ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਆਗੂ ਦੇਵੇਂਦਰ ਫੜਨਵੀਸ ਬਣੇ ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ

ਭਾਰਤੀ ਜਨਤਾ ਪਾਰਟੀ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ ਹੈ। ਐਤਵਾਰ ਨੂੰ ਰਸਮੀ ਤੌਰ 'ਤੇ ਇਸ ਗੱਲ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਧਾਨ ਸਭਾ 'ਚ ਨਾਨਾ ਪਟੋਲੇ ਨੂੰ ਸਰਬਸੰਮਤੀ ਨਾਲ ਸਪੀਕਰ ਚੁਣਿਆ ਗਿਆ।
 

ਕਾਂਗਰਸ ਨੇ ਸੂਬਾ ਵਿਧਾਨ ਸਭਾ ਪ੍ਰਧਾਨ ਅਹੁਦੇ ਲਈ ਸੱਤਾਧਿਰ ਸ਼ਿਵਸੈਨਾ-ਕਾਂਗਰਸ-ਰਾਕਾਂਪਾ ਗਠਜੋੜ ਦੇ ਉਮੀਦਵਾਰ ਵਜੋਂ ਪਾਰਟੀ ਵਿਧਾਇਕ ਪਟੋਲੇ ਦੇ ਨਾਂ ਦਾ ਸ਼ਨਿੱਚਰਵਾਰ ਨੂੰ ਐਲਾਨ ਕੀਤਾ, ਜਦਕਿ ਭਾਜਪਾ ਨੇ ਕਥੋਰੇ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਪਟੋਲੇ ਵਿਦਰਭ 'ਚ ਸਾਕੋਲੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ, ਜਦਕਿ ਕਥੋਰੇ ਠਾਣੇ 'ਚ ਮੁਰਬਾਡ ਤੋਂ ਵਿਧਾਇਕ ਹਨ। ਦੋਹਾਂ ਆਗੂਆਂ ਦਾ ਵਿਧਾਇਕ ਵਜੋਂ ਚੌਥਾ ਕਾਰਜਕਾਲ ਹੈ।

 

 

ਵਿਧਾਨ ਸਭਾ 'ਚ ਭਾਜਪਾ ਵਿਧਾਇਕ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀ ਵਿਧਾਨ ਸਭਾ ਸਪੀਕਰ ਦੇ ਅਹੁਦੇ ਲਈ ਕਿਸਨ ਕਥੋਰੇ ਨੂੰ ਨਾਮਜ਼ਦ ਕੀਤਾ ਸੀ ਪਰ ਸਰਬ ਪਾਰਟੀ ਬੈਠਕ 'ਚ ਹੋਰ ਪਾਰਟੀਆਂ ਨੇ ਸਾਨੂੰ ਅਪੀਲ ਕੀਤੀ ਅਤੇ ਇਹ ਪਰੰਪਰਾ ਰਹੀ ਹੈ ਕਿ ਸਪੀਕਰ ਨੂੰ ਬਗੈਰ ਵਿਰੋਧ ਚੁਣਿਆ ਜਾਂਦਾ ਹੈ। ਇਸ ਲਈ ਅਸੀ ਇਸ ਅਪੀਲ ਨੂੰ ਸਵੀਕਾਰ ਕਰ ਲਿਆ ਅਤੇ ਆਪਣੇ ਉਮੀਦਵਾਰ ਦਾ ਨਾਂ ਵਾਪਸ ਲੈ ਲਿਆ।
 

ਜ਼ਿਕਰਯੋਗ ਹੈ ਕਿ ਉਧਵ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਵਿਕਾਸ ਅਘਾੜੀ ਸਰਕਾਰ ਨੇ ਸ਼ਨਿੱਚਰਵਾਰ ਨੂੰ ਸੂਬਾ ਵਿਧਾਨ ਸਭਾ 'ਚ ਬਹੁਮੱਤ ਪ੍ਰਾਪਤ ਕੀਤਾ ਸੀ। ਕੁੱਲ 288 ਮੈਂਬਰਾਂ ਵਾਲੇ ਸਦਨ 'ਚ ਗਠਜੋੜ ਦੇ ਪੱਖ 'ਚ ਕੁੱਲ 169 ਵਿਧਾਇਕਾਂ ਨੇ ਵੋਟਿੰਗ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP leader and former CM Devendra Fadnavis has been elected as Leader of Opposition of Maharashtra Assembly