ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ : ਲੌਕਡਾਊਨ 'ਚ ਮਹਿਲਾ ਦੋਸਤ ਨੂੰ ਮਿਲਣ ਗਿਆ ਭਾਜਪਾ ਆਗੂ ਤੀਜ਼ੀ ਮੰਜ਼ਲ ਤੋਂ ਡਿੱਗਿਆ

ਚੰਡੀਗੜ੍ਹ 'ਚ ਭਾਜਪਾ ਨੇਤਾ ਨੂੰ ਆਪਣੀ ਕਥਿਤ ਮਹਿਲਾ ਦੋਸਤ ਨੂੰ ਚੋਰੀ-ਛੁਪੇ ਮਿਲਣਾ ਕਾਫ਼ੀ ਮਹਿੰਗਾ ਪੈ ਗਿਆ। ਜਾਣਕਾਰੀ ਮੁਤਾਬਕ 51 ਸਾਲਾ ਚੰਦਰ ਪ੍ਰਕਾਸ਼ ਕਥੂਰੀਆ ਸੈਕਟਰ-63 ਸਥਿੱਤ ਇੱਕ ਸੁਸਾਇਟੀ 'ਚ ਆਪਣੀ ਮਹਿਲਾ ਦੋਸਤ ਨੂੰ ਮਿਲਣ ਲਈ ਪਹੁੰਚੇ ਸਨ। ਇਸ ਦੌਰਾਨ ਕੋਈ ਹੋਰ ਵੀ ਉੱਥੇ ਆ ਗਿਆ।
 

ਉਹ ਕੱਪੜੇ ਦੀ ਰੱਸੀ ਬਣਾ ਕੇ ਤੀਜੀ ਮੰਜ਼ਿਲ ਤੋਂ ਹੇਠਾਂ ਉੱਤਰ ਰਹੇ ਸਨ ਅਤੇ ਅਚਾਨਕ ਡਿੱਗ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਚੰਡੀਗੜ੍ਹ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਸ ਸਮੇਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੇ ਪੈਰਾਂ 'ਚ ਫਰੈਕਚਰ ਦੱਸਿਆ ਜਾ ਰਿਹਾ ਹੈ। ਚੰਦਰ ਪ੍ਰਕਾਸ਼ ਕਥੂਰੀਆ ਹਰਿਆਣਾ ਸ਼ੂਗਰ ਫੈਡ ਦੇ ਚੇਅਰਮੈਨ ਰਹਿ ਚੁੱਕੇ ਹਨ। ਫਿਲਹਾਲ ਉਹ ਹਰਿਆਣਾ ਭਾਜਪਾ ਦੀ ਵਰਕਿੰਗ ਕਮੇਟੀ 'ਚ ਵਿਸ਼ੇਸ਼ ਮੈਂਬਰ ਹਨ।
 

ਘਟਨਾ ਸ਼ੁੱਕਰਵਾਰ ਦੇਰ ਸ਼ਾਮ ਦੀ ਹੈ। ਚੰਦਰ ਪ੍ਰਕਾਸ਼ ਕਥੂਰੀਆ ਸੈਕਟਰ-63 'ਚ ਸਥਿਤ ਸੁਸਾਇਟੀ ਵਿੱਚ ਆਪਣੇ ਦਫ਼ਤਰ 'ਚ ਕੰਮ ਕਰਨ ਵਾਲੀ ਕਥਿਤ ਮਹਿਲਾ ਸਾਥੀ ਨੂੰ ਮਿਲਣ ਗਏ ਸਨ। ਇਸ ਦੌਰਾਨ ਘਰ ਦੇ ਮੁੱਖ ਦਰਵਾਜ਼ੇ ਦੀ ਘੰਟੀ ਵੱਜੀ, ਪਰ ਕਥੂਰੀਆ ਉਸ ਵਿਅਕਤੀ ਨੂੰ ਮਿਲਣਾ ਨਹੀਂ ਚਾਹੁੰਦੇ ਸਨ। ਇਸ ਕਾਰਨ ਉਹ ਕੱਪੜੇ ਦੀ ਰੱਸੀ ਬਣਾ ਕੇ ਘਰ ਦੇ ਪਿਛਲੇ ਹਿੱਸੇ ਤੋਂ ਹੇਠਾਂ ਉਤਰਨ ਲੱਗੇ। ਇਸ ਦੌਰਾਨ ਉਹ ਹੇਠਾਂ ਆ ਡਿੱਗੇ।
 

