ਮੱਧ ਪ੍ਰਦੇਸ਼ ਦੇ ਟੀਕਮਗੜ ਜ਼ਿਲ੍ਹੇ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਥਾਨਕ ਨੇਤਾ ਨੇ ਵਾਹਨ ਚੈਕਿੰਗ ਕਰ ਰਹੀ ਇੱਕ ਮਹਿਲਾ ਪੁਲਿਸ ਅਫਸਰ ਦੀ ਵਰਦੀ ਫਾੜ੍ਹ ਦਿੱਤੀ। ਪੁਲੀਸ ਨੇ ਦੋ ਮੁਲਜ਼ਮਾਂ ਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਕਿ ਇੱਕ ਫਰਾਰ ਹੈ। ਪੁਲਿਸ ਅਨੁਸਾਰ ਸੋਮਵਾਰ ਸ਼ਾਮ ਨੂੰ ਲਿਧੌਰਾ ਥਾਣੇ ਦੀ ਇੰਸਪੈਕਟਰ (ਥਾਣਾ ਇੰਚਾਰਜ) ਦੁਆਰਾ ਵਾਹਨਾਂ ਦੀ ਚੈਕਿੰਗ ਦੌਰਾਨ ਇਹ ਘਟਨਾ ਵਾਪਰੀ।
ਵਧੀਕ ਸੁਪਰਡੈਂਟ ਆੱਫ਼ ਪੁਲਿਸ ਸੁਰੇਂਦਰ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਔਰਤ ਸਬ-ਇੰਸਪੈਕਟਰ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਨੇ ਇਕ ਬੱਚੀ ਨੂੰ ਟੱਕਰ ਮਾਰ ਦਿੱਤੀ ਤੇ ਭੱਜਣ ਲੱਗਿਆ। ਪਰ ਲੇਡੀ ਅਫਸਰ ਨੇ ਉਸਨੂੰ ਰੁਕਣ ਦੀ ਹਦਾਇਤ ਦਿੱਤੀ। ਜਿਸਤੇ ਉਸ ਆਦਮੀ ਨੂੰ ਗੁੱਸਾ ਆ ਗਿਆ 'ਤੇ ਉਹ ਬੁਰਾ ਵਿਵਹਾਰ ਕਰਨ ਲੱਗ ਪਿਆ।
ਜੈਨ ਦੇ ਅਨੁਸਾਰ ਦੋਸ਼ੀ ਨੇ ਔਰਤ ਪੁਲਿਸ ਅਫਸਰ ਨੂੰ ਲੱਤਾਂ- ਮੁੱਕੇ ਮਾਰੇ 'ਤੇ ਉਸਦੀ ਵਰਦੀ ਫਾੜ੍ਹ ਦਿੱਤੀ।ਦੋਸ਼ੀਆਂ 'ਚੋਂ ਇੱਕ ਭਾਜਪਾ ਆਗੂ ਦੱਸਿਆ ਜਾ ਰਿਹਾ ਹੈ।