ਅਗਲੀ ਕਹਾਣੀ

ਭਾਜਪਾ ਵੱਲੋਂ ‘ਭਾਰਤ ਦੇ ਮਨ ਦੀ ਗੱਲ’ ਮੁਹਿੰਮ ਦੀ ਸ਼ੁਰੂਆਤ

ਭਾਜਪਾ ਵੱਲੋਂ ‘ਭਾਰਤ ਦੇ ਮਨ ਦੀ ਗੱਲ’ ਮੁਹਿੰਮ ਦੀ ਸ਼ੁਰੂਆਤ

ਲੋਕ ਸਭਾ ਚੋਣਾਂ ਲਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਭਾਰਤ ਦੇ ਮਨ ਦੀ ਗੱਲ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ। ਇਸ ਰਾਹੀਂ ਭਾਜਪਾ ਲੋਕਾਂ ਦੀ ਰਾਏ ਲੈ ਕੇ ਆਪਣਾ ਸੰਕਲਪ ਪੱਤਰ (ਘੋਸ਼ਣਾ ਪੱਤਰ) ਤਿਆਰ ਕਰੇਗੀ। ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ‘ਭਾਰਤ ਦੇ ਮਨ ਦੀ ਗੱਲ – ਮੋਦੀ ਦੇ ਨਾਲ’ ਪ੍ਰੋਗਰਾਮ ਭਾਰਤ ਦੀ ਚੋਣ ਪ੍ਰਕਿਰਿਆ ਵਿਚ ਆਪਣੇ ਆਪ ਵਿਚ ਇਕ ਵੱਖਰਾ ਪ੍ਰੋਗਰਾਮ ਹੋਵੇਗਾ।

 

ਅਮਿਤ ਸ਼ਾਹ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਦੇ ਅੰਦਰ ਜੋ ਸਕਿਤੀ ਸੀ, ਉਹ ਦੇਸ਼ ਦੇ ਲੋਕ ਤੰਤਰ ਵਿਚ ਲੋਕਾਂ ਦੀ ਆਸਥਾ ਨੂੰ ਡੇਗਣ ਵਾਲੀ ਸੀ। 2014 ਤੋਂ ਪਹਿਲਾਂ 30 ਸਾਲ ਤੱਕ ਦੇਸ਼ ਦੀਆਂ ਸਮੱਸਿਆਵਾਂ ਹੱਲ ਲਈ ਦੂਰਦਰਸ਼ੀ ਸੋਚ ਨਾਲ ਠੋਸ ਕਦਮ ਨਹੀਂ ਚੁੱਕੇ ਗਏ।  2014 ਤੋਂ ਪਹਿਲਾਂ ਚੋਣ ਜਿੱਤਣ ਲਈ ਸਿਰਫ ਝੂਠੇ ਵਾਅਦੇ ਕੀਤੇ ਗਏ ਜਿਸ ਨਾਲ ਦੇਸ਼ ਦੇ ਅਰਥ ਤੰਤਰ ਦੇ ਸਾਰੇ ਪੈਰਾਮੀਟਰ ਮੂਧੇ ਮੂੰਹ ਡਿੱਗੇ ਗਏ ਸਨ।

 

ਉਨ੍ਹਾਂ ਕਿਹਾ ਕਿ 2014 ਵਿਚ 30 ਸਾਲ ਬਾਅਦ ਦੇਸ਼ ਦੀ ਜਨਤਾ ਨੇ ਮੋਦੀ ਦੀ ਅਗਵਾਈ ਵਾਲੀ ਪੂਰਨ ਬਹੁਮਤ ਵਾਲੀ ਸਰਕਾਰ ਬਣਾਈ। ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਦੀ ਸਥਿਤੀ ਨੂੰ ਬਦਲਿਆ ਹੈ। ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਨੀਤੀਆਂ ਕਾਰਨ ਦੇਸ਼ ਵਿਚ ਲੰਬੇ ਸਮੇਂ ਦੇ ਵਿਕਾਸ ਦੀ ਨੀਂਹ ਰੱਖੀ ਗਈ ਹੈ।

 

