ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਗਿਆ ਠਾਕੁਰ ਨੂੰ ਭਾਜਪਾ ਦੀ ਚੇਤਾਵਨੀ, ਹੁਣ ਹੋਵੇਗੀ ਵੱਡੀ ਕਾਰਵਾਈ

ਪ੍ਰਗਿਆ ਠਾਕੁਰ ਨੂੰ ਭਾਜਪਾ ਦੀ ਚੇਤਾਵਨੀ, ਹੁਣ ਹੋਵੇਗੀ ਵੱਡੀ ਕਾਰਵਾਈ

ਆਪਣੇ ਬਿਆਨਾਂ ਨੂੰ ਲੈ ਕੇ ਲਗਾਤਾਰ ਵਿਵਾਦਾਂ ਵਿਚ ਰਹਿਣ ਵਾਲੀ ਭੁਪਾਲ ਤੋਂ ਭਾਜਪਾ ਲੋਕ ਸਭਾ ਮੈਂਬਰ ਪ੍ਰਗਿਆ ਠਾਕੁਰ ਨੂੰ ਪਾਰਟੀ ਨੇ ਅਲੱਗ–ਥਲਗ ਕਰ ਦਿੱਤਾ ਹੈ। ਭਾਜਪਾ ਨੇ ਉਨ੍ਹਾਂ ਨੂੰ ਜਨਤਕ ਥਾਵਾਂ ਉਤੇ ਨਾ ਬੋਲਣ ਲਈ ਕਿਹਾ। ਪਾਰਟੀ ਦੇ ਦੋ ਆਗੂਆਂ ਨੇ ਨਾਮ ਨਾ ਛਾਪਣ ਦੀ ਸ਼ਰਤ ਉਤੇ ਦੱਸਿਆ ਕਿ ਭਾਜਪਾ ਮੱਧ ਪ੍ਰਦੇਸ਼ ਦੇ ਮੁੱਖੀ ਰਾਕੇਸ਼ ਸਿੰਘ ਨੇ ਪ੍ਰਗਿਆ ਠਾਕੁਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਗਲੀ ਵਾਰ ਉਨ੍ਹਾਂ ਵਿਵਾਦਤ ਬਿਆਨ ਦਿੱਤਾਂ ਤਾਂ ਉਨ੍ਹਾਂ ਉਤੇ ਸਖਤ ਕਾਰਵਾਈ ਕੀਤੀ ਜਾਵੇਗੀ।

 

ਪਾਰਟੀ ਦਾ ਮੰਨਣਾ ਹੈ ਕਿ ਜਦੋਂ ਵੀ ਪ੍ਰਗਿਆ ਠਾਕੁਰ ਕੁਝ ਬਿਆਨ ਦਿੰਦੀ ਹੈ ਤਾਂ ਉਹ ਗਲਤੀ ਕਰ ਬੈਠਦੀ ਹੈ। ਉਨ੍ਹਾਂ ਦੇ ਸਹਿਯੋਗੀ ਜੇਪੀ ਸ਼ਰਮਾ ਨੇ ਕਿਹਾ, ‘ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਸਾਧਵੀ ਨੂੰ ਬੋਲਣ ਤੋਂ ਰੋਕ ਸਕਦਾ ਹੈ?’ ਕਿਉਂਕਿ ਉਹ ਅਸਵਸਥ ਸੀ। ਉਹ ਬਹੁਤ ਵਾਰ ਬਿਮਾਰ ਪੈ ਜਾਂਦੀ ਹੈ।

 

ਜ਼ਿਕਰਯੋਗ ਹੈ ਕਿ ਪ੍ਰਗਿਆ ਸਿੰਘ ਠਾਕੁਰ ਨੇ ਇਕ ਵਾਰ ਫਿਰ ਤੋਂ ਆਪਣੇ ਬਿਆਨ ਨਾਲ ਵਿਵਾਦ ਖੜ੍ਹਾ ਕਰ ਦਿੱਤਾ ਸੀ। ਉਨ੍ਹਾਂ ਸੋਮਵਾਰ ਨੂੰ ਕਿਹਾ ਸੀ ਕਿ ਭਾਜਪਾ ਆਗੂਆਂ ਨੂੰ ਨੁਕਸਾਨ ਪਹੁੰਚਾਣ ਲਈ ਵਿਰੋਧੀ ਪਾਰਟੀ ਮਾਰਕ ਸ਼ਕਤੀ ਦੀ ਵਰਤੋਂ ਕਰ ਰਹੀ ਹੈ। ਪ੍ਰਗਿਆ ਨੇ ਸੋਮਵਾਰ ਸਵੇਰੇ ਸੂਬਾ ਭਾਜਪਾ ਦਫ਼ਤਰ ਵਿਚ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਬਾਬੂਲਾਲ ਗੌੜ ਨੂੰ ਸ਼ਰਧਾਂਜਲੀ ਦੇਣ ਲਈ ਆਯੋਜਿਤ ਸ਼ੋਕ ਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਟਿੱਪਣੀ ਕੀਤੀ ਸੀ।

 

ਉਨ੍ਹਾਂ ਕਿਹਾ ਸੀ ਕਿ ਇਕ ਵੱਡਾ ਮੁਸ਼ਕਲ ਸਮਾਂ ਚਲ ਰਿਹਾ ਹੈ। ਮੈਂ ਜਦੋਂ ਚੋਣ ਲੜੀ, ਉਸ ਸਮੇਂ ਇਕ ਮਹਾਰਾਜ ਜੀ ਆਏ, ਉਨ੍ਹਾਂ ਮੈਨੂੰ ਕਿਹਾ, ਤੁਸੀਂ ਆਪਣੀ ਸਾਧਨਾ ਨੂੰ ਘੱਟ ਨਾ ਕਰਨਾ, ਸਾਧਨਾ ਦਾ ਸਮਾਂ ਵਧਾਉਂਦੇ ਰਹਿਣਾ, ਸਾਧਨਾ ਘੱਟ ਕਰਨਾ ਕਿਉਂਕਿ ਬਹੁਤ ਬੁਰਾ ਸਮਾਂ ਹੈ ਅਤੇ ਜੋ ਵਿਰੋਧ ਹਨ, ਕੋਈ ਅਜਿਹਾ ਕੰਮ ਕਰ ਰਹੇ ਹਨ, ਅਜਿਹੀ ਮਾਰਕ ਸ਼ਕਤੀ ਦੀ ਵਰਤੋਂ ਕਰ ਰਹੇ ਹਨ ਜੋ ਭਾਰਤੀ ਜਨਤਾ ਪਾਰਟੀ ਉਤੇ ਕਰ ਰਿਹਾ ਹੈ ਅਤੇ ਉਹ ਭਾਰਤੀ ਜਨਤਾ ਪਾਰਟੀ ਨੂੰ ਨੁਕਸਾਨ ਪਹੁੰਚਣ ਲਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP issues gag order on Pragya Thakur on controversial statement