ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HT Samagam : ਸ਼ਾਹੀਨ ਬਾਗ ਜਾਣ ਵਾਲਿਆਂ ਦੀ ਜ਼ਬਤ ਹੋ ਗਈ ਜ਼ਮਾਨਤ : ਸੁਧਾਂਸ਼ੂ ਤ੍ਰਿਵੇਦੀ

ਹਿੰਦੁਸਤਾਨ ਸ਼ਿਖਰ ਸੰਮੇਲਨ ਦੇ ਪੰਜਵੇਂ ਐਡੀਸ਼ਨ 'ਚ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਨਾ ਕਰਨ ਦੇ ਸਵਾਲ 'ਤੇ ਭਾਜਪਾ ਦੇ ਬੁਲਾਰੇ ਅਤੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਕਿਸ ਨਾਲ ਗੱਲਬਾਤ ਕੀਤੀ ਜਾਵੇ।
 

ਤੁਸੀ ਸੀਏਏ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਿਉਂ ਨਹੀਂ ਕਰਦੇ, ਇਸ ਸਵਾਲ 'ਤੇ ਸੁਧਾਂਸ਼ੂ ਨੇ ਕਿਹਾ, "ਰਾਮਲੀਲਾ ਮੈਦਾਨ 'ਚ ਹੋਏ ਅੰਦੋਲਨ 'ਚ ਮੰਗ ਸੀ। ਪਰ ਸੀਏਏ 'ਚ ਕੀ ਮੰਗ ਹੈ, ਕਿਸ ਨਾਲ ਗੱਲ ਕਰਨੀ ਹੈ, ਇਹ ਪਤਾ ਹੀ ਨਹੀਂ ਹੈ। ਸ਼ਾਹੀਨ ਬਾਗ ਜਾਣ ਵਾਲਿਆਂ ਦੀ ਦਿੱਲੀ ਚੋਣਾਂ 'ਚ ਜ਼ਮਾਨਤ ਜ਼ਬਤ ਹੋ ਗਈ। ਜੋ ਨਹੀਂ ਗਿਆ ਉਸ ਨੇ ਕਿਹਾ ਕਿ ਮੈਂ ਹਨੂੰਮਾਨ ਚਾਲੀਸਾ ਪੜ੍ਹਾਂਗਾ। ਉਹ ਖੁਦ ਕਹਿੰਦੇ ਹਨ ਕਿ 4-5 ਹਜ਼ਾਰ ਲੋਕ ਬੈਠੇ ਹਨ, ਉਨ੍ਹਾਂ 'ਚੋਂ 4-5 ਲੋਕ ਕਿਉਂ ਨਹੀਂ ਚੁਣ ਲੈਂਦੇ ਗੱਲਬਾਤ ਕਰਨ ਲਈ।"
 

 

ਸੁਧਾਂਸ਼ੂ ਨੇ ਕਿਹਾ ਕਿ ਜਿਨ੍ਹਾਂ ਦੇ ਨੇਤਾ ਸ਼ਾਹੀਨ ਬਾਗ ਗਏ ਸਨ, ਦਿੱਲੀ ਚੋਣਾਂ 'ਚ ਉਨ੍ਹਾਂ ਦੇ 67 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਅਤੇ ਜੋ ਨਹੀਂ ਗਏ ਅਤੇ ਕਿਹਾ ਕਿ ਅਸੀ ਹਨੂੰਮਾਨ ਚਾਲੀਸਾ ਦਾ ਜਾਪ ਕਰਾਂਗੇ ਉਹ ਜਿੱਤ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bjp leader sudhanshu trivedi says whom to talk in Shaheen Bagh in hindustan shikhar samagam 2020