ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਈਵਨ’ ਦਿਨ ਜਾਣਬੁੱਝ ਕੇ ‘ਔਡ’ ਕਾਰ ’ਚ ਜਾਂਦੇ BJP ਆਗੂ ਦਾ ਚਲਾਨ ਕੱਟਿਆ

‘ਈਵਨ’ ਦਿਨ ਜਾਣਬੁੱਝ ਕੇ ‘ਔਡ’ ਕਾਰ ’ਚ ਜਾਂਦੇ BJP ਆਗੂ ਦਾ ਚਲਾਨ ਕੱਟਿਆ

ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੇ ਆਗੂ ਵਿਜੇ ਗੋਇਲ ਦਾ ਸੋਮਵਾਰ ਨੂੰ ਦਿੱਲੀ ਪੁਲਿਸ ਨੇ ਚਲਾਨ ਕੱਟ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਜਾਣਬੁੱਝ ਕੇ ਅੱਜ ਦੇ ‘ਈਵਨ’ ਦਿਨ ਟੌਂਕ ਨੰਬਰ ਵਾਲੀ ਕਾਰ ਲੈ ਕੇ ਨਿੱਕਲੇ ਸਨ। ਦਰਅਸਲ, ਉਹ ਇਸ ਆੱਡ–ਈਵਨ ਯੋਜਨਾ ਦਾ ਵਿਰੋਧ ਕਰਨਾ ਚਾਹੁੰਦੇ ਸਨ।

 

 

ਇਸ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਖ਼ਤਰਨਾਕ ਹੱਦ ਤੱਕ ਪੁੱਜ ਚੁੱਕੇ ਪ੍ਰਦੂਸ਼ਣ ਕਾਰਨ ਅੱਜ ਸੋਮਵਾਰ ਤੋਂ ਜਿਸਤ–ਟਾਂਕ (ਆੱਡ–ਈਵਨ) ਵਿਵਸਥਾ ਲਾਗੂ ਹੋ ਗਈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਇਹ ਨਿਯਮ 12 ਦਿਨਾਂ ਤੱਕ ਚੱਲੇਗਾ। ਅੱਜ ਸੋਮਵਾਰ ਤੋਂ ਦਿੱਲੀ ’ਚ ਉਹੀ ਗੱਡੀਆਂ ਚੱਲਣਗੀਆਂ, ਜਿਨ੍ਹਾਂ ਦੇ ਨੰਬਰਾਂ ਦੇ ਅੰਤ ਵਿੱਚ 0, 2, 4, 6 ਜਾਂ 8 ਆਉਂਦਾ ਹੈ। ਭਲਕੇ ਜਦੋਂ 5 ਨਵੰਬਰ ਹੋਵੇਗੀ ਤਾਂ ਉਹ ਆੱਡ ਭਾਵ ਟਾਂਕ ਅੰਕ ਹੋਵੇਗਾ, ਇਸ ਲਈ ਰਾਜਧਾਨੀ ਵਿੱਚ ਗੱਡੀਆਂ ਵੀ ਸਿਰਫ਼ ਉਹੀ ਚੱਲਣਗੀਆਂ ਜਿਨ੍ਹਾਂ ਦੇ ਅੰਤ ਦਾ ਨੰਬਰ 1, 3, 5, 7 ਜਾਂ 9 ਹੋਵੇਗਾ। ਇਸ ਹੁਕਮ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 4,000 ਰੁਪਏ ਜੁਰਮਾਨਾ ਲਾਇਆ ਜਾਵੇਗਾ।

 

 

ਇਹ ਵਿਵਸਥਾ ਅੱਜ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮੀਂ 8:00 ਵਜੇ ਤੱਕ ਲਾਗੂ ਰਹੇਗੀ।

 

ਇਸ ਮਾਮਲੇ ’ਚ ਛੋਟ ਇੰਝ ਰਹੇਗੀ:

 

ਐਤਵਾਰ ਨੂੰ ਇਸ ਨਿਯਮ ਤੋਂ ਛੋਟ ਰਹੇਗੀ।

ਔਰਤਾਂ ਨੂੰ ਵੀ ਛੋਟ ਦਿੱਤੀ ਗਈ ਹੈ, ਜੇ ਡਰਾਇਵਰ ਔਰਤ ਹੈ ਤਾਂ ਉਸ ਨੂੰ ਛੋਟ ਹੋਵੇਗੀ ਪਰ ਉਸ ਵਿੱਚ ਕੋਈ ਮਰਦਾਨਾ ਸਵਾਰੀ ਨਾ ਹੋਵੇ।

ਔਰਤ ਦੇ ਨਾਲ 12 ਸਾਲ ਤੱਕ ਦੇ ਬੱਚੇ ਨੂੰ ਵੀ ਛੋਟ ਮਿਲੇਗੀ; ਉਹ ਭਾਵੇਂ ਲੜਕਾ ਹੋਵੇ ਲੜਕੀ।

ਬੈਟਰੀਆਂ ਨਾਲ ਚੱਲਣ ਵਾਲੇ ਵਾਹਨਾਂ ਨੂੰ ਵੀ ਛੋਟ ਮਿਲੇਗੀ।

ਦੋਪਹੀਆ ਵਾਹਨਾਂ ਨੂੰ ਛੋਟ ਹੋਵੇਗੀ।

ਐਮਰਜੈਂਸੀ ਗੱਡੀਆਂ ਜਿਵੇਂ ਐਂਬੂਲੈਂਸ, ਫ਼ਾਇਰ ਬ੍ਰਿਗੇਡ ਉੱਤੇ ਕੋਈ ਰੋਕ ਨਹੀਂ ਹੋਵੇਗੀ।

 

 

ਇੰਝ ਰਾਜਧਾਨੀ ਦੇ 70 ਲੱਖ ਦੋ–ਪਹੀਆ ਵਾਹਨਾਂ ਨੂੰ ਵੀ ਛੋਟ ਰਹੇਗੀ। ਇਸ ਵਾਰ ਸੀਐੱਨਜੀ ਕਾਰਾਂ ਨੂੰ ਛੋਟ ਨਹੀਂ ਦਿੱਤੀ ਗਈ ਹੈ। ਇਸ ਕਾਰਨ ਜਨਤਕ ਵਾਹਨਾਂ ਵਿੱਚ ਭੀੜ ਵਧ ਜਾਵੇਗੀ। ਸਰਕਾਰ ਨੇ 2,000 ਹਜ਼ਾਰ ਵਾਧੂ ਬੱਸਾਂ ਦਾ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਹੈ। ਆਮ ਜਨਤਾ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਮੈਟਰੋ ਰੇਲਾਂ ਦੇ ਰੂਟ ਤੇ ਸਮੇਂ ਵੀ ਵਧਾਏ ਜਾਣਗੇ।

 

 

ਦਿੱਲੀ ਸਰਕਾਰ ਨੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਹਿਲਾਂ ਵੀ ਦੋ ਵਾਰ ਇਹ ਆੱਡ–ਈਵਨ ਵਿਵਸਥਾ ਲਾਗੂ ਕਰ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP Leader challaned who knowingly took ODD no car on Even Day