਨਾਲ

 

ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ 105 ਵਿਧਾਇਕਾਂ ਤੇ ਇੱਕ ਆਜ਼ਾਦ ਵਿਧਾਇਕ ਐੱਚ. ਨਾਗੇਸ਼ ਦੀ ਹਮਾਇਤ ਹਾਸਲ ਹੈ। ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਹਾਲੇ ਸਿਰਫ਼ ਤਿੰਨ ਬਾਗ਼ੀਆਂ ਬਾਰੇ ਹੀ ਫ਼ੈਸਲਾ ਲਿਆ ਹੈ। ਸਦਨ ਵਿੱਚ ਕੁੱਲ ਵਿਧਾਇਕਾਂ ਦੀ ਗਿਣਤੀ 222 ਹੈ। ਸਦਨ ਵਿੱਚ ਬਹੁਮੱਤ ਹਾਸਲ ਕਰਨ ਲਈ 112 ਵਿਧਾਇਕਾਂ ਦਾ ਸਮਰਥਨ ਜ਼ਰੂਰੀ ਹੈ ਪਰ ਹਾਲੇ ਭਾਜਪਾ ਕੋਲ ਇਹ ਅੰਕੜਾ ਨਹੀਂ ਹੈ।

 

 

ਸਪੀਕਰ ਸਾਹਮਣੇ ਹਾਲੇ 13 ਅਸਤੀਫ਼ਿਆਂ ਦੀਆਂ ਅਰਜ਼ੀਆਂ ਪਈਆਂ ਹਨ ਤੇ 14 ਡਿਸਕੁਆਲੀਫ਼ਿਕੇਸ਼ਨ ਪਟੀਸ਼ਨਾਂ ਵੱਖਰੀਆਂ ਹਨ। ਇਨ੍ਹਾਂ ਵਿੱਚ ਕਾਂਗਰਸ ਦੇ ਸ੍ਰੀਮੰਤ ਪਾਟਿਲ ਵੀ ਸ਼ਾਮਲ ਹਨ, ਜਿਨ੍ਹਾਂ ਨੇ ਵਿਧਾਇਕੀ ਤੋਂ ਤਾਂ ਅਸਤੀਫ਼ਾ ਨਹੀਂ ਦਿੱਤਾ ਪਰ ਉਨ੍ਹਾਂ ਕੁਮਾਰਸਵਾਮੀ ਸਰਕਾਰ ਦੇ ਭਰੋਸੇ ਦੇ ਵੋਟ ਲੈਣ ਸਮੇਂ ਪਾਰਟੀ–ਵ੍ਹਿਪ ਦੀ ਉਲੰਘਣਾ ਕੀਤੀ ਸੀ ਤੇ ਉਹ ਸਦਨ ਵਿੱਚ ਮੌਜੂਦ ਨਹੀਂ ਰਹੇ ਸਨ।

 

 

ਇੱਕ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਸੋਮਵਾਰ ਨੂੰ ਭਰੋਸੇ ਦੇ ਵੋਟ ਸਮੇਂ ਬਾਗ਼ੀ ਵਿਧਾਇਕ ਪਰਤਣਗੇ ਨਹੀਂ। ਇੰਝ ਉਹ ਵੋਟ ਨਹੀਂ ਭੁਗਤਾਉਣਗੇ ਪਰ ਇਸ ਨਾਲ ਭਾਜਪਾ ਨੂੰ ਕੋਈ ਫ਼ਰਕ ਨਹੀਂ ਪੈਂਦਾ, ਸਪੀਕਰ ਭਾਵੇਂ ਕੋਈ ਕਾਰਵਾਈ ਨਾ ਵੀ ਕਰੇ।

 

 

ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਬਾਗ਼ੀ ਵਿਧਾਇਕ ਸੋਮਵਾਰ ਨੂੰ ਵੋਟਿੰਗ ਕਰ ਸਕਦੇ ਹਨ ਤੇ ਉਨ੍ਹਾਂ ਦੀ ਵੋਟ ਕਾਨੂੰਨੀ ਤੌਰ ਉੱਤੇ ਗਿਣੀ ਜਾਵੇਗੀ ਪਰ ਹਾਲੇ ਕੁਝ ਭੰਬਲਭੂਸਾ ਫੈਲਿਆ ਹੋਇਆ ਹੈ ਤੇ ਕਰਨਾਟਕ ਦੀ ਸਿਆਸੀ ਸਥਿਤੀ ਬਾਰੇ ਹਾਲੇ ਪੱਕੇ ਤੌਰ ਉੱਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP is preparing for confidence vote in Karnatka Kumarswamy s party bifurcated