ਘਟਨਾ ਤੋਂ ਬਾਅਦ ਉਹ ਬੇਹੋਸ਼ੀ ਦੀ ਹਾਲਤ 'ਚ ਜ਼ਮੀਨ 'ਤੇ ਪਏ ਰਹੇ। ਉਨ੍ਹਾਂ ਦੇ ਪੈਰ 'ਚ ਗੰਭੀਰ ਸੱਟ ਲੱਗੀ ਹੈ। ਇਸ ਮਗਰੋਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਉਨ੍ਹਾਂ ਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ, ਪਰ ਡਾਕਟਰਾਂ ਨੇ ਕਥੂਰੀਆ ਨੂੰ ਅਨਫਿੱਟ ਦੱਸਿਆ। ਕਥੂਰੀਆ ਨੂੰ ਫੋਰਟਿਸ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ ਹੈ।
 

6 ਸਾਲ ਲਈ ਪਾਰਟੀ 'ਚੋਂ ਕੱਢਿਆ :
ਚੰਦਰ ਪ੍ਰਕਾਸ਼ ਕਥੂਰੀਆ ਦੀ ਬਾਲਕਨੀ ਤੋਂ ਹੇਠਾਂ ਡਿੱਗਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ 6 ਸਾਲ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਹੈ। ਵੀਡੀਓ ਸਾਹਮਣੇ ਆਉਣ ਤੋਂ ਦੋ ਦਿਨ ਬਾਅਦ ਉਨ੍ਹਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ, ਜੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ 'ਚ ਉਹ ਕੱਪੜੇ ਦੀ ਮਦਦ ਨਾਲ ਹੇਠਾਂ ਉਤਰਨ ਸਮੇਂ ਡਿੱਗ ਜਾਂਦੇ ਹਨ। ਹਾਲਾਂਕਿ, ਹਰਿਆਣਾ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਵੱਲੋਂ ਜਾਰੀ ਪੱਤਰ ਵਿੱਚ ਉਨ੍ਹਾਂ ਨੂੰ ਹਟਾਏ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਭਾਜਪਾ ਦੇ ਕਰਨਾਲ ਜ਼ਿਲ੍ਹਾ ਪ੍ਰਧਾਨ ਜਗਮੋਹਨ ਆਨੰਦ ਨੇ ਕਿਹਾ, "ਹਾਂ, ਉਨ੍ਹਾਂ ਨੂੰ ਇੱਕ ਵੀਡੀਓ ਦੇ ਅਧਾਰ 'ਤੇ ਪਾਰਟੀ 'ਚੋਂ ਬਾਹਰ ਕੱਢਿਆ ਗਿਆ ਹੈ, ਜਿਸ 'ਚ ਉਨ੍ਹਾਂ ਦੇ ਚਰਿੱਤਰ 'ਤੇ ਸਵਾਲ ਖੜ੍ਹੇ ਕੀਤੇ ਹਨ।"


ਚੰਦਰ ਪ੍ਰਕਾਸ਼ ਕਥੂਰੀਆ ਕਰਨਾਲ (ਹਰਿਆਣਾ) ਦੇ ਸੈਕਟਰ-13 'ਚ ਰਹਿੰਦੇ ਹਨ। ਉਨ੍ਹਾਂ ਨੇ ਪਿਛਲੀਆਂ ਲੋਕ ਸਭਾ ਚੋਣਾਂ 'ਚ ਕਰਨਾਲ ਤੋਂ ਟਿਕਟ ਦੀ ਮੰਗ ਕੀਤੀ ਸੀ। ਉਨ੍ਹਾਂ ਨੇ 2009 ਵਿੱਚ ਭਾਜਪਾ ਦੀ ਟਿਕਟ 'ਤੇ ਵਿਧਾਨ ਸਭਾ ਚੋਣਾਂ ਲੜੀਆਂ ਸਨ, ਪਰ ਹਾਰ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP leader expels from party after descending from balcony