ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਪੋਹਾ' ਬਿਆਨ 'ਤੇ ਭਾਜਪਾ ਆਗੂ ਦੀ ਟਵਿਟਰ ਯੂਜਰਾਂ ਨੇ ਲਗਾਈ ਕਲਾਸ

ਭਾਰਤੀ ਜਨਤਾ ਪਾਰਟੀ ਦੇ ਆਗੂ ਕੈਲਾਸ਼ ਵਿਜੇਵਰਗੀਏ ਆਪਣੇ ਅਜੀਬੋ-ਗਰੀਬ ਬਿਆਨ ਕਾਰਨ ਸੁਰਖੀਆਂ 'ਚ ਆ ਗਏ ਹਨ। ਉਨ੍ਹਾਂ ਕਿਹਾ, "ਮੇਰੇ ਘਰ 'ਚ ਮਜ਼ਦੂਰੀ ਕਰ ਰਹੇ ਲੋਕਾਂ ਦੇ ਪੋਹਾ ਖਾਣ ਦੇ ਅੰਦਾਜ਼ ਤੋਂ ਮੈਂ ਸਮਝ ਗਿਆ ਕਿ ਉਹ ਬੰਗਲਾਦੇਸ਼ੀ ਹਨ।" ਕੈਲਾਸ਼ ਵਿਜੇਵਰਗੀਏ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਟਵਿੱਟਰ 'ਤੇ ਭਾਜਪਾ ਨੇਤਾ ਦੇ ਅਜੀਬੋ-ਕਰੀਬ ਬਿਆਨ ਤੋਂ ਬਾਅਦ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

 


 

ਦਰਅਸਲ, ਵੀਰਵਾਰ ਨੂੰ ਭਾਜਪਾ ਨੇਤਾ ਕੈਲਾਸ਼ ਵਿਜੇਵਰਗੀਏ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਇੰਦੌਰ ਪਹੁੰਚੇ ਸਨ। ਉਥੇ ਉਨ੍ਹਾਂ ਕਿਹਾ, "ਹਾਲ ਹੀ 'ਚ ਮੇਰੇ ਘਰ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਖਾਣਾ ਖਾਣ ਦਾ ਸਟਾਈਲ ਮੈਨੂੰ ਅਜੀਬ ਲੱਗਿਆ। ਉਹ ਸਿਰਫ ਪੋਹਾ ਹੀ ਖਾ ਰਹੇ ਸਨ। ਮੈਨੂੰ ਸ਼ੱਕ ਹੋਇਆ ਅਤੇ ਮੈਂ ਉਨ੍ਹਾਂ ਦੇ ਸੁਪਰਵਾਈਜ਼ਰ ਤੋਂ ਇਸ ਬਾਰੇ ਗੱਲ ਕੀਤੀ। ਮੈਂ ਪੁੱਛਿਆ ਕਿ ਕੀ ਉਹ ਬੰਗਲਾਦੇਸ਼ੀ ਹਨ? ਇਸ ਮਗਰੋਂ ਦੋ ਦਿਨ ਬਾਅਦ ਕੋਈ ਵੀ ਮਜ਼ਦੂਰ ਕੰਮ 'ਤੇ ਨਹੀਂ ਆਇਆ।"
 

ਭਾਜਪਾ ਆਗੂ ਨੇ ਕਿਹਾ, "ਹਾਲਾਂਕਿ ਮੈਂ ਇਸ ਮਾਮਲੇ 'ਚ ਪੁਲਿਸ ਸ਼ਿਕਾਇਤ ਨਹੀਂ ਕੀਤੀ ਹੈ, ਪਰ ਮੈਂ ਤੁਹਾਨੂੰ ਚਿਤਾਵਨੀ ਦੇਣਾ ਚਾਹੁੰਦਾ ਹਾਂ ਕਿ ਬਾਹਰੀ ਲੋਕ ਸਾਡੇ ਵਿਚਕਾਰ ਘੁੰਮ ਰਹੇ ਹਨ। ਇਹ ਅੰਦਰੂਨੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਹੈ। ਮੈਂ ਜਦੋਂ ਵੀ ਬਾਹਰ ਜਾਂਦਾ ਹਾਂ ਤਾਂ ਮੇਰੇ ਨਾਲ 6 ਸੁਰੱਖਿਆ ਕਰਮਚਾਰੀ ਹੁੰਦੇ ਹਨ, ਕਿਉਂਕਿ ਘੁਸਪੈਠੀਏ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਹਨ।" ਉਨ੍ਹਾਂ ਦਾ ਇਹ ਬਿਆਨ ਹੁਣ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
 

ਇੱਕ ਟਵਿੱਟਰ ਯੂਜਰ ਨੇ ਕਿਹਾ ਕਿ ਭਾਜਪਾ ਆਗੂ ਕੈਲਾਸ਼ ਵਿਜੇਵਰਗੀਏ ਦੇ ਅਨੁਸਾਰ ਪੋਹਾ ਖਾਣ ਵਾਲਾ ਹਰ ਵਿਅਕਤੀ ਬੰਗਲਾਦੇਸ਼ੀ ਹੈ। ਹੁਣ ਉਨ੍ਹਾਂ ਨੂੰ ਐਨਆਰਸੀ ਲਈ ਦਸਤਾਵੇਜ਼ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀ ਇਸ ਦੀ ਬਜਾਏ ਆਪਣਾ ਭੋਜਨ ਦਿਖਾ ਸਕਦੇ ਹੋ।
ਇਕ ਯੂਜਰ ਨੇ ਕਿਹਾ, "ਕੈਲਾਸ਼ ਵਿਜੇਵਰਗੀਏ ਖੁਦ ਇੰਦੌਰ ਤੋਂ ਹਨ ਅਤੇ ਇੱਥੇ ਦਾ ਨਾਸ਼ਤਾ ਪੋਹਾ, ਕਚੌਰੀ ਅਤੇ ਸਮੋਸਾ ਹੈ।"

 

ਕਾਜੋਲ ਸ੍ਰੀਨਿਵਾਸਨ ਨੇ ਕਿਹਾ, "ਮੈਂ ਆਪਣੇ ਧੋਬੀ ਨੂੰ ਬਰਗਰ ਖਾਂਦੇ ਵੇਖਿਆ, ਮੈਨੂੰ ਲੱਗਦਾ ਹੈ ਕਿ ਉਹ ਅਮਰੀਕੀ ਹੈ।"
 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP leader Kailash Vijayvargiya is receiving a lot of flak on the internet after remark about strange eating habits