ਉਨ੍ਹਾਂ ਕਿਹਾ ਕਿ ਭਾਰਤ ਦੇ ‘ਮਨ ਦੀ ਗੱਲ – ਮੋਦੀ ਨਾਲ’, ਸੰਕਲਪ ਪੱਤਰ ਦੇ ਲੋਕਤੰਤਰਿਕਣ ਦਾ ਇਹ ਅਨੌਖਾ ਪ੍ਰਯੋਗ ਹੈ। 10 ਕਰੋੜ ਪਰਿਵਾਰ ਕਿਸ ਤਰ੍ਹਾਂ ਦਾ ਦੇਸ਼ ਚਾਹੁੰਦੇ ਹਨ ਇਹ ਗੱਲ ਉਨ੍ਹਾਂ ਗੱਲ ਉਨ੍ਹਾਂ ਜਾਣਨੀ ਜਾਵੇਗੀ।


ਭਾਜਪਾ ਨੇ ਆਪਣੇ ਇਸ ਮੁਹਿੰਮ ਨੂੰ ਸੰਕਲਪ ਪੱਤਰ :  ਭਾਰਤ ਦੇ ਮਨ ਦੀ ਗੱਲ ਨਾਮ ਦਿੱਤਾ ਗਿਆ ਹੈ। ਇਸ ਰਾਹੀਂ ਭਾਜਪਾ ਲੋਕਾਂ ਦੀ ਰਾਏ ਲੈ ਕੇ ਆਪਣਾ ਸੰਕਲਪ ਪੱਤਰ ਤਿਆਰ ਕਰੇਗੀ। ਰਾਮ ਜਨਮ ਭੀ ਅਤੇ ਗੰਗਾ ਸਮੇਤ ਸਾਰੇ ਅਹਿਮ ਵਿਸ਼ੇ ਸ਼ਾਮਲ ਹੋਣਗੇ। ਦਰਅਸਲ, ਭਾਜਪਾ ਚੋਣ ਮੈਦਾਨ ਵਿਚ ਆਪਣੀ ਵਜਾਏ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਦੇਸ਼ ਦੀ ਜਨਤਾ ਨੂੰ ਲੜਦਾ ਹੋਇਆ ਦੇਖਦਾ ਚਾਹੁੰਦੀ ਹੈ।

 

ਜਨਤਾ ਦੀ ਰਾਏ ਤੋਂ ਤਿਆਰ ਹੋਣ ਵਾਲੇ ਸੰਕਲਪ ਪੱਤਰ ਨੂੰ ਚੋਣਾਂ ਵਿਚ ਲੈ ਕੇ ਭਾਜਪਾ ਦੱਸੇਗੀ ਕਿ ਉਹ ਜੋ ਵੀ ਕਰਨ ਜਾ ਰਹੀ ਹੈ, ਉਹ ਕਿਸੇ ਪਾਰਟੀ ਜਾਂ ਆਗੂ ਦਾ ਵਾਅਦਾ ਨਹੀਂ, ਸਗੋਂ ਦੇਸ਼ ਦੀ ਜਨਤਾ ਦੀਆਂ ਉਮੀਦਾਂ ਹਨ, ਜੋ ਸਾਹਮਣੇ ਆਈਆਂ ਹਨ ਅਤੇ ਉਸ ਨੂੰ ਪੂਰਾ ਕਰੇਗੀ।

 

ਸੰਕਲਪ ਪੱਤਰ ਲਈ 12 ਸਬ ਕਮੇਟੀਆਂ ਦਾ ਗਠਨ

 

ਭਾਜਪਾ ਨੇ ਸੰਕਲਪ ਪੱਤਰ ਤਿਆਰ ਕਰਨ ਲਈ 12 ਉਪ ਕਮੇਟੀਆਂ ਦਾ ਐਲਾਨ ਕੀਤਾ ਹੈ, ਜੋ ਵੱਖ–ਵੱਖ ਵਿਸ਼ਿਆਂ ਉਤੇ ਲੋਕਾਂ ਦੀ ਰਾਏ ਅਤੇ ਹੋਰ ਸਮੱਗਰੀ ਇਕੱਠੀ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: BJP launches talk of India mind campaign