ਅਗਲੀ ਕਹਾਣੀ

ਬਲਾਤਕਾਰ ਦੇ ਆਰੋਪੀ ਭਾਜਪਾ ਆਗੂ ਦਾ ਰੇਲ ਗੱਡੀ `ਚ ਕਤਲ

ਬਲਾਤਕਾਰ ਦੇ ਆਰੋਪੀ ਭਾਜਪਾ ਆਗੂ ਦਾ ਰੇਲ ਗੱਡੀ `ਚ ਕਤਲ

ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜਯੰਤੀ ਲਾਲ ਭਾਨੁਸ਼ਾਲੀ ਦਾ ਅਣਪਛਾਤੇ ਹਮਲਾਵਰਾਂ ਨੇ ਚਲਦੀ ਰੇਲ ਗੱਡੀ `ਚ ਗੋਲੀ ਮਾਰਕੇ ਕਤਲ ਕਰ ਦਿੱਤਾ। ਘਟਨਾ ਰਾਤ ਕਰੀਬ ਦੋ ਵਜੇ ਭੁਜ਼ ਦਾਦਰ ਐਕਸਪ੍ਰੈਸ ਰੇਲ ਗੱਡੀ `ਚ ਹੋਈ, ਜਦੋਂ ਭਾਨੁਸ਼ਾਲੀ (53) ਕੱਛਾ ਜਿ਼ਲ੍ਹੇ ਦੇ ਭੁਜ਼ ਤੋਂ ਅਹਿਮਦਾਬਾਦ ਵਾਪਸ ਆ ਰਹੇ ਸਨ। ਹਮਲਾਵਰਾਂ ਨੇ ਇਕ ਗੋਲੀ ਜਯੰਤੀ ਦੀ ਅੱਖ `ਚ ਅਤੇ ਦੂਜੀ ਛਾਤੀ `ਚ ਮਾਰੀ।


ਭਾਨੁਸ਼ਾਲੀ ਨੇ ਪਿਛਲੇ ਸਾਲ ਜੁਲਾਈ `ਚ ਬਲਾਤਕਾਰ ਦੇ ਦੋਸ਼ ਲੱਗਣ ਦੇ ਬਾਅਦ ਗੁਜਰਾਤ ਭਾਜਪਾ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਹਾਲਾਂਕਿ ਗੁਜਰਾਤ ਉਚ ਅਦਾਲਤ ਨੇ ਅਗਸਤ 2018 `ਚ ਮਹਿਲਾ ਦੀ ਸਿ਼ਕਾਇਤ ਵਾਪਸ ਲੈਣ ਦੇ ਬਾਅਦ ਕੇਸ ਰੱਦ ਕਰ ਦਿੱਤਾ ਸੀ। ਮੋਰਬੀ ਜਿ਼ਲ੍ਹੇ ਦੇ ਪੁਲਿਸ ਸੁਪਰਡੈਂਟ ਕਨਨਰਾਜ ਵਘੇਲਾ ਨੇ ਕਿਹਾ ਕਿ ਉਨ੍ਹਾਂ ਕੱਛ ਜਿ਼ਲ੍ਹੇ ਦੇ ਨਜ਼ਦੀਕ ਗਾਂਧੀਧਾਮ ਅਤੇ ਸੂਰਜਬਾਡੀ ਥਾਣੇ ਵਿਚਕਾਰ ਗੋਲੀ ਮਾਰੀ ਗਈ।


ਮਾਲੀਆ ਨੇ ਬਦਮਾਸ਼ਾਂ ਨੇ ਏਸੀ ਕੋਚ `ਚ ਦਾਖਲ ਹੋ ਕੇ ਭਾਨੁਸ਼ਾਲੀ `ਤੇ ਗੋਲੀਵਾਰੀ ਕੀਤੀ। ਉਨ੍ਹਾਂ ਦੀ ਮੌਕੇ `ਤੇ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਭੁਜ਼ ਦਾਦਰ ਟ੍ਰੇਨ `ਚ ਮੌਜੂਦ ਰੇਲਵੇ ਪੁਲਿਸ ਨੇ ਮੋਰਬੀ ਪੁਲਿਸ ਨੂੰ ਸੂਚਿਤ ਕੀਤਾ ਕਿ ਭਾਨੁਸ਼ਾਲੀ ਦਾ ਰੇਲ ਗੱਡੀ `ਚ ਗੋਲੀਮਾਰਕੇ ਕਤਲ ਕਰ ਦਿੱਤਾ।ਰੇਲ ਗੱਡੀ ਮੋਰਬੀ ਦੇ ਮਾਲੀ ਥਾਣੇ ਪਹੁੰਚਣ ਦੇ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ਼ ਦਿੱਤਾ ਗਿਆ। ਵਘੇਲਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਉਨ੍ਹਾਂ ਨੂੰ ਦੋ ਗੋਲੀਆਂ ਮਾਰੀਆਂ ਗਈਆਂ।


ਉਨ੍ਹਾਂ ਕਿਹਾ ਕਿ ਸਾਨੂੰ ਰੇਲ ਗੱਡੀ ਦੇ ਡੱਬੇ ਤੋਂ ਕਾਰਤੂਸ ਦੇ ਖੋਖੇ ਮਿਲੇ ਹਨ,  ਜਿਨ੍ਹਾਂ ਨੂੰ ਫੋਰੇਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰੇਗੀ। ਭਾਨੁਸ਼ਾਲੀ 2007 ਤੋਂ 2012 ਦੇ ਵਿਚ ਅਬਦਾਸਾ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਰਹਿ ਚੁੱਕੇ ਹਨ।


ਸੈਕਸ ਵੀਡੀਓ ਹੋਈ ਸੀ ਵਾਇਰਲ


ਜਯੰਤੀ ਭਾਨੁਸ਼ਾਲੀ `ਤੇ ਲਗੇ ਬਲਾਤਕਾਰ ਦੇ ਦੋਸ ਦੇ ਬਾਅਦ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਸੋਸ਼ਲ ਮੀਡੀਆ `ਤੇ ਤੇਜੀ ਨਾਲ ਵਾਇਰਲ ਹੋਈ ਸੀ। ਵੀਡੀਓ `ਚ ਉਨ੍ਹਾਂ ਦਾ ਚੇਹਰਾ ਸਾਫ ਦਿਖਾਈ ਦੇ ਰਿਹਾ ਹੈ, ਪ੍ਰੰਤੂ ਪੀੜਤਾ ਦਾ ਚੇਹਰਾ ਇਸ `ਚ ਛੁਪਾ ਦਿੱਤਾ ਗਿਆ ਸੀ। ਪੁਲਿਸ ਬਲਾਤਕਾਰ ਅਤੇ ਬਲੈਕਮੇਲਿੰਗ ਦੇ ਦੋਸ਼ `ਚ ਕੇਸ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਪੀੜਤਾ ਨੇ ਦੱਸਿਆ ਸੀ ਕਿ ਭਾਨੁਸ਼ਾਲੀ ਨੇ ਉਸ ਨੂੰ ਕਈ ਵਾਰ ਆਪਣੀ ਹਵਸ ਦਾ ਸਿ਼ਕਾਰ ਬਣਾਇਆ ਸੀ। ਐਨਾ ਹੀ ਨਹੀਂ ਉਸ ਨੇ ਬਿਨਾਂ ਕੱਪੜਿਆਂ ਤੋਂ ਹੋ ਕੇ ਵੀਡੀਓ ਕਾਲ ਕਰਨ ਲਈ ਕਿਹਾ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bjp leader shot dead in moving train in Gujarat accused of rape