ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੇ ਲੋਕ ਸਭਾ ਮੈਂਬਰਾਂ ਨੂੰ ਜਾਰੀ ਕੀਤਾ ਵ੍ਹਿਪ

ਭਾਜਪਾ ਨੇ ਲੋਕ ਸਭਾ ਮੈਂਬਰਾਂ ਨੂੰ ਜਾਰੀ ਕੀਤਾ ਵ੍ਹਿਪ

ਭਾਰਤੀ ਜਨਤਾ ਪਾਰਟੀ ਤਿੰਨ ਲਾਈਨ ਦਾ ਵ੍ਹਿਪ ਜਾਰੀ ਕਰਦੇ ਹੋਏ ਆਪਣੇ ਲੋਕ ਸਭਾ ਮੈਂਬਰਾਂ ਨੂੰ ਸਦਨ ਵਿਚ ਉਸ ਸਮੇਂ ਮੌਜੂਦ ਰਹਿਣ ਨੂੰ ਕਿਹਾ ਜਦੋਂ ਲੋਕ ਸਭਾ ਵਿਚ ਆਧਾਰ ਬਿੱਲ ਅਤੇ ਆਰਥਿਕ ਸਰਵੇ ਰੱਖਿਆ ਗਿਆ।  ਵ੍ਹਿਪ ਅਜਿਹੇ ਸਮੇਂ ਜਾਰੀ ਕੀਤਾ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਾਰਟੀ ਦੇ ਸੰਸਦਾਂ ਦੀ ਖਿਚਾਈ ਕਰਦੇ ਹੋਏ ਸੈਸ਼ਨ ਦੌਰਾਨ ਬਹਿਸ ਸਮੇਂ ਗਾਇਬ ਰਹਿਣ ਉਤੇ ਝਾੜ ਲਗਾਈ ਸੀ।

 

ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਨੇ ਇਹ ਸਾਫ ਸੰਦੇਸ਼ ਦਿੱਤਾ ਕਿ ਭਾਜਪਾ ਉਨ੍ਹਾਂ ਸਾਰਿਆਂ ਦੀ ਸਦਨ ਅਤੇ ਪੈਨਲਾਂ ਵਿਚ ਮੌਜੂਦਗੀ ਨੂੰ ਲੈ ਕੇ ਕਰੀਬੀ ਨਜ਼ਰ ਰੱਖ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੁੱਛਿਆ ਕੀ ਸੰਸਦ ਇਹ ਜਾਣਦੇ ਹਨ ਕਿਵੇਂ ਉਨ੍ਹਾਂ ਮੰਤਰੀ ਮੰਡਲ ਦਾ ਗਠਨ ਕੀਤਾ ਅਤੇ ਕਿਵੇਂ ਸਦਨ ਵਿਚ ਮੌਜੂਦਗੀ ਉਸਦਾ ਇਕ ਵੱਡਾ ਹਿੱਸਾ ਹੈ।

 

ਉਨ੍ਹਾਂ ਕਿਹਾ ਕਿ ਉਹ ਸਦਨ ਵਿਚ  ਹਾਜ਼ਰੀ, ਉਨ੍ਹਾਂ ਦਾ ਕੰਮ ਵਿਚ ਦਖਲ, ਸਵਾਲ ਅਤੇ ਸੰਸਦੀ ਕਮੇਟੀ ਨਾਲ ਕਿਵੇਂ ਸੰਸਦ ਵਿਚ ਗੱਲ ਕਰਦੇ ਹਨ, ਇਹ ਸਭ ਦੇਖਕੇ ਫੈਸਲਾ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP issues whip to Lok Sabha MPs After PM Modi rebuke over session bunking