ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ’ਚ ਭਾਜਪਾ ਆਗੂ ਸਮੇਤ 5 ਪਰਿਵਾਰਕ ਜੀਆਂ ਦਾ ਕਤਲ

ਮਹਾਰਾਸ਼ਟਰ ’ਚ ਭਾਜਪਾ ਆਗੂ ਸਮੇਤ 5 ਪਰਿਵਾਰਕ ਜੀਆਂ ਦਾ ਕਤਲ

ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਸ਼ਹਿਰ ਭੁਸਾਵਲ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਗਰ ਸੇਵਕ ਰਵਿੰਦਰ ਖਰਾਤ ਦੇ ਪਰਿਵਾਰ ਉੱਤੇ ਰਾਤੀਂ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ ਤੇ ਚਾਕੁਆਂ ਨਾਲ ਵੀ ਵੀ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਭਾਜਪਾ ਆਗੂ ਤੇ ਉਸ ਦੇ ਪਰਿਵਾਰ ਦੇ 4 ਹੋਰ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਹੈ।

 

 

ਇਸ ਘਟਨਾ ਤੋਂ ਬਾਅਦ ਸਮੁੱਚਾ ਭੁਸਾਵਲ ਸ਼ਹਿਰ ਸੁੰਨ ਹੋ ਕੇ ਰਹਿ ਗਿਆ ਹੈ। ਪੁਲਿਸ ਪ੍ਰਸ਼ਾਸਨ ਦੀ ਕਾਰਜਕੁਸ਼ਲਤਾ ਉੱਤੇ ਸੁਆਲ ਉਠਾਏ ਜਾ ਰਹੇ ਹਨ। ਚੋਣਾਂ ਕਾਰਨ ਇਹ ਕਤਲ ਕਾਂਡ ਵੱਡਾ ਮੁੱਦਾ ਬਣੇਗਾ।

 

 

ਇਹ ਦਿਲ–ਕੰਬਾਊ ਤੇ ਹੌਲਨਾਕ ਵਾਰਦਾਤ ਐਤਵਾਰ ਦੀ ਰਾਤ 9 ਕੁ ਵਜੇ ਦੀ ਹੈ। ਰਵਿੰਦਰ ਖਰਾਤ ਭੁਸਾਵਲ ਦੇ ਸਮਤਾ ਨਗਰ ਸਥਿਤ ਆਪਣੇ ਘਰ ਦੇ ਸਾਹਮਣੇ ਹੀ ਬੈਠੇ ਸਨ ਕਿ ਦੋ ਹਮਲਾਵਰਾਂ ਨੇ ਅਚਾਨਕ ਉਨ੍ਹਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਹਮਲੇ ’ਚ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

 

 

ਗੋਲੀਆਂ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਭਰਾ ਸੁਨੀਲ ਬਾਬੂ ਰਾਓ ਖਰਾਤ ਬਾਹਰ ਆਏ। ਹਮਲਾਵਰਾਂ ਨੇ ਉਨ੍ਹਾਂ ਉੱਤੇ ਵੀ ਗੋਲੀਆਂ ਵਰ੍ਹਾ ਦਿੱਤੀਆਂ। ਸੁਨੀਲ ਖਰਾਤ ਜਾਨ ਬਚਾਉਣ ਲਈ ਲਾਗਲੇ ਘਰ ਵਿੱਚ ਵੜ ਗਏ। ਹਮਲਾਵਰ ਉੱਥੇ ਵੀ ਪੁੱਜ ਗਏ।

 

 

ਫਿਰ ਹਮਲਾਵਰਾਂ ਨੇ ਚਾਕੂਆਂ ਨਾਲ ਸੁਨੀਲ ਖਰਾਤ ਉੱਤੇ ਬੁਰੀ ਤਰ੍ਹਾਂ ਹਮਲਾ ਕੀਤਾ ਤੇ ਉਨ੍ਹਾਂ ਦਾ ਗਲ਼ਾ ਵੱਢ ਦਿੱਤਾ। ਉਨ੍ਹਾਂ ਦੀ ਵੀ ਮੌਕੇ ਉੱਤੇ ਹੀ ਮੌਤ ਹੋ ਗਈ।

 

 

ਹਮਲਾਵਰਾਂ ਨੇ ਬਾਅਦ ’ਚ ਰਵਿੰਦਰ ਖਰਾਤ ਦੇ ਦੋਵੇਂ ਪੁੱਤਰਾਂ ਰੋਹਿਤ ਤੇ ਪ੍ਰੇਮ ਸਾਗਰ ਦੇ ਨਾਲ–ਨਾਲ ਉਨ੍ਹਾਂ ਦੇ ਇੱਕ ਦੋਸਤ ਉੱਤੇ ਵੀ ਚਾਕੂਆਂ ਨਾਲ ਹਮਲਾ ਬੋਲ ਦਿੱਤਾ। ਉੱਥੇ ਉਨ੍ਹਾਂ ਵਿੱਚੋਂ ਦੋ ਦੀ ਤਾਂ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਤੀਜੇ ਨੂੰ ਜਦੋਂ ਹਸਪਤਾਲ ਲਿਜਾਂਦਾ ਜਾ ਰਿਹਾ ਸੀ, ਉਸ ਦੀ ਰਾਹ ਵਿੱਚ ਵੀ ਮੌਤ ਹੋ ਗਈ।

 

 

ਇਸ ਘਟਨਾ ਵਿੱਚ ਰਵਿੰਦਰ ਖਰਾਤ ਦੀ ਪਤਨੀ ਵੀ ਜ਼ਖ਼ਮੀ ਹੈ, ਜਿਨ੍ਹਾਂ ਦਾ ਇਲਾਜ ਇਸ ਵੇਲੇ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਿਸ ਨੇ ਹਾਲੇ ਤਿੰਨ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਉੱਤੇ ਹਿਰਾਸਤ ਵਿੱਚ ਲਿਆ ਹੈ। ਉਂਝ ਪੁਲਿਸ ਇਸ ਵਾਰਦਾਤ ਨੂੰ ਕਿਸੇ ਪੁਰਾਣੀ ਆਪਸੀ ਰੰਜਿਸ਼ ਦਾ ਨਤੀਜਾ ਦੱਸ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP leader and four of his family members murdered in Maharashtra