ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਆਗੂਆਂ ਨੂੰ ਜੇ ਸੱਤਾ ਨਾ ਮਿਲੀ ਤਾਂ ਉਨ੍ਹਾਂ ਦਾ ਦਿਮਾਗ ਖਰਾਬ ਹੋ ਜਾਵੇਗਾ : ਸੰਜੇ ਰਾਊਤ

ਸ਼ਿਵਸੈਨਾ ਆਗੂ ਸੰਜੇ ਰਾਊਤ ਨੇ ਸੋਮਵਾਰ ਨੂੰ ਕਿਹਾ ਕਿ ਭਾਜਪਾ ਆਗੂ ਜੇ ਸੱਤਾ ਤੋਂ ਦੂਰ ਰਹੇ ਤਾਂ ਉਨ੍ਹਾਂ ਦਾ ਦਿਮਾਗ ਖ਼ਰਾਬ ਹੋ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਊਤ ਨੇ ਕਿਹਾ ਕਿ ਜਦੋਂ ਸ਼ਿਵਸੈਨਾ-ਰਾਕਾਂਪਾ-ਕਾਂਗਰਸ ਦੀ ਸੰਯੁਕਤ ਸਰਕਾਰ ਸੂਬੇ 'ਚ ਆਵੇਗੀ,  ਉਦੋਂ ਉਹ ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ 'ਚ ਅਜਿਹੇ ਲੋਕਾਂ ਦੇ ਮਾਨਸਿਕ ਇਲਾਜ ਲਈ ਕਲੀਨਿਕ ਖੋਲ੍ਹਣਗੇ। 
 

ਸੰਜੇ ਨੇ ਦਾਅਵਾ ਕੀਤਾ, "ਸਦਨ 'ਚ ਅਸੀ ਬਹੁਮਤ ਸਾਬਤ ਕਰਨ ਜਾ ਰਹੇ ਹਾਂ। ਜੇ ਉਨ੍ਹਾਂ ਨੂੰ ਸੱਤਾ ਤੋਂ ਦੂਰ ਕਰ ਦਿੱਤਾ ਗਿਆ ਤਾਂ ਅਜਿਹੇ 'ਚ ਭਾਜਪਾ ਆਗੂਆਂ ਦਾ ਦਿਮਾਗ ਖਰਾਬ ਹੋ ਜਾਵੇਗਾ। ਉਹ ਮਾਨਸਿਕ ਸੰਤੁਲਨ ਗੁਆ ਦੇਣਗੇ।" ਉਨ੍ਹਾਂ ਕਿਹਾ, "ਇਕ ਵਾਰ ਜਦੋਂ ਅਸੀ ਸਰਕਾਰ ਬਣਾ ਲਵਾਂਗੇ ਤਾਂ ਭਾਜਪਾ ਆਗੂਆਂ ਦੀ ਮਾਨਸਿਕ ਬੀਮਾਰੀ ਦਾ ਇਲਾਜ ਕਰਵਾਉਣ ਲਈ ਵਿਸ਼ੇਸ਼ ਹਸਪਤਾਲ ਬਣਾਵਾਂਗੇ।"


 

ਸੰਜੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ, ਰਾਕਾਂਪਾ ਅਤੇ ਕਾਂਗਰਸ ਕੋਲ ਆਪਣੇ ਵਿਧਾਇਕਾਂ ਦੇ ਹਸਤਾਖਰ ਹਨ। ਭਾਜਪਾ ਨੇ ਬਗੈਰ ਬਹੁਮਤ ਸੂਬੇ 'ਚ ਸਰਕਾਰ ਬਣਾਉਣ ਲਈ 'ਚੰਬਲ ਦੇ ਡਾਕੂਆਂ' ਜਿਹਾ ਕੰਮ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਵਿਧਾਨ ਸਭਾ 'ਚ ਸ਼ਕਤੀ ਪ੍ਰੀਖਣ ਹੋਵੇਗਾ ਤਾਂ ਸ਼ਿਵਸੈਨਾ, ਰਾਕਾਂਪਾ ਅਤੇ ਕਾਂਗਰਸ ਕੋਲ ਭਾਜਪਾ ਤੋਂ ਘੱਟੋ-ਘੱਟ 10 ਵਿਧਾਇਕ ਵੱਧ ਹੋਣਗੇ।
 

ਸੰਜੇ ਨੇ ਦੋਸ਼ ਲਗਾਇਆ ਕਿ ਰਾਕਾਂਪਾ ਦੇ 4 ਵਿਧਾਇਕਾਂ ਨੂੰ ਭਾਜਪਾ ਜਾਂ ਹਰਿਆਣਾ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ, ਕਿਉਂਕਿ ਉਥੇ ਪਾਰਟੀ ਸੱਤਾ 'ਚ ਹੈ। ਭਾਜਪਾਈ ਸੱਤਾ ਲਈ ਕਿਸੇ ਵੀ ਪੱਧਰ ਤਕ ਡਿੱਗ ਸਕਦੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP leaders will turn crazy sans power: Sanjay Raut